spot_img
Homeਆਰਟੀਕਲਮਮਤਾ ਜਿੱਤ ਗਈ

ਮਮਤਾ ਜਿੱਤ ਗਈ

ਕੰਤੋਂ ਆਪਣੀ ਧੀ ਰਾਣੋ ਨੂੰ ਜਾਣ ਤੋਂ ਵੀ ਜ਼ਿਆਦਾ ਪਿਆਰ ਕਰਦੀ ਸੀ। ਉਸਨੇ ਬੜੀਆਂ ਤੰਗੀਆਂ ਤੁਰਸ਼ੀਆਂ ਕੱਟੀਆਂ ਸਨ,ਪਰ ਰਾਣੋਂ ਨੂੰ ਕਦੀ ਵੀ ਕੋਈ ਮੁਸ਼ਕਲ ਨਹੀਂ ਆਉਣ ਦਿੰਦੀ ਸਗੋਂ ਮੂੰਹ ਦੀਆਂ ਬੁਰਕੀਆਂ ਕੱਢ ਕੇ ਉਸ ਨੂੰ ਦਿੰਦੀ ਅਤੇ ਆਪਣੇ ਸ਼ਾਹ ਵੀ ਉਸ ਲਈ ਬਚਾ ਕੇ ਰੱਖਦੀ।
ਸੁਨਹਿਰੀ ਬਚਪਨ ਲੰਘਾਂ ਕੇ ਰਾਣੋ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱੱਖਦੀ ਹੈ ਸਿਆਣੇ ਕਹਿੰਦੇ ਹਨ ਕਿ ਜਵਾਨੀ ਮਸਤਾਨੀ ਹੁੰਦੀ ਹੈ, ਕੋਈ ਕੋਈ ਜਵਾਨੀ ਦੇ ਵਹਿਣ ਨੂੰ ਸਮਝ ਸਕਦਾ ਹੈ। ਰਾਣੋ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਜਮਾਤ ਦੀ ਮੋਨੀਟਰ ਸੀ । ਮਾਂ ਨੇ ਸੋਚਿਆ ਸੀ ਕਿ ਰਾਣੋ ਇੱਕ ਦਿਨ ਵੱਡੀ ਅਫ਼ਸਰ ਬਣੇਗੀ ਤੇ ਕਦੀ ਮੇਰੀ ਵੀ ਗਰੀਬੀ ਕੱਟੀ ਜਾਵੇਗੀ।
ਪਰ ਰਾਣੋਂ ਦਾ ਦਿਲ ਇੱਕ ਮਨਚਲੇ, ਅਯਾਸ਼ ਲੜਕੇ ਰੋਹਨ ਤੇ ਆ ਜਾਂਦਾ ਹੈ।ਰੋਹਨ ਪੂਰਾ ਵਿਗੜਿਆ ਤੇ ਵਿਹਲੜ ਸੀ। ਉਹ ਸਾਰਾ ਦਿਨ ਮੁੰਡਿਆਂ ਦੀਆਂ ਢਾਣੀਆਂ ਵਿੱਚ ਬੈਠਾਂ ਰਹਿੰਦਾ ਤੇ ਮਾਂ ਦੇ ਪੈਸਿਆਂ ਤੇ ਐਸ਼ ਕਰਦਾਂ।
ਪਰ ਰਾਣੋਂ ਨੇ ਆਪਣੀ ਮਾਂ ਦੇ ਸੁਪਨਿਆਂ ਨੂੰ ਵਲੁੰਧਰ ਦਿੱਤਾ ਸੀ। ਰਾਣੋ ਆਪਣਾਂ ਸਾਰਾ ਜੀਵਨ ਉਸ ਨਾਲ ਗੁਜਾਰਣ ਦਾ ਫੈਸਲਾ ਕਰ ਲੈਂਦੀ ਹੈ।ਉਹ ਆਪਣੀ ਮਾਂ ਨੂੰ ਆਪਣਾਂ ਦੁਸ਼ਮਣ ਸਮਝਦੀ ਹੈ ਤੇ ਹਰ ਸਮਝਾਉਣ ਵਾਲੇ ਨੂੰ ਆਪਣਾ ਦੁਸ਼ਮਣ ਸਮਝਦੀ ਹੈ।ਪਰ ਇੱਕ ਦਿਨ ਮਾਂ ਦੀਆਂ ਸੱਧਰਾਂ ਤੇ ਪੈਰ ਰੱੱਖਦੀ ਹੋਈ,ਰੋਹਨ ਨਾਲ ਘਰੋਂ ਬਾਗ਼ੀ ਹੋ ਕੇ ਕੋਰਟ ਮੈਰਿਜ ਕਰਾ ਲੈਂਦੀ ਹੈ। ਮਾਂ ਦਾ ਦਰ ਹਮੇਸ਼ਾ ਲਈ ਛੱਡ ਦਿੰਦੀ ਹੈ। ਸਮਾਂ ਬੜੀ ਤੇਜ਼ ਚਾਲ ਚਲਦਾ ਹੈ । ਰਾਣੋਂ ਰੋਹਨ ਦੇ ਪਿਆਰ ਤੇ ਮਸਤ ਜ਼ਿੰਦਗੀ ਕੱਟ ਰਹੀ ਸੀ।ਸਾਲ ਬਾਦ ਰਾਣੋ ਦੇ ਘਰ ਪਰੀਆਂ ਵਰਗੀ ਧੀ ਖੁਸ਼ਬੂ ਦਾ ਆਗਮਨ ਹੁੰਦਾ ਹੈ। ਘਰ ਵਿੱਚ ਹਰ ਪਾਸੇ ਖੁਸ਼ਬੂ ਹੀ ਖੁਸ਼ਬੂ ਸੀ। ਜਦੋਂ ਆਦਮੀ ਧੀ ਦਾ ਪਿਓ ਬਣ ਜਾਂਦਾ ਹੈ ਤੇ ਉਹ ਜੁਆਈ ਵਾਲਾਂ ਬਣ ਜਾਂਦਾ ਹੈ।