spot_img
Homeਮਾਝਾਗੁਰਦਾਸਪੁਰਅਧਿਆਪਕਾਂ ਦੀ ਬਾਲ ਵਿਗਿਆਨ ਕਾਂਗਰਸ ਦੀ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ

ਅਧਿਆਪਕਾਂ ਦੀ ਬਾਲ ਵਿਗਿਆਨ ਕਾਂਗਰਸ ਦੀ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ

ਬਟਾਲਾ 04 ਦਸੰਬਰ ( ਮੁਨੀਰਾ ਸਲਾਮ ਤਾਰੀ) *

* ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਦੇ ਸਹਿਯੋਗ ਨਾਲ ਸਾਇੰਸ ਅਧਿਆਪਕਾਂ ਦੀ ਇੱਕ ਰੋਜ਼ਾ ਬਾਲ ਵਿਗਿਆਨ ਕਾਂਗਰਸ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਮ. ਸਾਇੰਸ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਸਾਇੰਸ ਅਧਿਆਪਕਾਂ ਦਾ 2 ਸਥਾਨਾਂ ਤੇ ਬਾਲ ਵਿਗਿਆਨ ਕਾਂਗਰਸ ਵਰਕਸ਼ਾਪ ਲਗਾਈ ਗਈ ਹੈ ਜਿਸ ਵਿੱਚ ਸਿਹਤ ਲਈ ਈਕੋ ਸਿਸਟਮ ਅਤੇ ਪੰਜ ਵੱਖਰੇ-ਵੱਖਰੇ ਸਬ ਥੂੀਮਾਂ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਡਾਇਟ ਗੁਰਦਾਸਪੁਰ ਅਤੇ ਸਰਕਾਰੀ ਸੀਨੀ: ਸੈਕੰ: ਸਕੂਲ ਧੁੱਪਸੜੀ ਦੋ ਸਥਾਨਾਂ ਟ੍ਰੇਂਨਿੰਗ ਲਈ ਬਣਾਏ ਗਏ ਸਨ ਤਾਂ ਜੋ ਅਧਿਆਪਕਾਂ ਦੀ ਸੁਖਾਵੇਂ ਮਾਹੌਲ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਇਸ ਦੇ ਨਾਲ-ਨਾਲ ਅਧਿਆਪਕਾਂ ਨੂੰ ਵਿਭਾਗੀ ਹਦਾਇਤਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਇਸ ਦੌਰਾਨ ਅਧਿਆਪਕਾਂ ਨੂੰ 14 ਦਸੰਬਰ ਨੂੰ ਹੋਣ ਵਾਲੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਵਿੱਚ ਰਿਸਰਚ ਪ੍ਰੋਜੈਕਟ ਤਿਆਰ ਕਰਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਪ੍ਰਿੰਸੀਪਲ ਕਮ ਨੋਡਲ ਅਫ਼ਸਰ ਬਟਾਲਾ 2 ਪਰਮਜੀਤ ਕੌਰ ਵੱਲੋਂ ਅਧਿਆਪਕਾਂ ਨੂੰ ਜੀ ਆਇਆ ਕਿਹਾ ਅਤੇ ਇਸ ਟ੍ਰੇਂਨਿੰਗ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ। ਇਸ ਮੌਕੇ ਬੀ.ਐਮ. ਲਖਬੀਰ ਸਿੰਘ , ਦੀਪਕ ਹਾਂਡਾ , ਵਿਪਨ ਕੁਮਾਰ , ਨਵਦੀਪ ਸਿੰਘ , ਬੀ.ਐਮ. ਗੁਰਮੀਤ ਸਿੰਘ ਨੇ ਵਰਕਸ਼ਾਪ ਵਿੱਚ ਸ਼ਾਮਲ ਹੋ ਕੇ ਅਧਿਆਪਕਾਂ ਨਾਲ ਵਿਭਾਗੀ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਪ੍ਰੇਮ ਸਿੰਘ ਧੁੱਪਸੜੀ, ਲੈਕਃ ਗੁਰਵਿੰਦਰ ਸਿੰਘ ਨੇ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਈ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments