Home ਗੁਰਦਾਸਪੁਰ ਜਿਲ੍ਹਾ ਪੱਧਰ ਤੇ ਉਵਰਆਲ ਟਰਾਫੀ ਜਿੱਤਣ ਤੇ ਬਲਾਕ ਅਫ਼ਸਰ ਵੱਲੋਂ ਅਧਿਆਪਕਾਂ ਅਤੇ...

ਜਿਲ੍ਹਾ ਪੱਧਰ ਤੇ ਉਵਰਆਲ ਟਰਾਫੀ ਜਿੱਤਣ ਤੇ ਬਲਾਕ ਅਫ਼ਸਰ ਵੱਲੋਂ ਅਧਿਆਪਕਾਂ ਅਤੇ ਬੱਚਿਆਂ ਦਾ ਸਨਮਾਨ ਕੀਤਾ

103
0

ਬਟਾਲਾ 25 ਨਵੰਬਰ ( ਮੁਨੀਰਾ ਸਲਾਮ ਤਾਰੀ) ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ ਦੇ ਸਹਿਯੋਗ ਨਾਲ ਬੀਤੇ ਦਿਨੀ ਘੁੰਮਣ ਖੁਰਦ ਦੇ ਮੈਦਾਨ ਵਿੱਚ ਹੋਈਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਬਲਾਕ ਬਟਾਲਾ ਵੱਲੋਂ ਵੱਖ-ਵੱਖ ਖੇਡਾਂ ਵਿੱਚ ਸਭ ਤੋਂ ਵੱਧ ਪੁਜ਼ੀਸ਼ਨਾਂ ਹਾਸਲ ਕਰਕੇ ਜ਼ਿਲ੍ਹੇ ਦੀ ਉਵਰਆਲ ਟਰਾਫ਼ੀ ਤੇ ਕਬਜ਼ਾ ਕੀਤਾ ਸੀ। ਇਸ ਦੇ ਚੱਲਦਿਆਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੱਲਪੁਰੀਆਂ ਵਿਖੇ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਜਸਵਿੰਦਰ ਸਿੰਘ ਵੱਲੋਂ ਜੇਤੂ ਖਿਡਾਰੀਆਂ ਅਤੇ ਗਾਇਡ ਅਧਿਆਪਕਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਬੀ.ਪੀ.ਈ.ਓ. ਜਸਵਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਵਿੱਚ ਬਲਾਕ ਬਟਾਲਾ 1 ਦੇ ਖਿਡਾਰੀਆਂ ਵੱਲੋਂ ਆਪਣਾ ਦਮਖਮ ਦਿਖਾਉਂਦੇ ਹੋਏ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਸਭ ਤੋਂ ਵੱਧ ਮੈਡਲ ਜਿੱਤ ਕੇ ਉਵਰਆਲ ਟਰਾਫੀ ਤੇ ਕਬਜ਼ਾ ਕੀਤਾ ਹੈ ਜੋ ਕਿ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹਨ ਜੋ ਕਿ ਸਾਨੂੰ ਅਨੁਸ਼ਾਸਨ ਵਿੱਚ ਰਹਿ ਕੇ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਤੇ ਇਸ ਦੇ ਨਾਲ-ਨਾਲ ਮਨੁੱਖੀ ਜੀਵਨ ਦਾ ਸਰਵਪੱਖੀ ਵਿਕਾਸ ਕਰਨ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਇਸ ਸ਼ੁਭ ਮੌਕੇ ਜੇਤੂ ਵਿਦਿਆਰਥੀਆਂ ਅਤੇ ਗਾਇਡ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਨਮਾਨ ਪੱਤਰ ਵੰਡੇ। ਇਸ ਮੌਕੇ ਜ਼ਿਲ੍ਹਾ ਮੀਡੀਆ ਇੰਚਾਰਜ ਸਿੱਖਿਆ ਗਗਨਦੀਪ ਸਿੰਘ , ਸੈਂਟਰ ਮੁੱਖ ਅਧਿਆਪਕ ਵਿਨੋਦ ਕੁਮਾਰ , ਸਿਮਰਨਪਾਲ ਸਿੰਘ , ਗੁਰਪ੍ਰਤਾਪ ਸਿੰਘ , ਅਰਵਿੰਦਰਪਾਲ ਸਿੰਘ , ਜਸਵਿੰਦਰ ਸਿੰਘ , ਅਮਨਦੀਪ ਕੌਰ , ਬੀ.ਐਮ.ਟੀ. ਰਾਮ ਸਿੰਘ, ਹੈੱਡ ਟੀਚਰ ਖੁਸ਼ਵੰਤ ਸਿੰਘ , ਰਵਿੰਦਰ ਸਿੰਘ , ਰਛਪਾਲ ਸਿੰਘ ਉਦੋਕੇ , ਬਲਾਕ ਮੀਡੀਆ ਇੰਚਾਰਜ ਰਜਨੀ ਬਾਲਾ , ਰੂਪ ਕੌਰ , ਰਜਨੀ ਬਾਲਾ , ਅਮਿਤ ਸਿੰਘ , ਸੰਜੀਵ ਵਰਮਾ , ਜਤਿੰਦਰ ਸਿੰਘ , ਜਸਪਾਲ ਸਿੰਘ, ਪਰਮਜੀਤ ਕੌਰ, ਅਮਰਿੰਦਰ ਸਿੰਘ , ਜਸਪਾਲ ਸਿੰਘ, ਪਰਮਜੀਤ ਸਿੰਘ , ਸੁਰਿੰਦਰ ਕੁਮਾਰ , ਪਰਵਿੰਦਰ ਸਿੰਘ , ਰਜਿੰਦਰਬੀਰ ਕੌਰ, ਜਸਕਰਨ ਕੌਰ, ਸਰੋਜ ਬਾਲਾ ਆਦਿ ਹਾਜ਼ਰ ਸਨ। *

Previous articleਕਾਲਜ ਦੇ ਲਾਇਬ੍ਰੇਰੀ ਵਿਭਾਗ ਵੱਲੋਂ ਪੰਜਾਬੀ ਨੂੰ ਸਮਰਪਿਤ ਪੁਸਤਕ ਪ੍ਰਦਰਸ਼ਨੀ
Next articleਸੰਵਿਧਾਨ ਦਿਵਸ ਮੌਕੇ ਸੀ ਐਚ ਸੀ ਭਾਮ ਦੇ ਸਟਾਫ ਵਲੋਂ ਚੁੱਕੀ ਗਈ ਸ਼ਪਥ
Editor-in-chief at Salam News Punjab

LEAVE A REPLY

Please enter your comment!
Please enter your name here