Home ਗੁਰਦਾਸਪੁਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ...

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਸਬੰਧ ਚ ਸਮੂਹ ਧਰਮਾਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ

75
0

29 ਨਵੰਬਰ (ਸਲਾਮ ਤਾਰੀ)

ਹਿਦ ਦੀ ਚਾਦਰ ਨੋਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 3 ਦਸੰਬਰ ਦਿਨ ਸ਼ਨੀਵਾਰ ਨੂੰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਉਪਰਾਲੇ ਨਾਲ 3 ਦਸੰਬਰ ਦਿਨ ਸ਼ਨੀਵਾਰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰੇਲਵੇ ਰੋਡ ਕਾਦੀਆਂ ਤੋਂ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਦੇ ਸਬੰਧ ਵਿੱਚ ਸ਼ਹਿਰ ਦੇ ਸਾਰੇ ਧਰਮਾਂ ਦੇ ਨੁਮਾਇੰਦਿਆਂ ਦੇ ਆਗੂਆਂ ਦੀ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਮੂਹ ਧਾਰਮਿਕ ਜਥੇਬੰਦੀਆਂ, ਸੇਵਾ ਸਭਾ ਸੁਸਾਇਟੀਆ ਅਤੇ ਸ਼ਹਿਰ ਦੇ ਮੋਹਤਬਰ ਆਗੂ ਹਾਜ਼ਰ ਹੋਏ।

