ਸ੍ਰੀ ਹਰਗੋਬਿੰਦਪੁਰ 1 ਦਸੰਬਰ (ਸਲਾਮ ਤਾਰੀ) ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ੍ਰੀ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਵਿਦਿਆਰਥੀਆਂ ਦੀਆਂ ਦੋ ਦਿਨਾਂ ਸਾਲਾਨਾਂ ਖੇਡਾਂ ਧੂਮਧਾਮ ਨਾਲ ਕਰਵਾਈਆਂ ਗਈਆਂ । ਇਸ ਮੌਕੇ ਸਭ ਤੋਂ ਪਹਿਲਾਂ ਪ੍ਰਿੰਸੀਪਲ ਮਧੂ ਸਾਵਲ ਨੇ ਵਿਦਿਆਰਥੀਆਂ ਨੂੰ ਅਨੁਸਾਸਨ,ਖੇਡ ਦੀ ਭਾਵਨਾ,ਅਤੇ ਪੂਰੇ ਉਤਸ਼ਾਹ ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਖੇਡਾਂ ਦੀ ਸ਼ੁਰੂਆਤ ਕਰਵਾਈ । ਇਹਨਾਂ ਖੇਡਾਂ ਵਿੱਚ ਪ੍ਰੀ ਨਰਸਰੀ ਤੋਂ ਦੂਸਰੀ ਜਮਾਤ ਤੱਕ ਵੱਖ ਵੱਖ ਦੌੜਾਂ ਕਰਵਾਈਆਂ ਅਤੇ ਤੀਜੀ ਜਮਾਤ ਤੋਂ ਬਾਹਰਵੀਂ ਜਮਾਤ ਤੱਕ ਹਾਊਸ ਵਾਈਸ ਮੁਕਾਬਲੇ ਕਰਵਾਏ ਗਏ ਜਿੰਨਾਂ ਵਿੱਚ ਖੋ ਖੋ,ਕਬੱਡੀ ਵਾਲੀਵਾਲ, ਰੱਸਾ ਕੱਸੀ ਚਾਟੀ ਦੌੜ ਆਦਿ ਮੁਕਾਬਲੇ ਕਰਵਾਏ ਗਏ । ਇਹਨਾਂ ਮੁਕਾਬਲਿਆਂ ਵਿੱਚ ਓਵਰ ਆਲ ਟਰਾਫ਼ੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਨੇ ਜਿੱਤੀ। ਅਤੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਦੂਜੇ ਸਥਾਨ ਤੇ ਰਿਹਾ । ਇਹਨਾਂ ਖੇਡਾਂ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ। ਸਕੂਲ ਦੇ ਅਧਿਆਪਕਾਂ ਵਿੱਚ ਵੀ ਰੱਸਾ ਕੱਸੀ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸਮੂਹ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਬੱਚਿਆਂ ਵੱਲੋਂ ਗਿੱਧਾ ਵੀ ਪੇਸ਼ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਮਧੂ ਸਾਵਲ, ਕੁਲਵਿੰਦਰ ਜੀਤ ਕੌਰ,ਜਸਪਾਲ ਕੌਰ,ਕੁਲਵਿੰਦਰ ਕੌਰ ਸਕੂਲ ਕੁਆਰਡੀਨੇਟਰ ਤੋਂ ਇਲਾਵਾ ਸਕੂਲ ਦੇ ਸਮੂਹ ਅਧਿਆਪਕ ਹਾਜਰ ਸਨ।