Home ਕਪੂਰਥਲਾ-ਫਗਵਾੜਾ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ 3 ਜੁਲਾਈ ਨੂੰ ਹੋਵੇਗੀ ਸਮੂਹ ਸਬ ਡਿਵੀਜ਼ਨਾਂ ਵਿਚ...

ਨਸ਼ਿਆਂ ਵਿਰੁੱਧ ਜਾਗਰੂਕਤਾ ਲਈ 3 ਜੁਲਾਈ ਨੂੰ ਹੋਵੇਗੀ ਸਮੂਹ ਸਬ ਡਿਵੀਜ਼ਨਾਂ ਵਿਚ ਹੋਵੇਗੀ 3 ਕਿਲੋਮੀਟਰ ‘ਵਾਕਥਨ’

168
0

 

ਕਪੂਰਥਲਾ, 1 ਜੁਲਾਈ। (ਮੀਨਾ ਗੋਗਨਾ )

ਕਪੂਰਥਲਾ ਜਿਲ੍ਹੇ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ‘ਵਾਕਥਨ’ 3 ਜੁਲਾਈ ਨੂੰ ਕਰਵਾਈ ਜਾ ਰਹੀ ਹੈ, ਜਿਸ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਚਾਰਾਂ ਸਬ ਡਿਵੀਜ਼ਨਾਂ ਅੰਦਰ ਇਸ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ‘ ਇਸ ਵਾਕਥਨ ਦਾ ਨਾਅਰਾ ‘ਬਰਨ ਕੈਲੋਰੀਜ਼ ਨਾਟ ਯੂਅਰ ਬੌਡੀ, ਸੇ ਨੋ ਟੂ ਡਰੱਗਜ਼ ’ ਹੈ ਅਤੇ ਇਹ ਵਾਕਥਨ ਸੁਲਤਾਨਪੁਰ ਲੋਧੀ, ਕਪੂਰਥਲਾ, ਫਗਵਾੜਾ ਤੇ ਭੁਲੱਥ ਸਬ ਡਿਵੀਜ਼ਨਾਂ ਵਿਖੇ ਕਰਵਾਈ ਜਾਵੇਗੀ।
ਵਾਕਥਨ ਦੀ ਕੁੱਲ ਦੂਰੀ 3 ਕਿਲੋਮੀਟਰ ਹੋਵੇਗੀ । ਉਨ੍ਹਾਂ ਦੱਸਿਆ ਕਿ ਵਾਕਥਨ ਵਿਚ ਨਸ਼ਾ ਛੱਡ ਚੁੱਕੇ ਵਿਅਕਤੀਆਂ ਵਲੋਂ ਵੀ ਭਾਗ ਲਿਆ ਜਾਵੇਗਾ । ਇਸ ਤੋਂ ਇਲਾਵਾ ਡਰੱਗ ਡੀ ਅਡਿਕਸ਼ਨ ਦੇ ਨਸ਼ਾ ਛੁਡਾਊ ਮਾਹਿਰਾਂ ਵਲੋਂ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਭਾਸ਼ਣ ਵੀ ਦਿੱਤਾ ਜਾਵੇਗਾ।
ਕਪੂਰਥਲਾ ਸਬ ਡਿਵੀਜ਼ਨ ਵਿਚ ਵਾਕਥਨ ਸਬੰਧੀ ਅੱਜ ਐਸ.ਡੀ.ਐਮ. ਕਪੂਰਥਲਾ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਕਪੂਰਥਲਾ ਵਿਖੇ ਵਾਕਥਨ ਸਵੇਰੇ 6 ਵਜੇ ਸੈਨਿਕ ਸਕੂਲ ਕਪੂਰਥਲਾ ਤੋਂ ਸ਼ੁਰੂ ਹੋ ਕੇ ਸਰਕਾਰੀ ਕਾਲਜ ,ਕਪੂਰਥਲਾ, ਸਿਵਲ ਹਸਪਤਾਲ, ਭਗਤ ਸਿੰਘ ਚੌਂਕ ਕਪੂਰਥਲਾ ਰਾਹੀਂ ਹੋ ਕੇ ਵਾਪਸ ਸੈਨਿਕ ਸਕੂਲ ਕਪੂਰਥਲਾ ਵਿਖੇ ਸਮਾਪਤ ਹੋਵੇਗੀ
ਉਨਾਂ ਕਿਹਾ ਕਿ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਟੀ-ਸ਼ਰਟ, ਕੀ-ਚੇਨ, ਰਿਸਟ ਬੈਂਡ ਅਤੇ ਭਾਗ ਲੈਣ ਸਬੰਧੀ ਸਰਟੀਫਿਕੇਟ ਵੀ ਦਿੱਤੇ ਜਾਣਗੇ।
ਮੀਟਿੰਗ ਦੌਰਾਨ ਡੀ.ਐਸ.ਪੀ. ਸੁਰਿੰਦਰ ਸਿੰਘ, ਡਾ. ਸੰਦੀਪ ਭੋਲਾ ਨੋਡਲ ਅਫਸਰ ਡੀ-ਅਡਿਕਸ਼ਨ , ਜਿਲ੍ਹਾ ਪ੍ਰੋਗਰਾਮ ਅਫਸਰ ਸਨੇਹ ਲਤਾ, ਨੀਲਮ ਮਹੇ ਤੇ ਹੋਰ ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦੇ ਹਾਜ਼ਰ ਸਨ।

ਕੈਪਸ਼ਨ-ਕਪੂਰਥਲਾ ਵਿਖੇ 3 ਜੁਲਾਈ ਨੂੰ ਹੋਣ ਵਾਲੀ ‘ਵਾਕਥਨ’ ਸਬੰਧੀ ਮੀਟਿੰਗ ਕਰਦੇ ਹੋਏ ਐਸ.ਡੀ.ਐਮ. ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਤੇ ਹੋਰ।

Previous articleਬਾਗਬਾਨੀ ਵਿਭਾਗ ਵਲੋਂ ਵਿਦੇਸ਼ੀ ਫਲਾਂ ਦੀ ਕਾਸ਼ਤ ਨੂੰ ਪ੍ਰਫੁੱਲਿਤ ਕਰਨ ’ਤੇ ਜ਼ੋਰ
Next articleਵਿਧਾਇਕ ਬਾਜਵਾ ਦੇ ਪੁੱਤਰ ਨੇ ਨੌਕਰੀ ਛੱਡ ਕੇ ਕੀਤੀ ਅਨੌਖੀ ਮਿਸਾਲ ਕਾਇਮ: ਸਰਪੰਚ ਸ਼ਹਿਨਸ਼ਾਹ,ਦਿਲਬਾਗ ਸਿੰਘ ਚਾਹਲ

LEAVE A REPLY

Please enter your comment!
Please enter your name here