Home ਗੁਰਦਾਸਪੁਰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਲਈ ਲੱਗ ਰਹੇ ਨੇ ਵਿਸ਼ੇਸ...

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਉਣ ਲਈ ਲੱਗ ਰਹੇ ਨੇ ਵਿਸ਼ੇਸ ਕੈਂਪ-ਜ਼ਿਲ੍ਹਾ ਵਾਸੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾ ਕੇ ਲਾਭ ਉਠਾਉਣ

175
0

ਗੁਰਦਾਸਪੁਰ, 1 ਜੁਲਾਈ ( ਸਲਾਮ ਤਾਰੀ ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਲਈ ਗੁਰਦਾਸਪੁਰ ਜ਼ਿਲ੍ਹੇ ਅੰਦਰ ਵਿਸ਼ੇਸ ਕੰਮ ਅੱਜ ਪਹਿਲੀ ਜੁਲਾਈ ਤੋਂ ਲੱਗਣੇ ਸ਼ੁਰੂ ਕੀਤੇ ਗਏ ਹਨ, ਤਾਂ ਜੋ ਲਾਭਪਾਤਰੀ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਣ। ਜ਼ਿਲੇ ਅੰਦਰ ਖਾਸਕਰਕੇ ਕੁਝ ਪਿੰਡਾਂ ਵਿਚ ਲੋਕਾਂ ਵਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਲਈ ਉਤਸ਼ਾਹ ਨਹੀਂ ਦਿਖਾਇਆ ਜਾ ਰਿਹਾ, ਜਿਸ ਤਹਿਤ ਲੋਕਾਂ ਦੇ ਕਾਰਡ ਬਣਾਉਣ ਅਤੇ ਇਸ ਕਾਰਡ ਬਣਨ  ਨਾਲ ਮਿਲਣ ਵਾਲੇ ਲਾਭ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ 05 ਲੱਖ ਰੁਪਏ ਤਕ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ, ਜਿਸ ਤਹਿਤ ਲੋਕ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਈ-ਕਾਰਡ ਜਰੂਰ ਬਣਵਾਉਣ