ਇਸੇ ਮੋਕੇ ਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਬੋਧਨ ਹੁੰਦਿਆਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ 3 ਦਸੰਬਰ ਦਿਨ ਸ਼ਨੀਵਾਰ ਸਵੇਰੇ 10 ਵਜੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰੇਲਵੇ ਰੋਡ ਕਾਦੀਆਂ ਤੋਂ ਸਜਾਇਆ ਜਾਵੇਗਾ ਜੋ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰੇਲਵੇ ਰੋਡ ਕਾਦੀਆਂ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ। ਉਹਨਾਂ ਕਿਹਾ ਕਿ ਇਸ ਨਗਰ ਕੀਰਤਨ ਦੇ ਸਮੁੱਚੇ ਪ੍ਰਬੰਧ ਕਰਨ ਲਈ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਵਿਸ਼ੇਸ਼ ਜ਼ਰੂਰਤ ਹੈ।
ਇਸ ਮੌਕੇ ਮੀਟਿੰਗ ਵਿੱਚ ਸ਼ਾਮਲ ਆਗੂਆਂ ਨੇ ਨਗਰ ਕੀਰਤਨ ਨੂੰ ਸਚੁੱਜੇ ਢੰਗ ਨਾਲ ਮਨਾਉਣ ਲਈ ਆਪਣੇ ਵੱਡਮੁਲੇ ਸੁਝਾਅ ਦਿੱਤੇ ਗਏ ਅਤੇ ਨਗਰ ਕੀਰਤਨ ਦੇ ਸਮੁੱਚੇ ਰੂਟ ਦੀ ਰੂਪ ਰੇਖਾ ਤਿਆਰ ਕੀਤੀ ਗਈ।
ਇਸ ਮੌਕੇ ਤੇ ਸ੍ਰ ਕਰਤਾਰ ਸਿੰਘ ਬਾਜਵਾ ਸਕੱਤਰ ਜਨਰਲ,ਸ੍ਰ ਤਰਸੇਮ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ,ਸ੍ਰ ਹਰਪ੍ਰੀਤ ਸਿੰਘ ਪਿੰਕਾ,ਸ੍ਰ ਮਹਿੰਦਰ ਸਿੰਘ,ਸ੍ਰ ਦਵਿੰਦਰ ਸਿੰਘ, ਬਾਬਾ ਚਰਨਜੀਤ ਸਿੰਘ ਗ੍ਰੰਥੀ,ਸ੍ਰੀ ਅਰਵਿੰਦ ਜੁਲਕਾ ਪ੍ਰਧਾਨ ਸ਼ਿਵਾਲਾ ਮੰਦਰ,ਸ੍ਰੀ ਪਵਨ ਭਾਟੀਆ ਪ੍ਰਧਾਨ ਕਾਲੀ ਦੁਆਰਾ ਮੰਦਰ,ਸ੍ਰ ਸੁਰਜੀਤ ਸਿੰਘ ਜਨਰਲ ਸਕੱਤਰ ਗੁਰਦੁਆਰਾ ਸਿੰਘ ਸਭਾ,ਸ੍ਰ ਜਗਜੀਤ ਸਿੰਘ ਹਜ਼ੂਰੀ ਰਾਗੀ,ਸ੍ਰ ਸੁਖਜਿੰਦਰ ਸਿੰਘ ਰਾਜੂ ਖਜਾਨਚੀ,ਸ੍ਰੀ ਮਨੋਜ ਕੁਮਾਰ ਘੇੜ ਪ੍ਰਧਾਨ ਸ੍ਰੀ ਕ੍ਰਿਸ਼ਨਾ ਮੰਦਿਰ, ਹੈਡਮਾਸਟਰ ਗੁਰਬਚਨ ਸਿੰਘ ਐਮ ਸੀ, ਸ੍ਰੀ ਸੋਨੂੰ ਪ੍ਰਧਾਨ ਮੰਦਰ ਭਗਤ ਰਵਿਦਾਸ,ਸ੍ਰ ਅਵਤਾਰ ਸਿੰਘ ਨਿਰਮਾਣ ਪ੍ਰਧਾਨ ਗੁਰਦੁਆਰਾ ਅਕਾਲਗੜ੍ਹ, ਹਰਭਜਨ ਸਿੰਘ,ਸ੍ਰ ਸੁਖਪ੍ਰੀਤ ਸਿੰਘ ਸੈ਼ਬੀ ਸਾਬਕਾ ਪ੍ਰਧਾਨ ਨਗਰ ਕੌਂਸਲ ਕਾਦੀਆਂ, ਸ੍ਰ ਦਿਲਬਾਗ ਸਿੰਘ ਪ੍ਰਧਾਨ ਗੁਰਦੁਆਰਾ ਕ੍ਰਿਸ਼ਨਾ ਨਗਰ,ਸ੍ਰ ਮਹਿੰਦਰ ਸਿੰਘ,ਸ੍ਰ ਰਾਮ ਸਿੰਘ,ਸ੍ਰੀ ਨਰੇਸ਼ ਅਰੋੜਾ ਪ੍ਰਧਾਨ ਮੰਦਰ ਠਾਕਰ ਦੁਆਰਾ,ਸ੍ਰੀ ਜੋਗਿੰਦਰ ਪਾਲ ਭੂਟੋ ਪ੍ਰਧਾਨ ਮੰਦਰ ਲੱਖ ਦਾਤਾ,ਸ੍ਰ ਰਤਨ ਸਿੰਘ ਪ੍ਰਧਾਨ ਗੁਰਦੁਆਰਾ ਮੰਜੀ ਸਾਹਿਬ,ਸ੍ਰ ਅਰਸ਼ਪ੍ਰੀਤ ਸਿੰਘ ਸਾਹਿਬ,ਸ੍ਰ ਮਨਜੀਤ ਸਿੰਘ ਕਾਦੀਆਂ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਸ੍ਰ ਸਿਮਰਨਜੀਤ ਸਿੰਘ ਕੋਟ ਟੋਡਰ ਮੱਲ ਪ੍ਰਚਾਰਕ,ਸ੍ਰੀ ਧਰਮਪਾਲ ਐਮ ਸੀ ਪ੍ਰਧਾਨ ਮੰਦਰ ਭਗਤ ਕਬੀਰ,ਸ੍ਰੀ ਨਰੇਸ਼ ਕੁਮਾਰ ਲਾਡੀ,ਸ੍ਰੀ ਸੰਦੀਪ ਸੂਰੀ ਪ੍ਰਧਾਨ ਸ਼ੀਤਲਾ ਮੰਦਰ,ਪੰਡਤ ਜਗਾਨਾਥ ਸ਼ਰਮਾ,ਸ੍ਰ ਗੁਰਮੁੱਖ ਸਿੰਘ ਖਾਲਸਾ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ, ਸ੍ਰ ਬਲਬੀਰ ਸਿੰਘ ਸੇਖਵਾਂ ਪ੍ਰਚਾਰਕ, ਭਾਈ ਮੋਹਣ ਸਿੰਘ ਬੁੱਢਾ ਕੋਟ, ਭਾਈ ਤਰਸੇਮ ਸਿੰਘ ਸੇਖਵਾਂ, ਭਾਈ ਗੁਰਦੇਵ ਸਿੰਘ ਕਵੀਸ਼ਰ ਆਦਿ ਵੱਖ-ਵੱਖ ਧਰਮਾਂ ਦੇ ਆਗੂ ਹਾਜ਼ਰ ਸਨ।

ਫੋਟੋ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਰੇਲਵੇ ਰੋਡ ਕਾਦੀਆਂ ਵਿਖੇ ਮੀਟਿੰਗ ਕਰਦੇ ਹੋਏ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਤੇ ਧਾਰਮਿਕ ਆਗੂ।

Previous article*66 ਵੀ਼ ਅੰਤਰ ਜ਼ਿਲ੍ਹਾ ਸਕੂਲ ਖੇਡਾਂ ( ਫੁੱਟਬਾਲ ਲੜਕੇ) ਦਾ ਇਨਾਮ ਵੰਡ ਸਮਾਰੋਹ ਆਯੋਜਿਤ *
Next articleਜਦੋਂ ਤੋਂ ਪੰਜਾਬ ਅੰਦਰ ਆਪ ਦੀ ਸਰਕਾਰ ਬਣੀ ਹੈ ਕਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ (ਗੁਰਇਕਬਾਲ ਸਿੰਘ ਮਾਹਲ)
Editor-in-chief at Salam News Punjab

LEAVE A REPLY

Please enter your comment!
Please enter your name here