ਕਾਦੀਆਂ 12 ਦਸੰਬਰ (ਤਾਰੀ)ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਬਹੁਤ ਸਾਰੇ ਐਨ. ਆਰ. ਆਈ.ਸਰਕਾਰੀ ਸਕੂਲਾਂ ਲਈ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਹੈਡਮਾਸਟਰ ਵਿਜੈ ਕੁਮਾਰ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਬਸਰਾਏ ਨੂੰ ਦਾਨੀ ਸੱਜਣਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਸ. ਸਤਨਾਮ ਸਿੰਘ ਸਾਇੰਸ ਮਾਸਟਰ ਦੇ ਯਤਨ ਸਦਕਾ 10000 ਰੁਪਏ ਦੀ ਰਾਸ਼ੀ ਰਣਜੀਤ ਸਿੰਘ
ਆਸਟਰੀਆ ਵੱਲੋਂ ਪ੍ਰਾਪਤ ਹੋਈ ਹੈ,ਇਹ ਰਾਸ਼ੀ ਬੱਚਿਆਂ ਦੇ ਪਾਣੀ ਪੀਣ ਵਾਲੇ ਸਥਾਨ ਤੇ ਟਾਇਲਾਂ ਲਗਾਉਣ ਲਈ ਭੇਜੀ ਗਈ ਹੈ। ਇਸ ਤੋਂ ਪਹਿਲਾਂ ਵੀ ਰਣਜੀਤ ਸਿੰਘ ਸਾਇੰਸ ਲੈਬ ਲਈ 5000 ਰੁਪਏ ਦੀ ਰਾਸ਼ੀ ਭੇਜ ਚੁੱਕੇ ਹਨ ਅਤੇ ਭਵਿੱਖ ਲਈ ਵੀ ਮਦਦ ਕਰਦੇ ਰਹਿਣਗੇ। ਇਸ ਕਾਰਜ਼ ਲਈ ਹੈਡਮਾਸਟਰ ਵਿਜੈ ਕੁਮਾਰ ਅਤੇ ਸਮੂਹ ਸਟਾਫ਼ ਵੱਲੋਂ ਸ. ਰਣਜੀਤ ਸਿੰਘ ਆਸਟਰੀਆ ਅਤੇ ਸਤਨਾਮ ਸਿੰਘ ਸਾਇੰਸ ਮਾਸਟਰ ਦਾ ਵਿਸ਼ੇਸ਼ ਕਾਰਜ਼ ਲਈ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।