Home ਗੁਰਦਾਸਪੁਰ ਡੀ.ਈ.ਓ. ਐਲੀ: ਵੱਲੋਂ ਸਕੂਲ ਵਿਜਟ ਕਰਕੇ ਮਿਸ਼ਨ 100 ਪ੍ਰਤੀਸਤ ਗਿਵ ਯੂਅਰ ਬੈਸਟ...

ਡੀ.ਈ.ਓ. ਐਲੀ: ਵੱਲੋਂ ਸਕੂਲ ਵਿਜਟ ਕਰਕੇ ਮਿਸ਼ਨ 100 ਪ੍ਰਤੀਸਤ ਗਿਵ ਯੂਅਰ ਬੈਸਟ ਲਈ ਪ੍ਰੇਰਿਤ ਕੀਤਾ

52
0

 

ਬਟਾਲਾ 7 ਦਸੰਬਰ ( ਮੁਨੀਰਾ ਸਲਾਮ ਤਾਰੀ)

* ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਵੱਲੋਂ ਬੀਤੇ ਦਿਨੀ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਮਿਸ਼ਨ 100 ਪ੍ਰਤੀਸਤ ਗਿਵ ਯੂਅਰ ਬੈਸਟ ਦੀ ਐਜੂਸੈਟ ਦੁਆਰਾ ਅਧਿਆਪਕਾਂ ਨੂੰ ਸੰਬੋਧਨ ਕਰਕੇ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਤਹਿਤ ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲ ਵਿਜਟ ਕਰਕੇ ਅਧਿਆਪਕਾਂ ਅਤੇ ਬੱਚਿਆਂ ਨੂੰ ਮਿਸ਼ਨ ਸੌ ਪ੍ਰਤੀਸਤ ਗਿਵ ਯੂਅਰ ਬੈਸਟ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸ. ਅਮਰਜੀਤ ਸਿੰਘ ਭਾਟੀਆ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕੈਂਪ ਲੜਕੇ , ਸਰਕਾਰੀ ਪ੍ਰਾਇਮਰੀ ਸਕੂਲ ਕੈਂਪ ਲੜਕੀਆਂ ਅਤੇ ਸਰਕਾਰੀ ਮਿਡਲ ਸਕੂਲ ਕੈਂਪ ਬਟਾਲਾ ਵਿਜਟ ਕਰਕੇ ਅਧਿਆਪਕਾਂ ਅਤੇ ਬੱਚਿਆਂ ਨੂੰ ਮਿਸ਼ਨ 100 ਪ੍ਰਤੀਸਤ ਗਿਵ ਯੂਅਰ ਬੈਸਟ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਭਾਟੀਆ ਨੇ ਕਿਹਾ ਕਿ ਸਕੂਲ ਮੁੱਖੀਆਂ, ਅਧਿਆਪਕਾਂ , ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ ਦੇ ਸਮੂਹਿਕ ਯਤਨਾਂ ਨਾਲ ਬੋਰਡ ਦੇ ਇਮਤਿਹਾਨਾਂ ਵਿੱਚ 100% ਪਾਸ ਪ੍ਰਤੀਸਤ ਨੂੰ ਯੋਜਨਾਬੰਦ ਤਰੀਕੇ ਨਾਲ ਪ੍ਰਾਪਤ ਕਰਨ ਲਈ ਇਸ ਮਿਸ਼ਨ ਨੂੰ ਚਲਾਇਆ ਜਾ ਰਿਹਾ ਹੈ। ਇਸ ਦੇ ਤਹਿਤ ਵਿਦਿਆਰਥੀ ਸਵੇਰ ਦੀ ਸਭਾ ਵਿੱਚ ਰੋਜ਼ਾਨਾ ਪ੍ਰਣ ਕਰਨਗੇ। ਇਸ ਦੇ ਨਾਲ ਨਾਲ ਵਿਦਿਆਰਥੀਆਂ ਦਾ ਡਾਟਾ ਇਕੱਤਰ ਕਰਕੇ ਸਮੇਂ-ਸਮੇਂ ਤੇ ਇਸ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ ਅਤੇ ਵਿਦਿਆਰਥੀ ਇਨ੍ਹਾਂ ਦੇ ਪੋਸਟਰ ਵੀ ਜ਼ਾਰੀ ਕਰਨਗੇ। ਉਨ੍ਹਾਂ ਦੱਸਿਆ ਕਿ 100 ਪ੍ਰਤੀਸਤ ਗਿਵ ਯੂਅਰ ਬੈਸਟ ਨਾਲ ਸੰਬੰਧਤ ਵਿਦਿਆਰਥੀਆਂ ਦੀਆਂ ਵੀਡੀਓ ਵੀ ਜਾਰੀ ਕੀਤੀਆਂ ਜਾਣਗੀਆਂ ਤਾਂ ਜੋ ਇਹ ਬਾਕੀ ਬੱਚਿਆਂ ਲਈ ਪ੍ਰੇਰਨਾਸਰੋਤ ਦੇ ਤੌਰ ਤੇ ਕੰਮ ਕਰਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਵਿਭਾਗ ਵੱਲੋਂ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ। ਇਸ ਦੌਰਾਨ ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਿਸ਼ਨ 100 ਪ੍ਰਤੀਸਤ ਗਿਵ ਯੂਅਰ ਬੈਸਟ ਦੀ ਪ੍ਰਾਪਤੀ ਲਈ ਸ਼ੁਭਇੱਛਾਵਾਂ ਦਿੱਤੀਆਂ।ਇਸ ਦੌਰਾਨ ਪੜ੍ਹੋ ਪੰਜਾਬ ਪੜਾਓ ਪੰਜਾਬ ਦੇ ਬੀ.ਐਮ.ਟੀ. ਮਨਦੀਪ ਸਿੰਘ ਵੀ ਹਾਜ਼ਰ ਸੀ। *

Previous articleਅਧਿਆਪਕਾਂ ਦੀ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਵਰਕਾਸ਼ਾਪ ਆਯੋਜਿਤ
Next articleਡੀਸੀ ਦਫ਼ਤਰਾਂ ਅੱਗੇ ਲੱਗੇ ਹੋਏ ਮੋਰਚੇ ਵਿਚ 8 ਤਰੀਕ ਨੂੰ ਸ਼ਾਮਲ ਹੋਣ ਲਈ ਵਿਚਾਰ ਵਟਾਂਦਰਾ ਕੀਤਾ
Editor-in-chief at Salam News Punjab

LEAVE A REPLY

Please enter your comment!
Please enter your name here