Home ਗੁਰਦਾਸਪੁਰ ਭਵਿਪ ਵੱਲੋਂ ਕਰਵਾਏ ਗਏ “ਭਾਰਤ ਕੋ ਜਾਣੋ” ਕੁਇਜ਼ ਮੁਕਾਬਲੇ ਵਿੱਚ ਵੇਦ ਕੌਰ...

ਭਵਿਪ ਵੱਲੋਂ ਕਰਵਾਏ ਗਏ “ਭਾਰਤ ਕੋ ਜਾਣੋ” ਕੁਇਜ਼ ਮੁਕਾਬਲੇ ਵਿੱਚ ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਏਵੀਐਮ ਸਕੂਲ ਰਹੇ ਪਹਿਲੇ ਸਥਾਨ ’ਤੇ

83
0

ਕਾਦੀਆਂ 24 ਨਵੰਬਰ: (ਮੁਨੀਰਾ ਸਲਾਮ ਤਾਰੀ)ਭਾਰਤ ਕੋ ਜਾਨੋ ਦੇ ਬੈਨਰ ਹੇਠ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਵੀਰਵਾਰ ਨੂੰ ਏਵੀਐਮ ਸਕੂਲ ਸੀਨੀਅਰ ਸਕੈਂਡਰੀ ਸਕੂਲ ਕਾਦੀਆਂ ਵਿੱਚ ਇੱਕ ਆਮ ਗਿਆਨ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਵਿੱਚ ਕਾਦੀਆਂ ਅਤੇ ਇਸ ਦੇ ਆਸ-ਪਾਸ ਦੇ 10 ਸਕੂਲਾਂ ਨੇ ਭਾਗ ਲਿਆ। ਸੰਸਥਾ ਦੇ ਮੁਖੀ ਮੁਕੇਸ਼ ਵਰਮਾ ਨੇ ਦੱਸਿਆ ਕਿ ਇਸ ਮੁਕਾਬਲੇ ਲਈ ਕੁੱਲ ਚਾਰ ਰਾਊਂਡਾਂ ਵਿੱਚ ਸਵਾਲ ਪੁੱਛੇ ਗਏ ਸਨ। ਜੂਨੀਅਰ ਵਰਗ ਅਤੇ ਸੀਨੀਅਰ ਵਰਗ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ।ਜੂਨੀਅਰ ਵਰਗ ਦੇ ਵਰਗ ਵਿੱਚ ਏਵੀਐਮ ਸੀਨੀਅਰ ਸੈਕੰਡਰੀ ਸਕੂਲ, ਡੀਏਵੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਤਲਵੰਡੀ ਝੁੰਗਲਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਸੀਨੀਅਰ ਵਰਗ ਵਿੱਚ ਵੇਦ ਕੋ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਹਿਲੇ, ਏਵੀਐਮ ਸੀਨੀਅਰ ਸੈਕੰਡਰੀ ਸਕੂਲ ਦੂਜੇ ਅਤੇ ਜੀਐਸ ਬਾਜਵਾ ਮੈਮੋਰੀਅਲ ਸਕੂਲ ਤੀਜੇ ਸਥਾਨ ’ਤੇ ਰਿਹਾ। ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਮੁੱਖ ਮਹਿਮਾਨ ਵਜੋਂ ਸਵਾਮੀ ਰਣਜੀਤਾਨੰਦ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ, ਉਨ੍ਹਾਂ ਦੇ ਨਾਲ ਸਿਮਰਨਜੀਤ ਸਿੰਘ ਅਤੇ ਹਰਪਾਲ ਸਿੰਘ ਵੀ ਹਾਜ਼ਰ ਸਨ | ਸਕੂਲ ਪਹੁੰਚਣ ‘ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਵਾਮੀ ਰੰਜੀਤਾਨੰਦ ਜੀ ਨੇ ਮੈਡਲ ਪੁਵਾ ਕੇ ਸਨਮਾਨਿਤ ਕੀਤਾ ਅਤੇ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ , ਵੀ ਦਿੱਤੇ ਗਏ।ਇਸ ਮੌਕੇ ਸਵਾਮੀ ਰਣਜੀਤ ਆਨੰਦ ਨੇ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਇਸ ਯੁੱਗ ਵਿਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ, ਉਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੀ.ਵੀ.ਪੀ ਦੇ ਪ੍ਰਧਾਨ ਮੁਕੇਸ਼ ਵਰਮਾ ਨੇ ਕਿਹਾ ਕਿ ਸਾਨੂੰ ਜ਼ਿੰਦਗੀ ਦੇ ਕਿਸੇ ਵੀ ਮੋੜ ‘ਤੇ ਪੜ੍ਹਾਈ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਕਿਉਂਕਿ ਸਖ਼ਤ ਮਿਹਨਤ ਨਾਲ ਇਹ ਜ਼ਿੰਦਗੀ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ, ਅਖੇ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਇਸ ਮੌਕੇ ਸਟੇਜ ਦਾ ਸੰਚਾਲਨ ਅਤੇ ਜੱਜਮੈਂਟ ਪ੍ਰਿੰਸੀਪਲ ਪਦਮ ਕੋਹਲੀ ਨੇ ਕੀਤੀ। ਸਕੂਲ ਪ੍ਰਬੰਧਕ ਸ਼ਸ਼ੀਬਾਲਾ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ। ਮੁਕਾਬਲਿਆਂ ਦੇ ਅਖ਼ੀਰ ਵਿਚ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਮੁੱਖ ਮਹਿਮਾਨ ਰਣਜੀਤ ਆਨੰਦ ਅਤੇ ਹੋਰਨਾਂ ਨੂੰ ਸਨਮਾਨ ਚਿੰਨਹੋਰਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇਹੋਰਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਜਸਬੀਰ ਸਿੰਘ ਸਮਰਾ, ਵਿੱਤ ਸਕੱਤਰ ਪਵਨ ਕੁਮਾਰ, ਡੌਲੀ ਦੀਵਾਨ, ਰੂਹੀ, ਓਂਕਾਰ ਸ਼ਾਸਤਰੀ, ਮੀਨਾ ਮਹਾਜਨ, ਪਵਨ ਕੁਮਾਰ, ਕਲੀਮ ਅਹਿਮਦ, ਆਦਿ ਹਾਜ਼ਰ ਸਨ।

Previous articleਆਮ ਆਦਮੀ ਕਲੀਨਿਕ ਬਣਾਉਣ ਸਬੰਧੀ ਪੀ ਐਚ ਸੀ ਭਰੱਥ ਦਾ ਦੌਰਾ
Next articleडिप्टी कमिश्नर गुरदासपुर मुहम्मद इश्फाक ने वीरवार को नगर कौंसिल कादियां मे सब तहसील दफ्तर कर दौरा करके चल रहे कार्यों का जायजा लिया
Editor-in-chief at Salam News Punjab

LEAVE A REPLY

Please enter your comment!
Please enter your name here