Home ਗੁਰਦਾਸਪੁਰ ਸ਼ਹੀਦ ਰਾਮ ਪਰਕਾਸ਼ ਪ੍ਰਭਾਕਰ ਦੀ ਬਰਸੀ ਤੇ ਕੇਂਦਰੀ ਰਾਜ ਮੰਤਰੀ ਸੋਮਨਾਥ ਸਮੇਤ...

ਸ਼ਹੀਦ ਰਾਮ ਪਰਕਾਸ਼ ਪ੍ਰਭਾਕਰ ਦੀ ਬਰਸੀ ਤੇ ਕੇਂਦਰੀ ਰਾਜ ਮੰਤਰੀ ਸੋਮਨਾਥ ਸਮੇਤ ਅਨੇਕ ਆਗੂਆਂ ਸ਼ਰਧਾਂਜਲੀ ਭੇਂਟ ਕੀਤੀ

46
0

 

ਕਾਦੀਆਂ/12 ਦਸੰਬਰ (ਮੁਨੀਰਾ ਸਲਾਮ ਤਾਰੀ)
ਭਾਜਪਾ ਦੇ ਸਾਬਕਾ ਆਗੂ ਰਾਮ ਪਰਕਾਸ਼ ਪ੍ਰਭਾਕਰ ਦੀ ਬਰਸੀ ਮੌਕੇ ਵਿਸ਼ੇਸ਼ ਤੌਰ ਤੇ ਸ਼ਰਧਾਂਜਲੀ ਭੇਂਟ ਕਰਨ ਲਈ ਕੇਂਦਰ ਰਾਜ ਮੰਤਰੀ ਸੋਮਨਾਥ ਸਮੇਤ ਵੱਡੀ ਗਿਣਤੀ ‘ਚ ਰਾਜਨੀਤਿਕ ਪਾਰਟੀਆਂ ਦੇ ਆਗੂ ਕਾਦੀਆਂ ‘ਚ ਪਹੁੰਚੇ। ਇਸ ਮੌਕੇ ਠਾਕੁਰ ਦੁਆਰਾ ਮੰਦਿਰ ‘ਚ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸ਼ਰਧਾਂਜਲੀ ਭੇਂਟ ਕਰਦੀਆਂ ਕੇਂਦਰੀ ਮੰਤਰੀ ਸੋਮਨਾਥ ਨੇ ਕਿਹਾ ਕਿ ਸਵਰਗਵਾਸੀ ਨੇਤਾ ਰਾਮ ਪਰਕਾਸ਼ ਪ੍ਰਭਾਕਰ ਨੇ ਆਪਣੀ ਸਾਰੀ ਜ਼ਿੰਦਗੀ ਲੋਕ ਸੇਵਾ ‘ਚ ਗੁਜ਼ਾਰ ਦਿੱਤੀ।

ਭਾਜਪਾ ਆਗੂ ਫ਼ਤਿਹ ਜੰਗ ਸਿੰਘ ਬਾਜਵਾ ਨੇ ਸ਼ਰਧਾਂਜਲੀ ਭੇਂਟ ਕਰਦੀਆਂ ਕਿਹਾ ਕਿ ਰਾਮ ਪਰਕਾਸ਼ ਪ੍ਰਭਾਕਰ ਨੇ ਹਮੇਸ਼ਾ ਗ਼ਰੀਬ ਲੋਕਾਂ ਦਾ ਸਾਥ ਦਿੱਤਾ।

ਦੂਜੇ ਪਾਸੇ ਬੀਬੀ ਚਰਨਜੀਤ ਕੌਰ ਬਾਜਵਾ ਸਾਬਕਾ ਵਿਧਾਇਕਾ ਹਲਕਾ ਕਾਦੀਆਂ, ਤਰੁਣ ਚੁੱਘ, ਅਵਿਨਾਸ਼ ਰਾਏ ਖੰਨਾ, ਅਸ਼ੋਕ ਪ੍ਰਭਾਕਰ,ਫ਼ਜਲੁਰ ਰਹਿਮਾਨ ਭੱਟੀ, ਨਸਰੁਮ ਮਿਨਲਾਹ, ਬ੍ਰਿਜ ਭੂਸ਼ਨ ਸਿੰਘ ਬੇਦੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਹਲਕਾ ਵਿਧਾਇਕ ਫ਼ਤਿਹਗੜ੍ਹ ਚੂੜੀਆਂ, ਨਿਕ ਪ੍ਰਭਾਕਰ, ਵਰਿੰਦਰ ਖੋਸਲਾ, ਅਜੇ ਛਾਬੜਾ, ਕਸ਼ਮੀਰ ਸਿੰਘ ਰਾਜਪੂਤ, ਗੌਰਵ ਰਾਜਪੂਤ ਸਮੇਤ ਵੱਡੀ ਗਿਣਤੀ ‘ਚ ਵੱਖ ਵੱਖ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਦੇ ਲੋਕ ਮੋਜੂਦ ਸਨ। ਇਸ ਮੌਕੇ ਤੇ ਉੱਘੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਫ਼ੋਟੋ: ਕਾਦੀਆਂ ਚ ਸ਼ਹੀਦ ਪ੍ਰਭਾਕਰ ਦੀ ਬਰਸੀ ਚ ਮੌਜੂਦ ਲੋਕ

Previous articleਅਹਿਮਦੀਆ ਮੁਸਲਿਮ ਜਮਾਤ ਵੱਲੋਂ ਸ਼ਹਿਰ ਦੀ ਸਫ਼ਾਈ ਕੀਤੀ
Next articleਐਨ ਆਰ ਆਈ ਰਣਜੀਤ ਸਿੰਘ ਨੇ ਸਰਕਾਰੀ ਸਕੂਲ ਬਸਰਾਵਾਂ ਨੂੰ 10,000 ਰੁ ਦੀ ਰਾਸ਼ੀ ਦਿੱਤੀ
Editor-in-chief at Salam News Punjab

LEAVE A REPLY

Please enter your comment!
Please enter your name here