spot_img
Homeਮਾਝਾਗੁਰਦਾਸਪੁਰਐਸ ਐਸ ਬਾਜਵਾ ਵਿਦਿਆਲਿਆ ਵਿੱਚ ਰੁੱਖ ਵਾਤਾਵਰਣ ਦਿਵਸ ਮਨਾਇਆ ਗਿਆ :

ਐਸ ਐਸ ਬਾਜਵਾ ਵਿਦਿਆਲਿਆ ਵਿੱਚ ਰੁੱਖ ਵਾਤਾਵਰਣ ਦਿਵਸ ਮਨਾਇਆ ਗਿਆ :

ਕਾਦੀਆ 5 ਜੂਨ (ਤਾਰਿਕ ਅਹਿਮਦ) ਜਿਵੇਂ ਕਿ 5 ਜੂਨ ਦਾ ਦਿਨ ਹਰ ਸਾਲ ਰੁੱਖ ਵਾਤਾਵਰਣ ਦਿਵਸ ਵਜੋਂ ਮਨਾਇਆ ਜਾਂਦਾ ਹੈ, ਐੱਸ ਐੱਸ ਬਾਜਵਾ ਵਿਦਿਆਲਿਆ ਵਿੱਚ ਪੌਦੇ ਲਗਾਏ । ਕਿਉਂਕਿ ਰੁੱਖ ਲਗਾਉਣ ਨਾਲ ਵਾਤਾਵਰਣ ਵਿਚ ਆਕਸੀਜਨ ਦੀ ਮਾਤਰਾ ਵੱਧ ਜਾਂਦੀ ਹੈ ਅੱਤੇ ਵਾਤਾਵਰਣ ਦੀ ਪ੍ਰਦੂਸ਼ਿਤ ਹਵਾ ਨੂੰ ਸ਼ੁੱਧ ਕਰਦੇ ਹਨ।ਪ੍ਰਿੰਸੀਪਲ ਡਾ: ਰਮਨ ਕੁਮਾਰ ਨੇ ਇਸ ਮੌਕੇ ਕਿਹਾ ਕਿ ਇਹ ਸਾਡਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਸਾਰੇ ਵਾਤਾਵਰਣ ਦੀ ਸੰਭਾਲ ਕਰੀਏ ਅਤੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰੀਏ।ਇਸ ਮੌਕੇ ਸਕੂਲ ਦੇ ਡਾਇਰੈਕਟਰ ਸ੍ਰੀ ਮਨੋਹਰ ਲਾਲ ਸ਼ਰਮਾ ਨੇ ਸਾਰਿਆਂ ਨੂੰ ਆਪਣੇ ਆਲੇ ਦੁਆਲੇ ਘੱਟੋ ਘੱਟ ਪੰਜ ਪੌਦੇ ਲਗਾਉਣ ਦੀ ਅਪੀਲ ਕੀਤੀ ਜਿਵੇਂ ਨੀਮ,ਤੁਲਸੀ, ਗਿਲੋਏ, ਅਮਲਾ ਅੱਲੂਵੇਰਾ । ਇਸ ਮੌਕੇ ਚੇਅਰਮੈਨ ਡਾ: ਰਾਜੇਸ਼ ਕੁਮਾਰ ਸ਼ਰਮਾ, ਕੋਆਰਡੀਨੇਟਰ ਮੈਮ ਸ੍ਰੀਮਤੀ ਸ਼ਾਲਿਨੀ ਸ਼ਰਮਾ ਨੇ ਕਿਹਾ ਕਿ ਸਾਰਿਆਂ ਨੂੰ ਇਕ ਵਚਨ ਲੈਣਾ ਚਾਹੀਦਾ ਹੈ ਕਿ ਅਸੀਂ ਵਾਤਾਵਰਣ ਦਿਵਸ ਨੂੰ ਸਿਰਫ ਰੀਤੀ ਰਿਵਾਜਾਂ ਲਈ ਨਹੀਂ ਮਨਾਵਾਂਗੇ ਅਤੇ ਵਾਤਾਵਰਣ ਨੂੰ ਸੁਹਿਰਦ ਦਿਲ ਨਾਲ ਸੰਭਾਲਣ ਦਾ ਕੰਮ ਵੀ ਕਰਾਗੇ।ਇਸ ਮੌਕੇ ਸਕੂਲ ਨੇ ਬੰਗਾਲ ਦੇ ਮਾਯਾਗੁਰੀ ਕਾਲਜ ਦੀ ਐਨ ਐਸ ਐਸ ਯੂਨਿਟ ਦੇ ਨਾਲ ਇੱਕ ਵਾਤਾਵਰਣ ਕੁਇਜ਼ ਮੁਕਾਬਲਾ ਵੀ ਕਰਵਾਇਆ ਜਿਸ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ।

RELATED ARTICLES
- Advertisment -spot_img

Most Popular

Recent Comments