ਡਿਪਟੀ ਕਮਿਸ਼ਨਰ ਨੇ ਜਿਲੇ ਅੰਦਰ ਇਸ ਸਕੀਮ ਤਹਿਤ ਕਾਰਡ ਬਣਾਉਣ ਲਈ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ, ਗੁਰਦਾਸਪੁਰ ਨੂੰ ਪਿੰਡਾਂ ਦੇ ਸਰਪੰਚਾਂ, ਮੈਂਬਰਾਂ, ਆਸ਼ਾ ਵਰਕਰਾਂ, ਫੂਡ ਸਪਲਾਈ ਇੰਸਪੈਕਰ ਅਤੇ ਵੀ.ਐਲ.ਈ ਨਾਲ ਤਾਲਮੇਲ ਕਰਕੇ ਪਿੰਡਾਂ ਅੰਦਰ ਘੱਟੋ ਘੱਟ 100 ਈ-ਕਾਰਡ ਬਣਾਉਣ ਲਈ ਪਾਬੰਦ ਹੋਣਗੇ। ਜਿਲਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰ, ਗੁਰਦਾਸਪੁਰ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਦੇ ਰਾਸ਼ਨ ਡਿਪੂ ਹੋਲਡਰਾਂ ਨੂੰ ਹਦਾਇਤ ਕਰਨ ਕਿ ਲਾਭ ਪਾਤਰੀਆਂ ਨੂੰ ਲੱਗ ਰਹੇ ਕੈਂਪ ਵਿਚ ਲੈ ਕੇ ਆਉਣ ਤੇ ਘੱਟੋ ਘੱਟ 100 ਕਾਰਡ ਜਰੂਰ ਬਣਾਏ ਜਾਣ। ਸਿਵਲ ਸਰਜਨ ਨੂੰ ਪਿੰਡਾਂ ਅੰਦਰ ਵਿਸ਼ੇਸ ਕੈਂਪ ਲਗਾਉਣ ਲਈ ਪਿੰਡਾਂ ਦੀਆਂ ਆਸ਼ਾ ਵਰਕਰਾਂ ਵਲੋਂ ਯੋਗ ਲਾਭਪਾਤਰੀਆਂ ਨੂੰ ਕੈਂਪ ਵਿਚ ਲੈ ਕੇ ਆਉਣ ਤੇ ਘੱਟੋ ਘੱਟ 100 ਕਾਰਡ ਜਰੂਰ ਬਣਾਏ ਜਾਣ ਲਈ ਹਦਾਇਤ ਕੀਤੀ । ਜ਼ਿਲਾ ਮੈਨੇਜਰ ਕਾਮਨ ਸਰਵਿਸ ਸੈਂਟਰ ਗੁਰਦਾਸਪੁਰ ਨੂੰ ਹਦਾਇਤ ਕੀਤੀ ਕਿ ਉਹ ਪੰਚਾਇਤ ਅਫਸਰ, ਪੰਚਾਇਤ ਸਕੱਤਰ, ਫੂਡ ਸਪਲਾਈ ਇੰਸਪੈਕਟਰ ਅਤੇ ਆਸ਼ਾ ਵਰਕਰਾਂ ਵਾਲ ਰੋਜਾਨਾ ਤਾਲਮੇਲ ਕਰਕੇ ਰੋਜਾਨਾ ਘੱਟੋ-ਘੱਟ 100 ਕਾਰਡ ਬਣਾਉਣ ਵਿਚ ਤੇਜ਼ੀ ਲਿਆਉਣ। ਜਿਲਾ ਮੰਡੀ ਅਫਸਰ ਨੂੰ ਹਦਾਇਤ ਕੀਤੀ ਕਿ ਉਹ ਜਿਲੇ ਦੀਆਂ ਮਾਰਕਿਟ ਕਮੇਟੀਆਂ ਗੁਰਦਾਸਪੁਰ, ਦੀਨਾਨਗਰ, ਧਾਰੀਵਾਲ, ਕਾਹਨੂੰਵਾਨ, ਕਲਾਨੋਰ, ਸ੍ਰੀ ਹਰਗੋਬਿੰਦਪੁਰ, ਕਾਦੀਆਂ, ਬਟਾਲਾ, ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ੍ਹ ਚੂੜੀਆਂ ਵਿਖੇ ਵਡਾਲ ਕੰਪਨੀਆਂ ਦੁਆਰਾ ਬਿਠਾਏ ਗਏ ਕੰਪਿਊਟਰ ਆਪਰੇਟਰਾਂ ਦੁਆਰਾ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ‘ਜੇ ਫਾਰਮ’ ਅਧੀਨ ਪੈਂਦੇ ਲਾਭਪਾਤਰੀਆਂ ਦੇ ਘੱਟੋ-ਘੱਟ 100-100 ਕਾਰਡ ਬਣਾਉਣ ਨੂੰ ਯਕੀਨੀ ਕਰਨ

