ਬਟਾਲਾ 6 ਦਸੰਬਰ ( ਮੁਨੀਰਾ ਸਲਾਮ ਤਾਰੀ)
*ਰਾਜ ਵਿੱਦਿਅਕ ਖ਼ੋਜ ਤੇ ਸਿੱਖਲਾਈ ਸੰਸਥਾ ਪ੍ਰੀਸ਼ਦ ਪੰਜਾਬ ਅਤੇ ਪੰਜਾਬ ਏਡਜ ਕੰਟਰੋਲ ਸੁਸਾਇਟੀ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ , ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਲੀਆ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਅਧਿਆਪਕਾਂ ਦੀ ਕਿਸ਼ੋਰ ਸਿੱਖਿਆ ਪ੍ਰੋਗਰਾਮ ਸਬੰਧੀ ਸੈਮੀਨਾਰ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਸੰਧਾਵਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ 412 ਸਕੂਲਾਂ ਦੇ 824 ਅਧਿਆਪਕ ਇਸ ਵਰਕਸ਼ਾਪ ਵਿੱਚ ਭਾਗ ਲੈ ਰਹੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ 05 ਦਸੰਬਰ ਤੋਂ 08 ਦਸੰਬਰ ਤੱਕ ਉਪਰੋਕਤ ਵਰਕਸ਼ਾਪ ਲਗਾਈ ਜਾ ਰਹੀ ਹੈ ਅਤੇ ਇਸ ਵਿੱਚ ਹਰ ਸਕੂਲ ਵਿੱਚੋਂ 02 ਅਧਿਆਪਕ ਦਾ ਇੱਕ ਰੋਜ਼ਾ ਸੈਮੀਨਾਰ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀ : ਸੈਕੰ: ਸਕੂਲ ਧੁੱਪਸੜੀ , ਸਰਕਾਰੀ ਸੀਨੀ : ਸੈਕੰ: ਸਕੂਲ ਹਰਚੋਵਾਲ , ਡਾਇਟ ਗੁਰਦਾਸਪੁਰ , ਸਰਕਾਰੀ ਸੀਨੀ : ਸੈਕੰ: ਸਕੂਲ ਮੁੰਡੇ ਦੀਨਾਨਗਰ ਚਾਰ ਸਥਾਨਾਂ ਤੇ ਟ੍ਰੇਨਿੰਗ ਦੇ ਸਥਾਨ ਬਣਾਏ ਹਨ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ , ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਪ੍ਰਿੰਸੀਪਲ ਸੁਰਿੰਦਰ ਕੁਮਾਰ , ਬੀ.ਐਨ.ਓ. ਬਟਾਲਾ 2 ਪ੍ਰਿੰਸੀਪਲ ਪਰਮਜੀਤ ਕੌਰ , ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਗਗਨਦੀਪ ਸਿੰਘ ਵੱਲੋਂ ਸੈਮੀਨਾਰ ਵਿਜਟ ਕਰਕੇ ਅਧਿਆਪਕਾਂ ਨਾਲ ਗੱਲ-ਬਾਤ ਕੀਤੀ। ਇਸ ਮੌਕੇ ਡੀ.ਐਮ. ਸਾਇੰਸ ਗੁਰਵਿੰਦਰ ਸਿੰਘ , ਡੀ.ਐਮ. ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਨਰਿੰਦਰ ਸਿੰਘ , ਬੀ.ਐਮ. ਗੁਰਲਾਲ ਸਿੰਘ , ਬੀ.ਐਮ. ਗੁਰਮੀਤ ਸਿੰਘ , ਬੀ.ਐਮ. ਦੀਪਕ ਹਾਂਡਾ , ਬੀ.ਐਮ. ਰਜਿੰਦਰ ਸਿੰਘ , ਬੀ.ਐਮ. ਬਲਦੇਵ ਰਾਜ , ਬੀ.ਐਮ. ਆਸਾ ਸਿੰਘ , ਬੀ.ਐਮ. ਸੁਖਵਿੰਦਰ ਸਿੰਘ , ਬੀ.ਐਮ. ਹਰਦੀਪ ਸਿੰਘ , ਬੀ.ਐਮ. ਬਲਜੀਤ ਸਿੰਘ ਵੱਲੋਂ ਕਿਸ਼ੋਰ ਅਵਸਥਾ ਸਬੰਧੀ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।