Home ਗੁਰਦਾਸਪੁਰ ਐਨ ਐਸ ਐਸ ਵਿਭਾਗ ਵੱਲੋਂ ਸਵਿਧਾਨ ਦਿਵਸ ਮਨਾਇਆ|

ਐਨ ਐਸ ਐਸ ਵਿਭਾਗ ਵੱਲੋਂ ਸਵਿਧਾਨ ਦਿਵਸ ਮਨਾਇਆ|

92
0

ਕਾਦੀਆਂ 26 ਨਵੰਬਰ (ਸਲਾਮ ਤਾਰੀ)

ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਐਨ ਐਸ ਐਸ ਵਿਭਾਗ ਲੜਕੇ ਤੇ ਲੜਕੀਆਂ ਵੱਲੋਂ| ਅੱਜ ਕੈਂਪਸ ਅੰਦਰ ਸਵਿਧਾਨ ਦਿਵਸ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਮਨਾਇਆ ਗਿਆ । ਇਸ ਮੌਕੇ ਪ੍ਰੋਗਰਾਮ ਅਫਸਰ ਲੜਕੇ ਪ੍ਰੋਫ਼ੈਸਰ ਗੁਰਿੰਦਰ ਸਿੰਘ ਅਤੇ ਪ੍ਰੋਗਰਾਮ ਅਫਸਰ ਲੜਕੀਆਂ ਸੁਖਪਾਲ ਕੌਰ ਵੱਲੋਂ ਸੰਵਿਧਾਨ ਦਿਵਸ ਮੌਕੇ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੱਸਦਿਆਂ ਸੰਵਿਧਾਨ ਅਨੁਸਾਰ ਮਿਲੇ ਵੱਖ-ਵੱਖ ਅਧਿਕਾਰ ਅਤੇ ਕਰਤੱਵ ਦੀ ਪਾਲਣਾ ਕਰਨ, ਵੱਖ ਵੱਖ ਸਮੇਂ ਤੇ ਇਸ ਵਿਚ ਹੋਇਆ ਸੋਧ ਆਦਿ ਬਾਰੇ ਸਮੂਹ ਵਲੰਟੀਅਰਾਂ ਨੂੰ ਜਾਣਕਾਰੀ ਦਿੱਤੀ । ਸਮੂਹ ਵਲੰਟੀਅਰਾਂ ਨੂੰ ਸਵਿਧਾਨ ਦੀ ਪਾਲਣਾ ਕਰਦੇ ਹੋਏ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣ ਕੇ ਸਮਾਜ ਦੇਸ਼ ਕੌਮ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ । ਪ੍ਰਿੰਸੀਪਲ ਡਾਕਟਰ ਹੁੰਦਲ ਨੇ ਵਲੰਟੀਅਰਾਂ ਨੂੰ ਆਪਣੇ ਅਧਿਕਾਰਾਂ ਦੀ ਸਹੀ ਵਰਤੋਂ ਕਰਦੇ ਹੋਏ ਸਵਿਧਾਨ ਦਾ ਹਮੇਸ਼ਾ ਪਾਲਣਾ ਕਰਦੇ ਰਹਿਣ ਦੀ ਅਪੀਲ ਕੀਤੀ ।ਪ੍ਰੋ ਗੁਰਿੰਦਰ ਸਿੰਘ , ਪ੍ਰੋ ਸੁਖਪਾਲ ਕੌਰ , ਪ੍ਰੋ ਜਤਿੰਦਰ ਸਿੰਘ , ਪ੍ਰੋ ਸੁਰਿੰਦਰ ਸਿੰਘ ਨੇ ਸਵਿਧਾਨ ਦੀ ਪ੍ਰਸਤਾਵਨਾ ਦਾ ਅਨੁਵਾਦ- ਕਰਦਿਅਾ ਸਮਾਜਿਕ , ਆਰਥਿਕ ਤੇ ਰਾਜਨੀਤਿਕ ਨਿਆਂ ਤੇ ਚਾਨਣਾ ਪਾਇਆ ,ਅਤੇ ਸੋਚਣ ਦੀ ਸੁਤੰਤਰਤਾ ਵਿਚਾਰਾਂ ਦੇ ਪ੍ਰਗਟਾਵੇ ਅਤੇ ਸਭ ਵਿੱਚ ਭਾਈਚਾਰਾ ਵਧਾਉਣ ਤੇ ਰਾਸ਼ਟਰੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ ।
ਫੋਟੋ ਸਵਿਧਾਨ ਿਦਵਸ ਮੋਕੇ ਅੇਐਸ ਅੇਐਨ ਕਾਲਜ ਕਾਦੀਆਂ ਿਵਖੇ ਸਬੋਦਧਨ ਕਰਿਦਅਾ ਪਰੋਫੈਸਰ ਅਤੇ ਹੋਰ

Previous articleਸੰਵਿਧਾਨ ਦਿਵਸ ਮੌਕੇ ਸੀ ਐਚ ਸੀ ਭਾਮ ਦੇ ਸਟਾਫ ਵਲੋਂ ਚੁੱਕੀ ਗਈ ਸ਼ਪਥ
Next articleਸੇਖ਼ਪੁਰ ਸਕੂਲ ਦੇ ਵਿਸ਼ੇਸ ਲੋੜਾਂ ਵਾਲੇ 3 ਬੱਚਿਆਂ ਨੇ ਜਿੱਤੇ 6 ਗੋਲਡ ਮੈਡਲ ਰਾਜ ਪੱਧਰ ਲਈ ਹੋਈ ਇੰਨਾਂ 3 ਬੱਚਿਆਂ ਦੀ ਚੋਣ
Editor-in-chief at Salam News Punjab

LEAVE A REPLY

Please enter your comment!
Please enter your name here