ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਵਾਲੇ ਸਕੂਲ ਮੁੱਖੀ ਸਨਮਾਨਿਤ ਸਰਕਾਰੀ ਸਕੂਲ ਸਰਵਉੱਤਮ ਸਕੂਲ : ਡੀ. ਈ.ਓ. ਸੰਧਾਵਾਲੀਆ

0
266

 

ਗੁਰਦਾਸਪੁਰ 01 ਜੁਲਾਈ (ਸਲਾਮ ਤਾਰੀ )

ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਵਾਲੇ ਸਕੂਲ ਮੁੱਖੀਆਂ ਨੂੰ ਅੱਜ ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਭੇਜੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਧਾਈ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ:/ਐਲੀ: ਹਰਪਾਲ ਸਿੰਘ ਸੰਧਾਵਲੀਆ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਸਕੂਲ ਮੁੱਖੀਆਂ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਬੀਤੇ ਸੈਸ਼ਨ ਮੁਕਾਬਲੇ ਨਵੇਂ ਸੈਸ਼ਨ ਵਿੱਚ ਦਾਖ਼ਲਾ ਵਧਿਆ ਹੈ। ਇਸ ਲਈ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ 25 ਪ੍ਰਤੀਸ਼ਤ ਦਾਖ਼ਲਾ ਵਧਾਉਣ ਵਾਲੇ ਸਕੂਲ ਮੁੱਖੀਆਂ ਤੇ ਅਧਿਆਪਕਾਂ ਲਈ ਜ਼ਿਲ੍ਹੇ ਵਿੱਚ ਸਨਮਾਨ ਚਿੰਨ੍ਹ ਭੇਜੇ ਗਏ ਹਨ। ਅੱਜ ਸਰਕਾਰੀ ਮਾਡਲ ਸੀਨੀ: ਸੈਕੰ: ਸਕੂਲ ਲੜ੍ਹਕੇ ਗੁਰਦਾਸਪੁਰ ਅਤੇ ਸਿੱਖਿਆ ਤੇ ਸਿਖਲਾਈ ਸੰਸਥਾ ਗੁਰਦਾਸਪੁਰ ਵਿਖੇ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਵਿੱਚ 25 ਸੈਕੰਡਰੀ ਸਕੂਲ ਮੁੱਖੀਆਂ ਤੇ 35 ਐਲੀਮੈਂਟਰੀ ਸਕੂਲ ਮੁੱਖੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਭੇਜੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਸਰਵਉੱਤਮ ਸਕੂਲ ਹਨ , ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਭਵਿੱਖ ਵਿੱਚ ਬੱਚਿਆ ਦਾ ਦਾਖਲਾ ਵਧਾਉਣ ਵਾਲੇ ਸਕੂਲ ਮੁੱਖੀਆਂ ਤੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਜਾਣਕਾਰੀ ਦਿੱਤੀ ਕਿ ਕੋਵਿਡ ਕਰਕੇ ਸਕੂਲ ਭਾਵੇਂ ਬੰਦ ਹਨ ਪਰ ਅਧਿਆਪਕਾਂ ਵੱਲੋਂ ਵੱਖ ਵੱਖ ਮਾਧਿਅਮਾਂ ਦੁਆਰਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਨ-ਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਦੌਰਾਨ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲ ਬਿਲਡਿੰਗ ਪੱਖੋਂ ਜਿੱਥੇ ਖ਼ੂਬਸੂਰਤ ਹਨ ਉੱਥੇ ਤਜਰਬੇਕਾਰ ਤੇ ਉੱਚ ਯੋਗਤਾ ਪ੍ਰਾਪਤ ਸਟਾਫ਼ ਵੱਲੋਂ ਪੜ੍ਹਾਈ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਨਿੱਜੀ ਸਕੂਲਾਂ ਨੂੰ ਹਰ ਪੱਖੋਂ ਮਾਤ ਪਾਉਂਦੇ ਹਨ। ਉਨ੍ਹਾਂ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਚਰਨਬੀਰ ਸਿੰਘ , ਬੀ.ਪੀ.ਈ.ਓ. ਨੀਰਜ ਕੁਮਾਰ , ਸੁਖਜਿੰਦਰਪਾਲ , ਨੰਦ ਲਾਲ , ਡਾਈਟ ਲੈਕਚਰਾਰ ਅਨੀਤਾ , ਨਰੇਸ਼ ਕੁਮਾਰ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਡੀ.ਐਮ. ਗੁਰਨਾਮ ਸਿੰਘ , ਪਰਮਜੀਤ ਸਿੰਘ , ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਲਖਵਿੰਦਰ ਸਿੰਘ ਸੇਖੋਂ, ਸਹਾਇਕ ਕੋਆਰਡੀਨੇਟਰ ਨਿਸਚਿੰਤ ਕੁਮਾਰ , ਪੜ੍ਹੋ ਪੰਜਾਬ ਟੀਮ ਹਾਜ਼ਰ ਸੀ।

Previous articleਕੋਵਿਡ ਦਾ ਦੌਰ ਡਾਕਟਰਾਂ ਲਈ ਚੁਣੋਤੀਪੂਰਨ – ਸਿਵਲ ਸਰਜਨ ਨਹੀਂ ਭੁਲਾਇਆ ਜਾ ਸਕਦਾ ਡਾਕਟਰਾਂ ਦਾ ਯੋਗਦਾਨ ਰਾਸ਼ਟਰੀ ਡਾਕਟਰਜ ਡੇ ਮਣਾਇਆ
Next articleभारत विकास परिषद के स्थापना दिवस* तक के सेवा पखवाड़े के सम्बन्ध में पौधे लगवाए गए दूषित पर्यावरण के चलते हमें बीमारियों का सामना करना पड़ रहा है – मुकेश वर्मा
Editor-in-chief at Salam News Punjab

LEAVE A REPLY

Please enter your comment!
Please enter your name here