Home ਗੁਰਦਾਸਪੁਰ ਸਾਂਸ ਪ੍ਰੋਗਰਾਮ ਅਧੀਨ ਬੱਚਿਆਂ ਦੀ ਕੀਤੀ ਜਾਂਚ ਬੱਚਿਆਂ ਦੇ ਨਿਯਮਤ ਟੀਕਾਕਰਨ ਸੂਚੀ...

ਸਾਂਸ ਪ੍ਰੋਗਰਾਮ ਅਧੀਨ ਬੱਚਿਆਂ ਦੀ ਕੀਤੀ ਜਾਂਚ ਬੱਚਿਆਂ ਦੇ ਨਿਯਮਤ ਟੀਕਾਕਰਨ ਸੂਚੀ ਵਿੱਚ ਨਿਮੋਨੀਆ ਦੀ ਵੈਕਸੀਨ ਵਰਦਾਨ -ਐਸ ਐਮ ਓ ਡਾਕਟਰ ਜਤਿੰਦਰ ਭਾਟੀਆ

54
0

ਹਰਚੋਵਾਲ,8 ਦਸੰਬਰ(ਸਲਾਮ ਤਾਰੀ )ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਜਤਿੰਦਰ ਭਾਟੀਆ ਜੀ ਦੀ ਯੋਗ ਅਗਵਾਈ ਹੇਠ ਸੀ ਐੱਚ ਸੀ ਭਾਮ ਵਿਖੇ 12 ਨਵੰਬਰ ਤੋਂ 28 ਫਰਵਰੀ ਤੱਕ ਚੱਲ ਰਹੇ ਸਾਂਸ ਪ੍ਰੋਗਰਾਮ ਅਧੀਨ ਬਲਾਕ ਵਿਖੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐੱਸ ਐੱਮ ਓ ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਨਿਮੋਨੀਆ ਬੱਚਿਆਂ ਅਤੇ ਵੱਡਿਆਂ ਵਿਚ ਹੁੰਦਾ ਹੈ ਜੋ ਕਿ ਸਹੀ ਇਲਾਜ ਦੀ ਘਾਟ ਕਰਕੇ ਜਾਨਲੇਵਾ ਸਾਬਿਤ ਹੁੰਦਾ ਹੈ। ਡਾਕਟਰ ਆਸ਼ੀਅਨਾ ਸਿੰਘ ਨੇ ਦੱਸਿਆ ਕਿ ਨਿਮੋਨੀਆ ਤੋਂ ਬਚਾਅ ਲਈ ਪਹਿਲਾ ਟੀਕਾ ਬੱਚੇ ਨੂੰ ਡੇਢ ਮਹੀਨੇ, ਦੂਜਾ ਟੀਕਾ ਸਾਢੇ ਤਿੰਨ ਮਹੀਨੇ ਅਤੇ ਬੂਸਟਰ ਖ਼ੁਰਾਕ ਨੌਂ ਮਹੀਨੇ ਦੀ ਉਮਰ ਵਿਚ ਲਗਾਈ ਜਾਂਦੀ ਹੈ। ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹ ਟੀਕਾਕਰਨ ਜਰੂਰ ਕਰਵਾਉਣ । ਇਸ ਮੌਕੇ ਤੇ ਐੱਸ ਐੱਮ ਓ ਡਾ ਜਤਿੰਦਰ ਭਾਟੀਆ, ਡਾਕਟਰ ਆਸ਼ੀਅਨਾ, ਸਿੰਘ ਬੀ ਈ ਈ ਸੁਰਿੰਦਰ ਕੌਰ , ਰਵਿੰਦਰ ਕੌਰ ਨਰਸਿੰਗ ਸਿਸਟਰ,ਐੱਲ ਐੱਚ ਵੀ ਹਰਭਜਨ ਕੌਰ, ਮੌਜੂਦ ਰਹੀਆਂ।

Previous articleਡੀਸੀ ਦਫ਼ਤਰਾਂ ਅੱਗੇ ਲੱਗੇ ਹੋਏ ਮੋਰਚੇ ਵਿਚ 8 ਤਰੀਕ ਨੂੰ ਸ਼ਾਮਲ ਹੋਣ ਲਈ ਵਿਚਾਰ ਵਟਾਂਦਰਾ ਕੀਤਾ
Next articleਪੀ ਐਮ ਐਸ ਐਮ ਏ ਅਧੀਨ ਗਾਰਭਵਤੀਆਂ ਦਾ ਕੀਤਾ ਚੈਕਐਪ
Editor-in-chief at Salam News Punjab

LEAVE A REPLY

Please enter your comment!
Please enter your name here