Home ਗੁਰਦਾਸਪੁਰ *66 ਵੀ਼ ਅੰਤਰ ਜ਼ਿਲ੍ਹਾ ਸਕੂਲ ਖੇਡਾਂ ( ਫੁੱਟਬਾਲ ਲੜਕੇ) ਦਾ ਇਨਾਮ ਵੰਡ...

*66 ਵੀ਼ ਅੰਤਰ ਜ਼ਿਲ੍ਹਾ ਸਕੂਲ ਖੇਡਾਂ ( ਫੁੱਟਬਾਲ ਲੜਕੇ) ਦਾ ਇਨਾਮ ਵੰਡ ਸਮਾਰੋਹ ਆਯੋਜਿਤ *

66
0

 

*ਬਟਾਲਾ 29 ਨਵੰਬਰ (ਸਲਾਮ ਤਾਰੀ ) *

* ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ : ਹਰਪਾਲ ਸਿੰਘ ਸੰਧਾਵਾਲੀਆ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਅਤੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ 66 ਵੀਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ , ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆ ਦੀਆਂ ਲੜਕੀਆਂ ਦੀਆਂ 22 ਅਤੇ ਲੜਕਿਆਂ ਦੀਆਂ 28 ਟੀਮਾਂ ਵੱਲੋਂ ਹਿੱਸਾ ਲੈੰਦੇ ਹੋਏ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਖੇਡਾਂ ਦੇ ਮੁੱਖ ਪ੍ਰਬੰਧਕ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਦੱਸਿਆ ਕਿ 27 ਨਵੰਬਰ ਤੋਂ 01 ਦਸੰਬਰ ਤੱਕ ਅੰਤਰ ਜ਼ਿਲ੍ਹਾ ਖੇਡਾਂ ਫੁੱਟਬਾਲ ਅੰਡਰ 14 ਕਰਵਾਇਆ ਜਾ ਰਿਹਾ ਹੈ , ਜਿਸ ਦਾ ਆਗਾਜ਼ ਬੀਤੇ ਦਿਨ ਐਮ.ਐਲ.ਏ. ਅਮਰਸ਼ੇਰ ਸਿੰਘ ਸ਼ੈਰੀ ਕਲਸੀ ਦੇ ਮਾਤਾ ਬਲਬੀਰ ਕੌਰ , ਭਰਾ ਅੰਮ੍ਰਿਤ ਕਲਸੀ , ਡੀ.ਈ.ਓ. ਐਲੀ: ਅਮਰਜੀਤ ਸਿੰਘ ਭਾਟੀਆ ਅਤੇ ਨਵਦੀਪ ਸਿੰਘ ਵੱਲੋਂ ਕੀਤਾ ਸੀ। ਉਨ੍ਹਾ ਜਾਣਕਾਰੀ ਦਿੱਤੀ ਕਿ ਅੱਜ ਲੜਕਿਆਂ ਦੇ ਫ਼ਾਈਨਲ ਮੁਕਾਬਲੇ ਵਿੱਚ ਫੁੱਟਬਾਲ ਅਕੈਡਮੀ ਨਿੱਕੇ ਘੁੰਮਣ ਨੇ ਪਹਿਲਾ , ਜ਼ਿਲ੍ਹਾ ਲੁਧਿਆਣਾ ਦੀ ਟੀਮ ਨੇ ਦੂਸਰਾ ਅਤੇ ਪੀ.ਈ.ਐਸ. ਅਕੈਡਮੀ ਮਾਹਲਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਦੌਰਾਨ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣ , ਅੰਮ੍ਰਿਤ ਕਲਸੀ , ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕ: ਹਰਪਾਲ ਸਿੰਘ ਸੰਧਾਵਾਲੀਆ , ਏ.ਈ.ਓ. ਕਮ ਡੀ.ਐਮ.ਸਪੋਰਟਸ ਇਕਬਾਲ ਸਿੰਘ ਸਮਰਾ ਅਤੇ ਨਵਦੀਪ ਸਿੰਘ ਵੱਲੋਂ ਸ਼ਿਰਕਤ ਕਰਕੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਅੰਮ੍ਰਿਤ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਨੋਜਵਾਨ ਪੀੜੀ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਡੀ.ਈ.ਓ. ਸੰਧਾਵਾਲੀਆ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਹਰ ਬੱਚੇ ਨੂੰ ਖੇਡ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਉੱਘੇ ਸਮਾਜ ਸੇਵਕ ਯਸ਼ਪਾਲ ਚੌਹਾਨ , ਗੁਰਪ੍ਰੀਤ ਸਿੰਘ ਪ੍ਰਿੰਸੀਪਲ ਰਾਜਨ ਕੁਮਾਰ , ਪ੍ਰਿੰਸੀਪਲ ਪਰਮਜੀਤ ਕੌਰ , ਪ੍ਰਿੰਸੀਪਲ ਰਾਮ ਲਾਲ , ਹੈਡਮਾਸਟਰ ਨਵਦੀਪ ਸਿੰਘ , ਹੈੱਡਮਾਸਟਰ ਵਿਜੈ ਕੁਮਾਰ। ਮਨਿੰਦਰ ਕੌਰ, ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਲੈਕ: ਪ੍ਰਭਜੋਤ ਸਿੰਘ , ਲੈਕ: ਰਾਕੇਸ਼ ਕੁਮਾਰ , ਲੈਕ: ਰਾਜਵਿੰਦਰ ਸਿੰਘ , ਹਰਪਾਲ ਸਿੰਘ , ਰਣਜੀਤ ਭਗਤ , ਪ੍ਰਦੀਪ ਸਿੰਘ , ਜਸਵਿੰਦਰ ਕੌਰ, ਰਾਜਵਿੰਦਰ ਕੌਰ , ਡੀ.ਪੀ. ਗੁਰਮੀਤ ਸਿੰਘ, ਸਰਬਜੋਤ ਕੌਰ , ਰਮਿੰਦਰ ਕੌਰ , ਬਲਜਿੰਦਰ ਸਿੰਘ ਬੱਲ, ਸੋਮ ਲਾਲ , ਉਪਕਾਰ ਸਿੰਘ , ਸਤਨਾਮ ਸਿੰਘ , ਰਾਜਵਿੰਦਰ ਪਨੂੰ, ਗੁਰਿੰਦਰ ਸਿੰਘ , ਅਜੈ ਕੁਮਾਰ, ਰਾਜਕੁਮਾਰ , ਜੁਗਰਾਜ ਸਿੰਘ ਗਗਨਦੀਪ ਸਿੰਘ , ਕਮਲ ਸ਼ਰਮਾ , ਅਮਨਦੀਪ ਸਿੰਘ , ਮਨਪ੍ਰੀਤ ਸਿੰਘ , ਬਬਲਪ੍ਰੀਤ ਸਿੰਘ ਆਦਿ ਹਾਜ਼ਰ ਸਨ। *

Previous articleਡੀਏਵੀ ਸਕੂਲ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਕਾਦੀਆਂ ਵੱਲੋਂ ਟਰੈਫਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ
Next articleਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਸਬੰਧ ਚ ਸਮੂਹ ਧਰਮਾਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ
Editor-in-chief at Salam News Punjab

LEAVE A REPLY

Please enter your comment!
Please enter your name here