spot_img
Homeਮਾਝਾਗੁਰਦਾਸਪੁਰਪੂਨਮ ਖੰਨਾ ਨੇ ਗਊਆਂ ਦੀ ਸੁਰੱਖਿਆਂ ਅਤੇ ਉਨ੍ਹਾਂ ਨੂੰ ਗਊਸ਼ਾਲਾਵਾਂ ‘ਚ ਭੇਜਣ...

ਪੂਨਮ ਖੰਨਾ ਨੇ ਗਊਆਂ ਦੀ ਸੁਰੱਖਿਆਂ ਅਤੇ ਉਨ੍ਹਾਂ ਨੂੰ ਗਊਸ਼ਾਲਾਵਾਂ ‘ਚ ਭੇਜਣ ਸਬੰਧੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਕਾਦੀਆ, 5 ਦਸੰਬਰ (ਸਲਾਮ ਤਾਰੀ)- ਗਊ ਰਕਸ਼ਕ ਸੈਨਾ ਦੇ ਰਾਸ਼ਟਰੀ ਪ੍ਰਧਾਨ ਮੈਡਮ ਪੂਨਮ ਖੰਨਾ ਨੇ ਸੜ੍ਹਕਾਂ ‘ਤੇ ਘੁੰਮਦੀਆਂ ਆਵਾਰਾ ਗਊਆਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਂਣ ਅਤੇ ਉਨ੍ਹਾਂ ਨੂੰ ਗਊਸ਼ਾਲਾਵਾਂ ‘ਚ ਭੇਜਣ ਸਬੰਧੀ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਆਪਣੇ ਪੱਤਰ ਵਿਚ ਲਿਿਖਆ ਹੈ ਕਿ ਬੀਤੇ ਦਿਨੀ ਸਮਾਣਾ ਵਿੱਖੇ ਕੁੱਝ ਅਣਪਛਾਤੇ ਤੇ ਸ਼ਰਾਰਤੀ ਅਨਸਰਾਂ ਵਲੋਂ 11 ਗਊਆ ਨੂੰ ਜ਼ਹਿਰ ਦੇ ਕੇ ਮਾਰਨ ਦੀ ਘਟਨਾ ਨੇ ਪੰਜਾਬ ਵਿਚ ਵਿਗੜਦੇ ਹਲਾਤਾਂ ਨੂੰ ਹੋਰ ਧਕੇਲ ਦਿੱਤਾ ਹੈ, ਕਿਉਂਕਿ ਗਊ ਮਾਤਾ ਨੂੰ ਸਾਰੇ ਹੀ ਧਰਮਾਂ ਦੁਆਰਾ ਪੂਜਿਆ ਜਾਂਦਾ ਹੈ ਅਤੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਇੰਨ੍ਹਾਂ ਗਾਵਾਂ ਨੂੰ ਮਰਨਾਂ ਅਤਿ ਸ਼ਰਮਨਾਕ ਅਤੇ ਨਿੰਦਣਯੋਗ ਘਟਨਾ ਹੈ। ਹਿੰਦੂ ਧਰਮ ਅਤੇ ਸ਼ਾਸਤਰਾਂ ਵਿਚ ਗਊਆਂ ਨੂੰ ‘ਗਊ ਮਾਂ’ ਦਾ ਦਰਜਾ ਦਿੱਤਾ ਗਿਆ ਹੈ ਅਤੇ ਗਊਆਂ ਦਾ ਅਪਮਾਨ ਕਿਸੇ ਵੀ ਕੀਮਤ ‘ਤੇ ਬਰਦਾਸਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਇਸ ਗੱਲ ਵੱਲ ਵੀ ਧਿਆਨ ਦੇਵੇ ਕਿ ਲਵਾਰਿਸ ਗਊਆਂ ਦਾ ਮੁੱਦਾ ਇਕ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਸਰਕਾਰ ਵਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਕਿਸਾਨਾਂ ਅਤੇ ਜ਼ਿੰਮੀਦਾਰਾਂ ਦੀਆਂ ਜ਼ਮੀਨਾਂ ਤੇ ਫਸਲਾਂ ਲਵਾਰਿਸ ਗਊਆਂ ਦੁਆਰਾ ਖਰਾਬ ਕੀਤੀਆਂ ਜਾ ਰਹੀਆਂ ਹਨ, ਪਰ ਪੰਜਾਬ ਸਰਕਾਰ ਸਿਰਫ ਗਊਸੈਸ ਲੈਣ ਤੱਕ ਹੀ ਸੀਮਿਤ ਹੈ। ਮੈਡਮ ਪੂਨਮ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਲਵਾਰਿਸ ਗਊਆਂ ਨੂੰ ਗਊਸ਼ਾਲਾਵਾਂ ਵਿਚ ਪਹੁੰਚਾਉਣ ਦਾ ਪ੍ਰਬੰਧ ਕਰੇ ਤਾਂ ਕਿ ਗਊ ਮਾਤਾ ‘ਤੇ ਹੋ ਰਿਹਾ ਅੱਤਿਆਚਾਰ ਬੰਦ ਹੋ ਸਕੇ। ਉਨ੍ਹਾਂ ਕਿਹਾ ਕਿ ਦੇਖਣ ਵਿਚ ਇਹ ਵੀ ਆ ਰਿਹਾ ਹੈ ਕਿ ਜ਼ਮੀਨ ਮਾਲਕਾਂ ਵਲੋਂ ਗਾਵਾਂ ਨੂੰ ਆਪਣੇ ਖੇਤਾਂ ਵਿਚੋਂ ਬਾਹਰ ਕੱਢਣ ਲਈ ਇਸ ਤਰ੍ਹਾਂ ਦੇ ਘਟੀਆਂ ਤਰੀਕਿਆਂ ਅਤੇ ਤੇਜ਼ਧਾਰ ਹਥਿਆਰਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਜਿਸ ਨਾਲ ਸੜ੍ਹਕਾਂ ਤੇ ਘੰੁਮ ਰਹੀਆਂ ਲਵਾਰਿਸ ਗਊਆਂ ਜ਼ਖਮੀ ਹਾਲਤ ਵਿਚ ਪਾਈਆਂ ਜਾਂਦੀਆਂ ਹਨ ਅਤੇ ਰੋਡ ਐਕਸੀਡੈਂਟ ਦਾ ਕਾਰਨ ਵੀ ਬਣਦੀਆਂ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਰਾਹੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਵਾਰਿਸ ਗਊਆਂ ਨੂੰ ਗਊਸ਼ਲਾਵਾਂ ਵਿਚ ਭੇਜਣ ਦਾ ਠੋਸ ਪ੍ਰਬੰਧ ਕਰੇ।
ਕੈਪਸ਼ਨ: ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੇ ਹੋਏ ਮੈਡਮ ਪੂਨਮ ਖੰਨਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments