ਇੰਜੀ. ਦਰਸ਼ਨ ਸਿੰਘ ਦੀ ਵਧੀਕ ਨਿਗਰਾਨ ਇੰਜੀਨਿਅਰ ਕਪੂਰਥਲਾ ਵਜੋਂ ਨਿਯੁਕਤੀ

0
279

 

ਕਪੂਰਥਲਾ, 1 ਜੁਲਾਈ। (ਮੀਨਾ ਗੋਗਨਾ )

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਵਲੋਂ ਇੰਜੀ. ਦਰਸ਼ਨ ਸਿੰਘ ਦੀ ਵਧੀਕ ਨਿਗਰਾਨ ਇੰਜੀਨਿਅਰ, ਸੰਚਾਲਨ ਸ਼ਹਿਰੀ ਮੰਡਲ ਕਪੂਰਥਲਾ ਵਜੋਂ ਨਿਯੁਕਤੀ ਕੀਤੀ ਗਈ ਹੈ। ਸ. ਦਰਸ਼ਨ ਸਿੰਘ ਵਲੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ।
ਅਹੁਦਾ ਸੰਭਾਲਣ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਰਵਿਘਨ ਬਿਜਲੀ ਸੇਵਾਵਾਂ ਅਤੇ ਵਿਸ਼ੇਸ਼ ਕਰਕੇ ਕਿਸਾਨੀ ਨੂੰ ਬਿਜਲੀ ਸਬੰਧੀ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਤਾਪਮਾਨ ਵਿਚ ਵੱਡੇ ਵਾਧੇ ਅਤੇ ਮਾਨਸੂਨ ਦੀ ਦੇਰੀ ਕਾਰਨ ਬਿਜਲੀ ਦੀ ਮੰਗ ਵਿਚ ਵੱਡੇ ਵਾਧੇ ਦੇ ਮੱਦੇਨਜ਼ਰ ਇਸਦੀ ਵਰਤੋਂ ਸੰਜਮ ਨਾਲ ਕਰਨ।
ਇੰਜੀ. ਦਰਸ਼ਨ ਸਿੰਘ , ਜੋ ਕਿ ਪਹਿਲਾਂ ਵਧੀਕ ਨਿਗਰਾਨ ਇੰਜੀਨੀਅਰ, ਵੰਡ, ਪੂਰਬ ਮੰਡਲ , ਜਲੰਧਰ ਵਜੋਂ ਬਾਖੂਬੀ ਸੇਵਾਵਾਂ ਨਿਭਾਈਆਂ । ਉਨ੍ਹਾਂ ਦਾ ਫੋਕਲ ਪੁਆਇੰਟ ਜਲੰਧਰ ਨਵੇਂ ਉਸਾਰੇ ਗਰਿੱਡ ਵਿਚ ਵਿਸ਼ੇਸ਼ ਯੋਗਦਾਨ ਰਿਹਾ ਜਿਸ ਨਾਲ ਜਲੰਧਰ ਦੇ ਉਦਯੋਗਾਂ ਨੂੰ ਵੱਡੀ ਰਾਹਤ ਮਿਲੀ ਸੀ।

ਕੈਪਸ਼ਨ-ਇੰਜੀ. ਦਰਸ਼ਨ ਸਿੰਘ ਦੀ ਤਸਵੀਰ।

Previous articleਵਿਧਾਇਕ ਬਾਜਵਾ ਦੇ ਪੁੱਤਰ ਨੇ ਨੌਕਰੀ ਛੱਡ ਕੇ ਕੀਤੀ ਅਨੌਖੀ ਮਿਸਾਲ ਕਾਇਮ: ਸਰਪੰਚ ਸ਼ਹਿਨਸ਼ਾਹ,ਦਿਲਬਾਗ ਸਿੰਘ ਚਾਹਲ
Next articleਸੈਕਰੇਡ ਸਟੈਨਫੋਰਡ ਸਕੂਲ ’ਚ ਆੱਨਲਾਈਨ ਮਨਾਇਆ ਰਾਸ਼ਟਰੀ ਡਾਕਟਰਸ ਡੇ

LEAVE A REPLY

Please enter your comment!
Please enter your name here