ਇਸ ਮੌਕੇ ਡਾ. ਰੋਮੀ ਰਾਜਾ ਮਹਾਜਨ ਡਿਪਟੀ ਮੈਡੀਕਲ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਕਾਰਡ ਬਣਾਉਣ ਲਈ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ ਅਤੇ ਲੋਕਾਂ ਨੂੰ ਬੀਮਾ ਕਰਾਡ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ 01 ਜੁਲਾਈ ਤੋਂ 07 ਜੁਲਾਈ ਤਕ ਪਿੰਡ ਆਵਾਂਖਾ (ਬਹਿਰਾਮਪੁਰ ਬਲਾਕ) , ਬੱਬੇਹਾਲੀ (ਰਣਜੀਤ ਬਾਗ ਬਲਾਕ), ਬਹਿਰਾਮਪੁਰ (ਬਹਿਰਾਮਪੁਰ ਬਲਾਕ),  ਭੁੰਬਲੀ, ਡੱਡਵਾਂ, ਰਾਏਚੱਕ (ਨੋਸ਼ਹਿਰਾ ਮੱਝਾ ਸਿੰਘ ਬਲਾਕ), ਫੱਜੂਪੁਰ (ਧਾਰੀਵਾਲ ਬਲਾਕ), ਹਰਦੋਬੱਥਵਾਲਾ ( ਦੋਰਾਂਗਲਾ ਬਲਾਕ), ਕਾਹਨੂੰਵਾਨ (ਕਾਹਨੂੰਵਾਨ ਬਲਾਕ), ਕਲਾਨੋਰ (ਕਲਾਨੋਰ ਬਲਾਕ), ਕਲੇਰ ਕਲਾਂ (ਨੋਸ਼ਹਿਰਾ ਮੱਝਾ ਸਿੰਘ ਬਲਾਕ), ਕਲੀਜਪੁਰ (ਬਹਿਰਾਮਪੁਰ ਬਲਾਕ), ਪਾਹੜਾ ( ਗੁਰਦਾਸਪੁਰ ਬਲਾਕ), ਰਣੀਆ (ਧਾਰੀਵਾਲ ਬਲਾਕ), ਸੋਹਲ, ਜੱਫਰਵਾਲ (ਨੌਸ਼ਹਿਰਾ ਮੱਝਾ ਸਿੰਘ ਬਲਾਕ), ਤਿੱਬੜ ( ਕਾਹਨੂੰਵਾਨ ਬਲਾਕ), ਪਿੰਡ ਢਪਾਲ, ਹਰਚੋਵਾਲ , ਖਜਾਲਾ ਮਾੜੀ ਬੱਚੀਆਂ, ( ਭਾਮ ਬਲਾਕ), ਘੁਮਾਣ (ਘੁਮਾਣ ਬਲਾਕ),  ਹਰਦੋਵਾਲ ਕਲਾਂ ( ਫਤਿਹਗੜ੍ਹ ਚੂੜੀਆਂ), ਰੰਗੜ ਨੰਗਲ, ਵਡਾਲ ਗ੍ਰੰੰਥੀਆਂ ( ਭੁੱਲਰ ਬਲਾਕ), ਪਿੰਡ ਦੇਹੜ, ਧਰਮਕੋਟ ਰੰਧਾਵਾ, ਧਿਆਨਪੁਰ, ਕਾਹਲਾਂਵਾਲੀ, ਕੋਟਲੀ ਸੂਰਤ ਮੱਲੀ, ਰਹੀਮਾਬਾਦ, ਸ਼ਾਹਪੁਰ ਗੋਰਾਇਆ, ਸ਼ਿਕਾਰ, ਤਲਵੰਡੀ ਰਾਮਾਂ ਅਤੇ ਠੇਠਰਕੇ ( ਧਿਆਨਪੁਰ ਬਲਾਕ) ਵਿਖੇ ਵਿਸ਼ੇਸ ਕੈਂਪ ਲੱਗਣਗੇ

ਉਨਾਂ ਦੱਸਿਆ ਕਿ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ’ ਤਹਿਤ ਕਾਰਡ ਧਾਰਕ ਜ਼ਿਲੇ ਦੇ 10 ਸਰਕਾਰੀ ਅਤੇ 21 ਪ੍ਰਾਈਵੇਟ ਇੰਪੈਨਲਡ ਹਸਪਤਾਲਾਂ ਵਿਚ ਆਪਣਾ 05 ਲੱਖ ਰੁਪਏ ਤਕ ਦਾ ਇਲਾਜ ਕਰਵਾ ਸਕਦੇ ਹਨ

Previous articleਪੇਂਡੂ ਖੇਤਰ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਈ-ਸੰਜੀਵਨੀ ਆਨਲਾਈਨ ਓਪੀਡੀ – ਚੇਅਰਮੈਨ ਚੀਮਾ
Next articleਕੋਵਿਡ ਦੇ ਔਖੇ ਸਮੇਂ ਮਿਲਕਫੈਡ ਨੇ ਦੁੱਧ ਉਤਪਾਦਕਾਂ ਦੀ ਬਾਂਹ ਫੜੀ-ਸਹਿਕਾਰਤਾ ਮੰਤਰੀ ਸ. ਰੰਧਾਵਾ
Editor at Salam News Punjab

LEAVE A REPLY

Please enter your comment!
Please enter your name here