Home ਗੁਰਦਾਸਪੁਰ ਪੀ ਐਮ ਐਸ ਐਮ ਏ ਅਧੀਨ ਗਾਰਭਵਤੀਆਂ ਦਾ ਕੀਤਾ ਚੈਕਐਪ

ਪੀ ਐਮ ਐਸ ਐਮ ਏ ਅਧੀਨ ਗਾਰਭਵਤੀਆਂ ਦਾ ਕੀਤਾ ਚੈਕਐਪ

50
0

ਹਰਚੋਵਾਲ, 9ਦਸੰਬਰ(  ਸੁਰਿੰਦਰ ਕੌਰ)ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਪ੍ਰਧਾਨ ਮੰਤਰੀ ਸੁਰੱਖਿਆ ਮਾਤਰਤਵ ਅਭਿਆਨ ਪ੍ਰੋਗਰਾਮ ਦਾ ਉਦੇਸ਼ ਹਰ ਮਹੀਨੇ ਦੀ 9 ਤਾਰੀਖ ਨੂੰ ਸਾਰੀਆਂ ਗਰਭਵਤੀ ਅੌਰਤਾਂ ਨੂੰ ਦੇਖਭਾਲ ਮੁਹੱਈਆ ਕਰਵਾਉਣਾ ਹੈ।ਇਸ ਮੌਕੇ ਡਾਕਟਰ ਸ਼ੈਲਜਾ ਜੁਲਕਾ ਨੇ ਗਰਭਵਤੀ ਔਰਤਾਂ ਦਾ ਚੈੱਕਅਪ ਕੀਤਾ ਅਤੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਤ ਮਾਤਰਤਵ ਅਭਿਆਨ ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਅਧਾਰ ‘ਤੇ ਅਧਾਰਤ ਹੈ – ਕਿ ਜੇ ਭਾਰਤ ਵਿੱਚ ਹਰੇਕ ਗਰਭਵਤੀ ਔਰਤ ਦੀ ਜਾਂਚ ਘੱਟੋ ਘੱਟ ਇੱਕ ਵਾਰ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਤੋ ਜਾਂਚ ਕੀਤੀ ਜਾਵੇ। ਇਸ ਪ੍ਰਕਿਰਿਆ ਦੇ ਨਤੀਜੇ ਵਜੋਂ ਮਾਵਾਂ ਦੀ ਮੌਤ ਦੀ ਗਿਣਤੀ ਅਤੇ ਨਵਜਾਤ ਮੌਤਾਂ ਵਿੱਚ ਕਮੀ ਆ ਸਕਦੀ ਹੈ।

ਬਲਾਕ ਐਜੂਕੇਟਰ ਸੁਰਿੰਦਰ ਕੌਰ ਨੇ ਦੱਸਿਆ ਕਿ ਭਾਰਤ ਨੇ ਮਾਵਾਂ ਅਤੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਵਿੱਚ ਕਾਫ਼ੀ ਤਰੱਕੀ ਕੀਤੀ ਹੈ, ਪਰ ਅਜੇ ਵੀ ਹਰ ਸਾਲ ਲਗਭਗ 44000 ਅੌਰਤਾਂ ਦੀ ਮੌਤ ਗਰਭ ਅਵਸਥਾ ਨਾਲ ਸੰਬੰਧਤ ਕਾਰਨਾਂ ਕਰਕੇ ਅਤੇ ਲਗਭਗ 6.6 ਲੱਖ ਬੱਚਿਆਂ ਦੀ ਮੌਤ ਜੀਵਨ ਦੇ ਪਹਿਲੇ 28 ਦਿਨਾਂ ਦੇ ਅੰਦਰ ਹੋ ਜਾਂਦੀ ਹੈ। ਇਹਨਾਂ ਵਿੱਚੋਂ ਬਹੁਤ ਸਾਰੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਜੇ ਗਰਭਵਤੀ ਅੌਰਤਾਂ ਨੂੰ ਚੰਗੀ ਦੇਖਭਾਲ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਹਾਈ ਰਿਸਕ ਦੇ ਕਾਰਕ ਜਿਵੇਂ ਕਿ ਗੰਭੀਰ ਅਨੀਮੀਆ, ਗਰਭ ਅਵਸਥਾ ਦੇ ਕਾਰਨ ਹਾਈਪਰਟੈਨਸ਼ਨ ਆਦਿ ਦਾ ਸਮੇਂ ਸਿਰ ਪਤਾ ਲਗਾਇਆ ਜਾਂਦਾ ਹੈ। ਇਸ ਮੌਕੇ ਤੇ ਗਾਇਨਕਲਾਜਿਸਟ ਡਾਕਟਰ ਸ਼ੈਲਜਾ ਜੁਲਕਾ, ਬੀ ਈ ਈ ਸੁਰਿੰਦਰ ਕੌਰ ਅਤੇ ਗਾਰਭਵਤੀਆਂ ਮੌਜੂਦ ਰਹੀਆਂ।

Previous articleਸਾਂਸ ਪ੍ਰੋਗਰਾਮ ਅਧੀਨ ਬੱਚਿਆਂ ਦੀ ਕੀਤੀ ਜਾਂਚ ਬੱਚਿਆਂ ਦੇ ਨਿਯਮਤ ਟੀਕਾਕਰਨ ਸੂਚੀ ਵਿੱਚ ਨਿਮੋਨੀਆ ਦੀ ਵੈਕਸੀਨ ਵਰਦਾਨ -ਐਸ ਐਮ ਓ ਡਾਕਟਰ ਜਤਿੰਦਰ ਭਾਟੀਆ
Next articleਸਿਹਤ ਵਿਭਾਗ ਨੇ ਟਾਇਰਾਂ ਵਾਲੀਆਂ ਦੁਕਾਨਾਂ ਤੇ ਜਾ ਕੇ ਦੁਕਾਨਦਾਰਾਂ ਨੂੰ ਡੇਂਗੂ ਮਲੇਰੀਏ ਸਬੰਧੀ ਜਾਨਕਾਰੀ ਦਿੱਤੀ।
Editor-in-chief at Salam News Punjab

LEAVE A REPLY

Please enter your comment!
Please enter your name here