ਹਰਚੋਵਾਲ,24 ਨਵੰਬਰ(ਸੁਰਿੰਦਰ ਕੌਰ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਵੱਲੋਂ ਅੱਜ ਪੀ ਐੱਚ ਸੀ ਭਰੱਥ ਦਾ ਦੌਰਾ ਕੀਤਾ ਗਿਆ। ਜਿਸ ਵਿਚ ਮਿਲੇ ਨਿਰਦੇਸ਼ਾਂ ਅਨੁਸਾਰ ਪੀ ਐੱਚ ਸੀ ਨੂੰ ਆਮ ਆਦਮੀ ਕਲੀਨਿਕ ਵਿਚ ਰੂਪਾਂਤਤਿਤ ਕਰਨ ਹਿਤ ਬਿਲਡਿੰਗ ਦਾ ਮੁਆਈਨਾ ਕੀਤਾ ਗਿਆ। ਐੱਸ ਐਮ ਓ ਡਾਕਟਰ ਜਤਿੰਦਰ ਭਾਟੀਆ ਵਲੋਂ ਬਿਲਡਿੰਗ , ਭਰੀਆਂ ਅਸਾਮੀਆਂ, ਪਾਣੀ ਦਾ ਪ੍ਰਬੰਧ, ਛੱਤਾਂ ਦਾ ਹਾਲ, ਸ਼ੋਚਾਲਯਾ ਦੀ ਸਥਿਤੀ ਸਾਰੀਆਂ ਗੱਲਾਂ ਨੂੰ ਧਿਆਨ ਨਾਲ ਵਾਚਿਆ ਗਯਾ। ਨਾਲ ਹੀ ਮੌਜੂਦ ਸਟਾਫ ਨੂੰ ਸਿਹਤ ਸੁਵਿਧਾ ਵਧੀਆ ਦੇਣ ਲਈ ਤਾਕੀਦ ਕੀਤੀ ਗਈ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ, ਬੀ ਈ ਈ ਸੁਰਿੰਦਰ ਕੌਰ, ਹੈਲਥ ਇੰਸਪੈਕਟਰ ਕੁਲਜੀਤ ਸਿੰਘ, ਮਨਿੰਦਰ ਸਿੰਘ, ਸਰਵਣ ਸਿੰਘ, ਸੀ ਐਚ ਓ ਨੇਹਾ, ਮਨਪ੍ਰੀਤ ਸਿੰਘ ਹੈਲਥ ਵਰਕਰ, ਮਨਦੀਪ ਕੌਰ ਏ ਐਨ ਐੱਮ, ਸੁਖਪਾਲ ਕੌਰ, ਆਸ਼ਾ ਵਰਕਰ ਆਦਿ ਮੌਜੂਦ ਰਹੇ।