Home ਗੁਰਦਾਸਪੁਰ ਡੀਸੀ ਦਫ਼ਤਰਾਂ ਅੱਗੇ ਲੱਗੇ ਹੋਏ ਮੋਰਚੇ ਵਿਚ 8 ਤਰੀਕ ਨੂੰ ਸ਼ਾਮਲ ਹੋਣ...

ਡੀਸੀ ਦਫ਼ਤਰਾਂ ਅੱਗੇ ਲੱਗੇ ਹੋਏ ਮੋਰਚੇ ਵਿਚ 8 ਤਰੀਕ ਨੂੰ ਸ਼ਾਮਲ ਹੋਣ ਲਈ ਵਿਚਾਰ ਵਟਾਂਦਰਾ ਕੀਤਾ

68
0

ਕਾਦੀਆਂ 7 ਦਸੰਬਰ (ਮੁਨੀਰਾ ਸਲਾਮ ਤਾਰੀ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾਂ ਗੁਰਦਾਸਪੁਰ ਦੇ ਜੋਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ ਵੱਲੋਂ ਡੀਸੀ ਦਫ਼ਤਰ ਅੱਗੇ ਲੱਗੇ ਹੋਏ ਪੱਕੇ ਮੋਰਚੇ ਵਿੱਚ  ਦੂਜੀ ਵਾਰੀ ਸ਼ਾਮਿਲ ਹੋਣ ਦੀਆਂ ਤਿਆਰੀਆਂ ਪ੍ਰਬੰਧਾ ਦਾ ਜਾਇਜ਼ਾ ਲੈਣ ਲਈ ਜੋਨ ਪ੍ਰਧਾਨ ਸੋਹਣ ਸਿੰਘ ਗਿੱਲ  ਨੇ ਮੀਟਿੰਗ ਪਿੰਡ ਨਾਨੋਵਾਲ ਖੁਰਦ ਦੇ ਗੁਰਦੁਆਰਾ ਬਾਬਾ ਕੁੱਲੀ ਵਾਲੇ ਜੀ  ਵਿਖੇ ਕੀਤੀ। ਮੀਟਿੰਗ ਨੂੰ ਸੰਬੋਧਿਤ ਕਰਦਿਆਂ ਜੋਨ ਪ੍ਰਧਾਨ ਸੋਹਣ ਸਿੰਘ ਗਿੱਲ,ਕੈਪਟਨ ਸਮਿੰਦਰ ਸਿੰਘ,ਜਿਲਾ ਪ੍ਰੈਸ ਸਕੱਤਰ ਗੁਰਪ੍ਰੀਤ ਨਾਨੋਵਾਲ  ਨੇ ਕਿਹਾ ਕਿ  8 ਦਸੰਬਰ ਤੋਂ ਸਾਡੇ ਜੋਨ ਦੀ ਵਾਰੀ ਹੈ ਪਿੰਡ ਇਕਾਈਆਂ ਦੇ ਪ੍ਰਧਾਨ ਸਕੱਤਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਗੁਰਦਾਸਪੁਰ ਦੇ ਡੀ ਸੀ ਦਫ਼ਤਰ ਅੱਗੇ ਜੋ ਪੱਕਾ ਮੋਰਚਾ ਲੱਗਾ ਹੈ  ਜੋ ਮੰਗਾਂ ਦੇ ਹੱਲ ਤੱਕ ਜਾਰੀ ਰਹੇਗਾ ਉਨ੍ਹਾਂ ਨੇ ਕਿਹਾ ਕਿਸਾਨ ਆਗੂਆਂ ਨੇ ਕਿਹਾ ਕਿ  ਜੋਨਾ ਦੇ 20 ਪਿੰਡਾਂ ਵਿੱਚ ਕਿਸਾਨਾਂ ਮਜ਼ਦੂਰਾਂ ਬੀਬੀਆਂ, ਵਲੰਟੀਅਰ, ਨੋਜਵਾਨਾ ਦੀਆਂ ਮੀਟਿੰਗਾ ਲਗਾ ਕੇ  ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ । ਇਹਨਾਂ ਮੀਟਿੰਗਾ ਵਿੱਚ ਲੋਕਾਂ ਨੇ ਦੇਸ਼ ਰਾਜਨੀਤਿਕ, ਸਮਾਜਿਕ,ਆਰਥਕ, ਧਾਰਮਿਕ ਹਲਾਤ ਅਤੇ ਸਰਕਾਰਾਂ ਦੀਆਂ ਕਾਰਪੋਰੇਟ
ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਤੇ ਖੁੱਲ੍ਹ ਕੇ ਚਰਚਾ ਕੀਤੀ ਲੋਕਾਂ ਵਿੱਚ ਸਰਕਾਰਾਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਜੋ ਦਿੱਲੀ ਧਰਨੇ ਵਿੱਚ ਵਾਅਦੇ ਕੀਤੇ ਸਨ ਅੱਜ ਕੇਂਦਰ ਸਰਕਾਰ ਉਨ੍ਹਾਂ ਵਾਧਿਆਂ ਤੋਂ ਮੁਕਰ ਗਈ ਹੈ ਪੰਜਾਬ ਸਰਕਾਰ ਵੀ ਜੋ ਵਾਅਦੇ ਕਰ ਕੇ ਸੱਤਾਂ ਵਿੱਚ ਆਈ ਸੀ ਅੱਜ ਉਹਨਾਂ ਨੂੰ ਲਾਗੂ ਕਰਨ  ਤੋਂ ਭੱਜ ਰਹੀ ਹੈ ਕਿਸਾਨ ਆਗੂਆਂ ਨੇ ਕਿਹਾ  ਕਿ  ਇਸ ਮੋਰਚੇ ਵਿੱਚ ਜ਼ੋਰਦਾਰ ਮੰਗ ਕੀਤੀ ਜਾਵੇਗੀ ਕੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ਿਆਂ ਨੂੰ ਤਰੁੰਤ ਗਿ੍ਫ਼ਤਾਰ ਕੀਤਾ ਜਾਵੇ ਅਤੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ,23ਫਸਲਾ ਤੇ ਐਮ ਐਸ ਪੀ ਦੀ ਗਰੰਟੀ ਦਿੱਤੀ ਜਾਵੇ  ,ਡਾਕਟਰ ਸੁਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਕੇ ਫਸਲਾਂ ਦੇ ਭਾਅ ਲਾਗਤ ਖਰਚਿਆਂ ਵਿੱਚ 50 ਪਰਸੈਂਟ ਮੁਨਾਫ਼ਾ ਜੋੜ ਕੇ ਦੈਣ, ਪ੍ਰਾਇਵੈਟ ਕੰਪਨੀਆ ਵੱਲੋਂ ਲਗਾਏ ਜਾ ਰਹੈ ਨਹਿਰੀ ਪ੍ਰੋਜੈਕਟ ਰੱਦ ਕਰ ਕੇ ਪਾਣੀ ਪੰਜਾਬ ਦੇ ਸਾਰੇ ਪਿੰਡਾਂ ਤੱਕ ਪਚਾਉਣ, ਧਰਤੀ ਹੈਠ ਜਿਹੜੀਆਂ ਫੈਕਟਰੀਆਂ ਜ਼ਹਰੀਲਾ ਪਾਣੀ ਭੇਜ ਰਹੀਆਂ ਹਨ ਉਹਨਾਂ ਖਿਲਾਫ ਕਾਰਵਾਈ ਕਰਨ , ਬਿਜਲੀ ਵੰਡ ਕਨੂੰਨ 2022 ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ,
ਆਬਾਦਕਾਰਾਂ ਨੂੰ ਜ਼ਮੀਨਾਂ ਦਾ ਪੱਕਾ ਮਾਲਕੀ ਹੱਕ ਦਿੱਤਾ ਜਾਵੇ,
ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਅਜੇ ਮਿਸ਼ਰਾ ਟੈਣੀ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕੀਤਾ ਜਾਵੇ ਅਤੇ ਧਾਰਾ 120ਬੀ ਤਹਿਤ ਗਿ੍ਫਤਾਰ ਕੀਤਾ ਜਾਵੇ ਅਤੇ ਇਸ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦਾ ਹੱਕ ਖੋਹਣ ਵਾਲਾ ਕਨੂੰਨ ਤਰੁੰਤ ਰੱਦ ਕੀਤਾ ਜਾਵੇ ਕਿਸਾਨਾ ਮਜ਼ਦੂਰਾ ਦਾ ਸਮੁੱਚਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਕਰਜ਼ੇ ਕਾਰਨ ਹੋ ਰਹੀਆਂ ਕੁਰਕੀਆਂ,ਗਿ੍ਫਤਾਰੀਆਂ ਬੰਦ ਕੀਤੀਆਂ ਜਾਣ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਲਵਿੰਦਰ ਸਿੰਘ ਰਿਆੜ,ਜਸਵੰਤ ਸਿੰਘ,ਮੰਗਤਾ ਸਿੰਘ,ਰਘਵੀਰ ਸਿੰਘ,ਕਾਬਲ ਸਿੰਘ,ਗੁਰਵਿੰਦਰ ਸਿੰਘ,ਗੁਰਪ੍ਰੀਤ ਕੌਰ,ਮਹਿੰਦਰ ਸਿੰਘ, ਖਜ਼ਾਨ ਸਿੰਘ,ਲਾਡੀ ਮੇਹੜੇ,ਅਵਤਾਰ ਸਿੰਘ,ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜਿਰ ਸਨ।

Previous articleਡੀ.ਈ.ਓ. ਐਲੀ: ਵੱਲੋਂ ਸਕੂਲ ਵਿਜਟ ਕਰਕੇ ਮਿਸ਼ਨ 100 ਪ੍ਰਤੀਸਤ ਗਿਵ ਯੂਅਰ ਬੈਸਟ ਲਈ ਪ੍ਰੇਰਿਤ ਕੀਤਾ
Next articleਸਾਂਸ ਪ੍ਰੋਗਰਾਮ ਅਧੀਨ ਬੱਚਿਆਂ ਦੀ ਕੀਤੀ ਜਾਂਚ ਬੱਚਿਆਂ ਦੇ ਨਿਯਮਤ ਟੀਕਾਕਰਨ ਸੂਚੀ ਵਿੱਚ ਨਿਮੋਨੀਆ ਦੀ ਵੈਕਸੀਨ ਵਰਦਾਨ -ਐਸ ਐਮ ਓ ਡਾਕਟਰ ਜਤਿੰਦਰ ਭਾਟੀਆ
Editor-in-chief at Salam News Punjab

LEAVE A REPLY

Please enter your comment!
Please enter your name here