ਪਰ ਰੋਹਨ ਪੁਰਾਣੀਆਂ ਹਰਕਤਾਂ ਤੇ ਆ ਗਿਆ ਸੀ,ਉਹ ਰਾਣੋ ਦੇ ਪਿਆਰ ਤੋਂ ਅੱਕ ਗਿਆ ਸੀ, ਸਿਆਣੇ ਕਹਿੰਦੇ ਹਨ ਕਿ ਚਾਰ ਦਿਨ ਕੀ ਚਾਂਦਨੀ, ਫਿਰ ਅੰਧੇਰੀ ਰਾਤ। ਘਰ ਵਿੱਚ ਲੜਾਈ ਝਗੜਾ ਹੋਣ ਲੱਗਾ ‌,ਕੁੱਟ ਕਲੇਸ਼, ਕਹਿੰਦੇ ਹਨ ਨਾ ਕਿ ਅੌਰਤ ਸੱਭ ਕੁੱਝ ਸਹਿ ਸਕਦੀ,ਪਰ ਆਪਣੇ ਪਤੀ ਦਾ ਗੈਰ ਅੌਰਤਾਂ ਨਾਲ ਸਬੰਧ ਨਹੀਂ। ਰਾਣੋਂ ਤੰਗ ਆ ਚੁੱਕੀ ਸੀ ਤੇ ਦੁਖੀ ਹੋ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਾ ਚਾਹੁੰਦੀ ਪਰ ਖੁਸ਼ਬੂ ਦਾ ਮਸੂਮ ਚੇਹਰਾ ਅੱਖਾਂ ਅੱਗੇ ਆ ਜਾਂਦਾ ਹੈ। ਠੋਕਰਾਂ ਖਾਂਦੀ ਹੋਈ ਮਾਂ ਦੇ ਬਰੂਹਾਂ ਅੱਗੇ ਜਾ ਡਿੱਗਦੀ ਹੈ ਪਰ ਡਿੱਗੀ ਹੋਈ ਧੀ ਨੂੰ ਚੁੱਕ ਗਲ ਨਾਲ ਲਾਂਦੀ ਹੈ ਤੇ ਸਾਰੀਆਂ ਲੋਹੇ ਦੀਵਾਰਾਂ ਤੋੜ ਦਿੰਦੀ ਹੈ। ਰਾਣੋ ਦੁਬਾਰਾ ਉਸ ਘਰ ਜਾਣਾ ਨਹੀਂ ਚਾਹੁੰਦੀ । ਮਾਂ ਦੇ ਸਮਝਾਉਣ ਤੇ ਉਹ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਚਾਹੁੰਦੀ ਹੈ ਤੇ ਉਸ ਨਰਕ ਤੋਂ ਖਹਿੜਾ ਛੁਡਾਉਣ ਲਈ ਆਪਣਾ ਤਲਾਕਨਾਮਾ ਕੋਰਟ ਚ ਦਾਖ਼ਲ ਕਰਦੀ ਹੈ।ਦੋ ਤਿੰਨ ਤਰੀਕਾਂ ਤੋਂ ਬਾਅਦ, ਅਖੀਰਲੇ ਫ਼ੈਸਲੇ ਦੀ ਘੜੀ ਤੇ ਖੂਸਬੂ ਵੱਲੋਂ ਮਾਂ ਵੱਲ ਕੀਤੀਆਂ ਗਈਆਂ ਬਾਂਹਾ ਵੇਖ ਕੇ ਰੋ ਪੈਂਦੀ ਹੈ ਤੇ ਅੱਖਾਂ ਵਿੱਚੋ ਗੰਗਾ ਜਮੁਨਾ ਵਹਿ ਪੈਂਦੀ ਹੈ ਤੇ ਅੌਖੇ ਸਾਹ ਲੈਂਦੀ ਹੈ ਤੇ ਭਰੇ ਮੰਨ ਨਾਲ ਫੈਸਲਾ ਕਰਦੀ ਹੈ ਕਿ ਮੈਂ ਆਪਣੇ ਜ਼ਿਸਮ ਖੁਸ਼ਬੂ ਨੂੰ ਆਪਣੇ ਤੋਂ ਵੱਖ ਨਹੀਂ ਹੋਣ ਦੇਣਾ,ਮੈਂ ਚੰਗੀ,ਤੁਰਸੀ,ਕੱਟ ਲਵਾਂਗੀ, ਲੋਕਾਂ ਦੇ ਭਾਂਡੇ ਮਾਂਝ ਲਵਾਂਗੀ ਪਰ ਮੈਂ ਆਪਣੀ ਧੀ ਨੂੰ ਨਹੀਂ ਛੱਡਾਂਗੀ । ਸੱਭ ਵਾਦੇ, ਪਿਆਰ,ਕਾਮ ,ਇਛਕ ਇਕਰਾਰ,ਸੰਗ,ਸ਼ਰਮ, ਸਮਾਜ਼ ,ਲਾਜ ਸੱਭ ਕੁੱਝ ਹਾਰ ਗਿਆ ਪਰ ਮਮਤਾ ਜਿੱਤ ਗਈ।।

ਮਾਸਟਰ ਲਾਡੀ ਸਲੋਤਰਾ
8847052691
ਕਾਦੀਆਂ ।।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments