Home ਗੁਰਦਾਸਪੁਰ ਹਿੰਦ ਦੀ ਚਾਦਰ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ...

ਹਿੰਦ ਦੀ ਚਾਦਰ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਤੇ ਸਾਰੇ ਧਰਮਾਂ ਵੱਲੋਂ ਸਜਾਇਆ ਗਿਆ ਅਲੋਕਿਕ ਨਗਰ ਕੀਰਤਨ

63
0

ਕਾਦੀਆ 3 ਦਸੰਬਰ (ਸਲਾਮ ਤਾਰੀ)

ਹਿੰਦ ਦੀ ਚਾਦਰ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰੇਲਵੇ ਰੋਡ ਕਾਦੀਆਂ ਤੋਂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਉਪਰਾਲੇ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਭ ਧਰਮਾਂ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਅਰਦਾਸ ਕਰਨ ਉਪਰੰਤ ਅਕਾਸ਼ ਗੁੰਜਾਊ ਖ਼ਾਲਸਾਈ ਜੈਕਾਰਿਆਂ ਨਾਲ ਖ਼ਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਇਆ। ਇਸ ਮਹਾਨ ਨਗਰ ਕੀਰਤਨ ਵਿੱਚ ਸਾਰੇ ਧਰਮਾਂ ਦੀਆਂ ਸੰਗਤਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨਤਮਸਤਕ ਹੋ ਕੇ ਵੱਖ-ਵੱਖ ਸਥਾਨਾਂ ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਨਗਰ ਕੀਰਤਨ ਦੇ ਸਭ ਤੋਂ ਅੱਗੇ ਸਕੂਲਾਂ ਦੇ ਬੱਚਿਆਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਜਾ ਰਹੇ ਸਨ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ ਧੂਨਾਂ ਵਿੱਚ ਬੈਂਡ ਵਜਾ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਸੀ। ਪਾਲਕੀ ਸਾਹਿਬ ਦੇ ਨਾਲ ਸੰਗਤਾਂ ਦੇ ਵੱਖ-ਵੱਖ ਸ਼ਬਦੀ ਜਥਿਆਂ ਵੱਲੋਂ ਗੁਰਬਾਣੀ ਸ਼ਬਦ ਕੀਰਤਨ ਕੀਤਾ ਜਾ ਰਿਹਾ ਸੀ। ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰੇਲਵੇ ਰੋਡ ਤੋਂ ਆਰੰਭ ਹੋ ਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਸ਼ੀਤਲਾ ਮੰਦਰ,ਨਿਰਮਾਣ ਚੋਂਕ, ਪ੍ਰਭਾਕਰ ਚੋਂਕ, ਬਾਬਾ ਲੱਖ ਦਾਤਾ,ਜੱਸਾ ਸਿੰਘ ਰਾਮਗੜ੍ਹੀਆ ਚੋਂਕ, ਗੁਰਦੁਆਰਾ ਭਗਤ ਸੈਣ ਜੀ, ਕ੍ਰਿਸ਼ਨਾ ਮੰਦਰ, ਗੁਰਦੁਆਰਾ ਸਿੰਘ ਸਭਾ ਧਰਮਪੁਰਾ, ਬੁੱਟਰ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਨਗਰ ਕੀਰਤਨ ਦੀ ਸੰਪੂਰਨਤਾ ਹੋਈ।
ਇਸ ਮੌਕੇ ਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਪਿਆਰੇ ਸਾਹਿਬਾਨ, ਗ੍ਰੰਥੀ ਸਿੰਘਾਂ, ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ, ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ, ਸਕੂਲ ਅਧਿਆਪਕਾਂ, ਰਾਗੀ ਜਥਿਆਂ, ਪ੍ਰਚਾਰਕ, ਕਵੀਸ਼ਰ, ਢਾਡੀ ਜਥਿਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਮੋਹਤਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਇਲਾਕੇ ਦੀਆਂ ਸੰਗਤਾਂ ਅਤੇ ਨਗਰ ਕੀਰਤਨ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਧਰਮਾਂ ਦੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਤੇ ਭਾਈ ਚਰਨਜੀਤ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੀਤ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਬੀਬੀ ਚਰਨਜੀਤ ਕੌਰ ਬਾਜਵਾ ਸਾਬਕਾ ਐਮ ਐਲ ਏ, ਸ੍ਰ ਗੁਰਇਕਬਾਲ ਸਿੰਘ ਮਾਹਲ ਹਲਕਾ ਇੰਚਾਰਜ, ਸ੍ਰ ਤਰਸੇਮ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ,ਸ੍ਰ ਹਰਪ੍ਰੀਤ ਸਿੰਘ ਪਿੰਕਾ, ਸ੍ਰੀ ਮਹੁੰਮਦ ਇਨਾਮ ਗੋਰੀ ਮੁੱਖੀ ਅਹਿਮਦੀਆਂ ਜਮਾਤ,ਸ੍ਰੀ ਨਸੀਮ ਖਾਨ ਸੈਕਟਰੀ ਅਹਿਮਦੀਆਂ ਜਮਾਤ, ਚੋਧਰੀ ਅਬਦੁੱਲ ਵਾਸੇ ਐਮ ਸੀ, ਸ੍ਰੀ ਮਹੁੰਮਦ ਅਕਰਮ,ਸ੍ਰੀ ਐਫ ਆਰ ਭੱਟੀ,ਸ੍ਰੀ ਸ਼ਾਹਦਤ ਅਹਿਮਦ ਜਾਵੇਦ,ਸ੍ਰੀ ਇਬਲੇ ਹਸਨ,ਸ੍ਰੀ ਵਰਿੰਦਰ ਪ੍ਰਭਾਕਰ,ਸ੍ਰੀ ਅਰਵਿੰਦ ਜੁਲਕਾ ਪ੍ਰਧਾਨ ਮੰਦਰ ਪ੍ਰਬੰਧਕ ਕਮੇਟੀ,ਸ੍ਰੀ ਜੋਗਿੰਦਰ ਪਾਲ ਭੂੱਟੋ ਪ੍ਰਧਾਨ ਬਾਬਾ ਲੱਖ ਦਾਤਾ,ਸ੍ਰੀ ਮਨੋਜ ਕਹੇੜ ਪ੍ਰਧਾਨ ਕ੍ਰਿਸ਼ਨਾ ਮੰਦਿਰ,ਸ੍ਰ ਤਰਲੋਕ ਸਿੰਘ ਰਜ਼ਾਦਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ,ਸ੍ਰ ਕਰਤਾਰ ਸਿੰਘ ਬਾਜਵਾ ਸਕੱਤਰ ਜਨਰਲ, ਗਿਆਨੀ ਸੁਰਜੀਤ ਸਿੰਘ ਜਨਰਲ ਸਕੱਤਰ, ਭਾਈ ਜਗਜੀਤ ਸਿੰਘ ਹਜ਼ੂਰੀ ਰਾਗੀ,ਸ੍ਰੀ ਜੋਗਿੰਦਰ ਪਾਲ ਨੰਦੂ ਪ੍ਰਧਾਨ ਨਗਰ ਕੌਂਸਲ ਕਾਦੀਆਂ,ਸ੍ਰੀ ਰਕੇਸ਼ ਕੁਮਾਰ ਡੈਨੀ ਪ੍ਰਧਾਨ, ਬੀਬੀ ਕੁਲਵਿੰਦਰ ਕੌਰ ਪ੍ਰਧਾਨ ਮਹਿਲਾ ਭਾਜਪਾ ਮੰਡਲ,ਸ੍ਰੀ ਕਮਲ ਜੋਤੀ ਸ਼ਰਮਾ ਬੁਲਾਰਾ ਭਾਜਪਾ,ਸ੍ਰੀ ਨਰੇਸ਼ ਕੁਮਾਰ ਅਰੋੜਾ ਪ੍ਰਧਾਨ,ਸ੍ਰੀ ਪਵਨ ਭਾਟੀਆ ਪ੍ਰਧਾਨ,ਸ੍ਰੀ ਵਰਿੰਦਰ ਖੋਸਲਾ, ਬਾਬਾ ਦੀਪਕ ਨਾਥ, ਸੁਖਵਿੰਦਰ ਸਿੰਘ ਪ੍ਰਧਾਨ ਬਾਲਮੀਕੀ ਸਭਾ,ਸ੍ਰ ਭੁਪਿੰਦਰ ਸਿੰਘ ਨਾਮਧਾਰੀ ਪ੍ਰਧਾਨ,ਸ੍ਰ ਗੁਰਦੀਪ ਸਿੰਘ ਨਾਮਧਾਰੀ,ਸ੍ਰ ਸੁਲੱਖਣ ਸਿੰਘ ਨਾਮਧਾਰੀ, ਹੈਡਮਾਸਟਰ ਗੁਰਬਚਨ ਸਿੰਘ ਪ੍ਰਧਾਨ ਭਗਤ ਰਵਿਦਾਸ ਮੰਦਰ,ਸ੍ਰੀ ਧਰਮਪਾਲ ਪ੍ਰਧਾਨ ਭਗਤ ਕਬੀਰ ਮੰਦਰ,ਸ੍ਰੀ ਅਬਦੁੱਲ ਵਾਸੇ ਐਮ ਸੀ, ਸ੍ਰ ਸੁਖਪ੍ਰੀਤ ਸਿੰਘ ਸੈ਼ਬੀ ਸਾਬਕਾ ਪ੍ਰਧਾਨ ਨਗਰ ਕੌਂਸਲ ਕਾਦੀਆਂ, ਸ੍ਰ ਗੁਰਨਾਮ ਸਿੰਘ ਐਮ ਸੀ, ਸ੍ਰੀ ਅਸ਼ੋਕ ਕੁਮਾਰ ਐਮ ਸੀ,ਸ੍ਰੀ ਮਹਿੰਦਰ ਪਾਲ ਐਮ ਸੀ, ਸੂਬੇਦਾਰ ਬਚਨ ਸਿੰਘ ਐਮ ਸੀ, ਸ੍ਰ ਅਮਰਬੀਰ ਸਿੰਘ ਰਾਜੂ ਸੰਧੂ ਐਮ ਸੀ, ਬੀਬੀ ਹਰਪਾਲ ਕੌਰ ਭਾਟੀਆ ਐਮ ਸੀ,ਸ੍ਰੀ ਜਤਿੰਦਰ ਕੁਮਾਰ ਜਾਗਾ ਐਮ ਸੀ,ਸ੍ਰੀ ਜਗਦੀਸ਼ ਰਾਜ ਜੰਬਾ ਐਮ ਸੀ,ਸ੍ਰੀ ਰਤਨ ਲਾਲ ਐਮ ਸੀ,ਸ੍ਰੀ ਵਿਜੇ ਕੁਮਾਰ ਐਮ ਸੀ, ਸ੍ਰ ਸਰਬਜੀਤ ਸਿੰਘ ਮਾਹਲ ਐਮ ਸੀ, ਸ੍ਰ ਗਰਦਿਲਬਾਗ ਸਿੰਘ ਨੀਟਾ ਮਾਹਲ ਐਮ ਸੀ, ਸ੍ਰ ਸੁਖਵਿੰਦਰ ਪਾਲ ਸਿੰਘ ਭਾਟੀਆ ਐਮ ਸੀ,ਸ੍ਰ ਸੁੱਚਾ ਸਿੰਘ ਜੋਹਲ ਐਮ ਸੀ, ਸ੍ਰੀ ਨਰਿੰਦਰ ਕੁਮਾਰ ਭਾਟੀਆ ਸਾਬਕਾ ਪ੍ਰਧਾਨ ਨਗਰ ਕੌਂਸਲ ਕਾਦੀਆਂ, ਸ੍ਰ ਦਲਵਿੰਦਰਜੀਤ ਸਿੰਘ ਖਹਿਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਕਾਦੀਆਂ, ਸ੍ਰੀ ਧਰਮ ਪਾਲ ਐਮ ਸੀ, ਸ੍ਰ ਹਰਭਜਨ ਸਿੰਘ ਐਮ ਸੀ,ਸ੍ਰੀ ਰਜੇਸ਼ ਕੁਮਾਰ ਐਮ ਸੀ, ਸ੍ਰ ਗੁਰਬਿੰਦਰ ਸਿੰਘ ਲਾਡੀ ਮਾਹਲ ਐਮ ਸੀ, ਸ੍ਰ ਰਣਜੀਤ ਸਿੰਘ ਕਲਿਆਣਪੁਰ ਮੈਨੇਜਰ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ, ਸ੍ਰ ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਓਠੀਆਂ ਸਾਹਿਬ, ਸ੍ਰ ਮਨਜੀਤ ਸਿੰਘ ਜਫਰਵਾਲ ਮੈਨੇਜਰ ਸਤਿਕਰਤਾਰੀਆਂ ਸਾਹਿਬ,ਸ੍ਰ ਅਰਸ਼ਪ੍ਰੀਤ ਸਿੰਘ ਸਾਹਿਬ,ਸ੍ਰ ਸਿਮਰਤਪਾਲ ਸਿੰਘ ਭਾਟੀਆ, ਸ੍ਰੀ ਪੁਨੀਤ ਭੱਲਾ,ਸ੍ਰੀ ਸੰਜੀਵ ਭਾਟੀਆ, ਭਾਈ ਸਿਮਰਨਜੀਤ ਸਿੰਘ ਕੋਟ ਟੋਡਰ ਮੱਲ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਭਾਈ ਮਨਜੀਤ ਸਿੰਘ ਕਾਦੀਆਂ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਭਾਈ ਗੁਰਮੁੱਖ ਸਿੰਘ ਖਾਲਸਾ ਪ੍ਰਚਾਰਕ, ਭਾਈ ਬਲਬੀਰ ਸਿੰਘ ਸੇਖਵਾਂ ਪ੍ਰਚਾਰਕ, ਭਾਈ ਮਲਕੀਤ ਸਿੰਘ ਬੱਗਾ ਢਾਡੀ ਜਥਾ, ਭਾਈ ਤਰਸੇਮ ਸਿੰਘ ਸੇਖਵਾਂ ਕਵੀਸ਼ਰ, ਸ੍ਰ ਲਵਜੀਤ ਸਿੰਘ ਬਸਰਾਵਾਂ, ਸ੍ਰ ਗੁਰਵਿੰਦਰ ਸਿੰਘ ਤਲਵੰਡੀ, ਗੁਰਪ੍ਰੀਤ ਸਿੰਘ ਕੋਠਾ ਆਦਿ ਹਜ਼ਾਰਾਂ ਵੱਖ-ਵੱਖ ਧਰਮਾਂ ਦੇ ਨੁਮਾਇੰਦੇ ਅਤੇ ਸੰਗਤਾਂ ਨਤਮਸਤਕ ਹੋ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਏ।

ਫੋਟੋ – ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰੇਲਵੇ ਰੋਡ ਕਾਦੀਆਂ ਤੋਂ ਆਰੰਭ ਹੋਏ ਵਿਸ਼ਾਲ ਨਗਰ ਕੀਰਤਨ ਮੌਕੇ ਪੰਜ ਪਿਆਰੇ ਸਾਹਿਬਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਵੱਖ-ਵੱਖ ਧਰਮਾਂ ਦੀਆਂ ਸੰਗਤਾਂ ਨਤਮਸਤਕ ਹੁੰਦੇ ਹੋਏ।

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਲਾਨਾਂ ਖੇਡਾਂ ਕਰਵਾਈਆਂ
Next articleਅਧਿਆਪਕਾਂ ਦੀ ਬਾਲ ਵਿਗਿਆਨ ਕਾਂਗਰਸ ਦੀ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ
Editor-in-chief at Salam News Punjab

LEAVE A REPLY

Please enter your comment!
Please enter your name here