ਵਿਧਾਇਕ ਬਾਜਵਾ ਦੇ ਪੁੱਤਰ ਨੇ ਨੌਕਰੀ ਛੱਡ ਕੇ ਕੀਤੀ ਅਨੌਖੀ ਮਿਸਾਲ ਕਾਇਮ: ਸਰਪੰਚ ਸ਼ਹਿਨਸ਼ਾਹ,ਦਿਲਬਾਗ ਸਿੰਘ ਚਾਹਲ

0
262

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ,1 ਜੁਲਾਈ (ਰਵੀ ਭਗਤ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਹੋਣਹਾਰ ਫ਼ਰਜ਼ੰਦ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਮਿਲੀ ਡੀ.ਐਸ.ਪੀ ਦੀ ਨੌਕਰੀ ਛੱਡ ਕੇ ਅਨੌਖੀ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਲੇਹਲ ਦੇ ਸਰਪੰਚ ਸ਼ਹਿਨਸ਼ਾਹ ਅਤੇ ਸੀਨੀਅਰ ਕਾਂਗਰਸੀ ਆਗੂ ਦਿਲਬਾਗ ਸਿੰਘ ਚਾਹਲ ਨੇ ਸਾਂਝੇ ਤੌਰ ਤੇ ਕੀਤਾ। ਉਨ੍ਹਾਂ ਕਿਹਾ ਕਿ ਬਾਜਵਾ ਪਰਿਵਾਰ ਨੇ ਕਦੀ ਵੀ ਨਿੱਜੀ ਹਿੱਤਾਂ ਦੀ ਲਾਲਸਾ ਨਹੀਂ ਰੱਖੀ ਸਗੋਂ ਸਮੁੱਚੇ ਪਰਿਵਾਰ ਨੇ ਆਪਣੇ ਹਲਕੇ ਅੰਦਰ ਲੋਕ ਸੇਵਾ ਨੂੰ ਹੀ ਮੁੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵਿਧਾਇਕ ਬਾਜਵਾ ਦੇ ਪੁੱਤਰ ਨੇ ਨੌਕਰੀ ਛੱਡ ਕੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ ਹਨ ਉਸੇ ਤਰ੍ਹਾਂ ਬਾਕੀ ਲੀਡਰਾ ਦੇ ਬੱਚੇ ਵੀ ਆਹੁਦੇ ਛੱਡਣ।

Previous articleਨਸ਼ਿਆਂ ਵਿਰੁੱਧ ਜਾਗਰੂਕਤਾ ਲਈ 3 ਜੁਲਾਈ ਨੂੰ ਹੋਵੇਗੀ ਸਮੂਹ ਸਬ ਡਿਵੀਜ਼ਨਾਂ ਵਿਚ ਹੋਵੇਗੀ 3 ਕਿਲੋਮੀਟਰ ‘ਵਾਕਥਨ’
Next articleਇੰਜੀ. ਦਰਸ਼ਨ ਸਿੰਘ ਦੀ ਵਧੀਕ ਨਿਗਰਾਨ ਇੰਜੀਨਿਅਰ ਕਪੂਰਥਲਾ ਵਜੋਂ ਨਿਯੁਕਤੀ

LEAVE A REPLY

Please enter your comment!
Please enter your name here