Home ਗੁਰਦਾਸਪੁਰ ਘੱਟ ਗਿਣਤੀ ਕਮੀਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਹਿਮਦੀਆਂ ਹੈਡ ਕਵਾਟਰ ਪਹੁੰਚੇ

ਘੱਟ ਗਿਣਤੀ ਕਮੀਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਹਿਮਦੀਆਂ ਹੈਡ ਕਵਾਟਰ ਪਹੁੰਚੇ

89
0

ਕਾਦੀਆਂ/1 ਦਸੰਬਰ (ਮੁਨੀਰਾ ਸਲਾਮ ਤਾਰੀ)
ਅੱਜ ਕੌਮੀ ਘੱਟ ਕਮੀਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਅਹਿਮਦੀਆ ਹੈਡ ਕਵਾਟਰ ਕਾਦੀਆਂ ਪਹੁੰਚੇ। ਇੱਸ ਮੌਕੇ ਤੇ ਉਨ੍ਹਾਂ ਅਹਿਮਦੀਆ ਜਮਾਤ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂਨੂੰ ਇੱਸ ਪਵਿਤਰ ਸ਼ਹਿਰ ‘ਚ ਨਮਸਤਕ ਹੋਣ ਦਾ ਮਾਨ ਪ੍ਰਾਪਤ ਹੋਇਆ। ਕਾਦੀਆਂ ਇੱਕ ਅਜਿਹਾ ਸ਼ਹਿਰ ਹੈ ਜਿਥੇ ਮੁਸਲਿਮ, ਹਿੰਦੂ, ਈਸਾਈ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਇਕਠੇ ਰਹਿਣ ਦੀ ਬਹੁਤ ਵੱਡੀ ਮਿਸਾਲ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜੀ-20 ਵਿੱਚ ਸਾਨੂੰ ਸਰਦਾਰੀ ਮਿਲੀ ਹੈ। ਅਤੇ ਅਸੀਂ ਵਿਸ਼ਵ ਨੇਤਾ ਬਣਕੇ ਉਭਰੇ ਹਾਂ ਜੋਕਿ ਸਾਡੇ ਲਈ ਮਾਨ ਵਾਲੀ ਗੱਲ ਹੈ। ਇਸਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਜੀ ਨੂੰ ਜਾਂਦਾ ਹੈ। ਦੂਜੇ ਪਾਸੇ ਸਾਰੇ ਧਰਮਾਂ ਦੇ ਘੱਟ ਗਿਣਤੀ ਦੇ ਵਿਦਿਆਰਥੀਆਂ ਨੂੰ ਅਸੀਂ ਚੰਗੀ ਸਿਖਿਆ, ਰੋਜ਼ਗਾਰ ਦੇਣ ਦੇ ਲਈ ਵਚਨਬੱਧ ਹਾਂ।

ਕਿਸੇ ਵੀ ਧਰਮ ਦੇ ਨਾਲ ਭੇਦਭਾਵ ਨਾ ਹੋਣੇ ਇਹ ਮੇਰੀ ਜ਼ਿੰਮੇਦਾਰੀ ਬਣਦੀ ਹੈ। ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਇਥੇ ਆ ਕੇ ਵਸਣ ਵਾਲਿਆਂ ਨੂੰ ਪੰਜ ਸਾਲ ਹੋਣ ਤੇ ਭਾਰਤੀ ਨਾਗਰਿਕਤਾ ਦਿੱਤੇ ਜਾਣ ਦਾ ਫੈਸਲਾ ਸਰਕਾਰ ਨੇ ਕੀਤਾ ਹੈ। ਜੋ ਵੀ ਵਿਦੇਸ਼ਾਂ ਤੋਂ ਆ ਕੇ ਇਥੇ ਵਸਦਾ ਹੈ ਉਸਦੀ ਲਿਸਟ ਮੇਰੇ ਤੱਕ ਪਹੁੰਚਣ ਤੇ ਗ੍ਰਹਿ ਮੰਤਰਾਲੇ ਨਾਲ ਮੈਂ ਗਲੱ ਕਰਾਂਗਾ। ਪਵਿਤਰ ਨਗਰੀ ਦੀ ਸਾਫ਼ ਸਫ਼ਾਈ ਬਾਰੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ‘ਚ ਆਇਆ ਹੈ। ਮੈਂ ਪੰਜਾਬ ਸਰਕਾਰ ਨਾਲ ਇੱਸ ਬਾਰੇ ਗੱਲਬਾਤ ਕਰਾਂਗਾ।
ਬੀਬੀ ਜਾਗੀਰ ਕੌਰ ਦੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਜੇ ਉਹ ਬੀ ਜੇ ਪੀ ਆਉਣਾ ਚਾਹੁੰਦੇ ਹਨ ਤਾਂ ਇਹ ਉਨਾਂ ਦੀ ਇੱਛਾ ਹੈ। ਮੈਂ ਤਾਂ ਉਨ੍ਹਾਂ ਨੂੰ ਪਿਛਲੇ ਪੰਦਰਾ ਸਾਲਾਂ ਤੋਂ ਮਿਲਿਆ ਹੀ ਨਹੀਂ ਹਾਂ। ਉਨ੍ਹਾਂ ਕਿਹਾ ਕਿ ਜਦੋਂ ਅਕਾਲੀ ਦਲ ਇੱਸ ਗੱਲ ਦਾ ਵਿਰੋਧ ਕਰਦਾ ਆਇਆ ਹੈ ਕਿ ਕੋਈ ਸਿੱਖ ਚਿਹਰਾ ਬੀ ਜੇ ਪੀ ਦਾ ਪ੍ਰਧਾਨ ਨਾ ਬਣੇ। ਅਕਾਲੀ ਦਲ ਨੂੰ ਨਾ ਡਰਨ ਦੀ ਸਲਾਹ ਦਿੰਦੀਆਂ ਉਨ੍ਹਾਂ ਕਿਹਾ ਕਿ ਸਿਖਾਂ ਅਤੇ ਪੰਜਾਬੀਆਂ ਨੂੰ ਨੁਮਾਇੰਦਗੀ ਕਰਨੀ ਚਾਹੀਦੀ ਹੈ। ਮੈਂ ਸਿੱਖ ਧਰਮ ਨੂੰ ਸਮਰਪਿਤ ਹਾਂ। ਅਤੇ ਮੈਂ ਚਾਹੁੰਦਾ ਹਾਂ ਕਿ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਜ਼ਬੂਤ ਹੋਵੇ। ਕਾਦੀਆਂ-ਬਿਆਸ ਰੇਲਵੇ ਲਾਈਨ ਵਿਛਾਉਣ ਦੇ ਬਾਰੇ ਕਿਹਾ ਕਿ ਉਹ ਇਸ ਬਾਰੇ ਕੰਮ ਕਰਣਗੇ। ਇੱਸ ਮੌਕੇ ਤੇ ਭਾਜਪਾ ਦੇ ਸੀਨੀਅਰ ਆਗੂ ਮੇਜਰ ਸ਼ੇਰ ਗਿਲ, ਸਾਬਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ, ਜ਼ਿਲਾ ਭਾਜਪਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ, ਜ਼ਿਲਾ ਮਹਿਲਾ ਮੋਰਚਾ ਭਾਜਪਾ ਦੀ ਪ੍ਰਧਾਨ ਕੁਲਵਿੰਦਰ ਕੌਰ, ਡਾਕਟਰ ਕਮਲ ਜਯੋਤੀ, ਨਿਕ ਪ੍ਰਭਾਕਰ, ਰੇਣੂ ਕਸ਼ਯਪ, ਵਿਕਾਸ ਕਸ਼ਯਪ, ਜਮਾਤੇ ਅਹਿਮਦੀਆ ਦੇ ਮੁਹੰਮਦ ਨਸੀਮ ਖ਼ਾਂ, ਮੋਲਾਨਾ ਫ਼ਜ਼ਲੁਰ ਰਹਿਮਾਨ ਭੱਟੀ, ਹਾਫ਼ਿਜ਼ ਮਖ਼ਦੂਮ ਸ਼ਰੀਫ਼ ਆਦਿ ਮੌਜੂਦ ਸਨ।
ਫ਼ੌਟੋ: 1) ਇਕਬਾਲ ਸਿੰਘ ਲਾਲ ਪੁਰਾ ਅਹਿਮਦੀਆ ਹੈਡ ਕਵਾਟਰ ਵਿੱਚ ਅਹਿਮਦੀ ਅਧਿਕਾਰੀਆਂ ਨਾਲ ਗਲੱਬਾਤ ਕਰਦੇ ਹੋਏ
2) ਪ੍ਰੈਸ ਨਾਲ ਰੂਬਰੂ ਹੁੰਦੇ ਹੋਏ

Previous articleਮੰਗਾਂ ਨਾ ਮੰਨਣ ਤੇ ਕਿਸਾਨਾਂ ਵੱਲੋਂ ਚੱਢਾ ਸੁਗਰ ਮਿੱਲ ਮੂਹਰੇ ਸੰਘਰਸ਼ ਦੀ ਦਿੱਤੀ ਚਿਤਾਵਨੀ ਲੋਕ ਇਨਸਾਫ ਮੋਰਚਾ ਪੰਜਾਬ ਅਤੇ ਚੱਢਾ ਸ਼ੂਗਰ ਮਿੱਲ ਕੀੜੀ ਅਫਗਾਨਾ ਦੀ ਪ੍ਰਬੰਧਕ ਕਮੇਟੀ ਨੇ ਕਿਸਾਨ ਮਸਲੇ ਤੇ ਕੀਤੀਆਂ ਅਹਿਮ ਵਿਚਾਰਾਂ ਗੰਨਾ ਮਿੱਲ ਪ੍ਰਬੰਧਕ ਕਮੇਟੀ ਨੇ ਇਲਾਕੇ ਕਿਸਾਨਾਂ ਨੂੰ ਪਹਿਲ ਦੇ ਅਧਾਰ ਤੇ ਪਰਚੀਆਂ ਅਤੇ ਅਦਾਇਗੀ ਕਰਨ ਦਾ ਦਿੱਤਾ ਭਰੋਸਾ
Next articleਜ਼ਿਲਾ ਪ੍ਰੀਸ਼ਦ ਪੰਚਾਇਤ ਸਮਤੀ ਯੂਨੀਅਨ ਵੱਲੋਂ ਕਲਮ ਛੋੜ ਹੜਤਾਲ
Editor-in-chief at Salam News Punjab

LEAVE A REPLY

Please enter your comment!
Please enter your name here