ਬਟਾਲਾ, 23 ਨਵੰਬਰ (ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫ਼ਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਹੁਣ ਜ਼ਿਲ੍ਹਾ ਵਾਸੀ ਸੇਵਾ ਕੇਂਦਰਾਂ ਵਿੱਚ ਪਰੂਫ ਆਫ਼ ਐਡੰਟਿਟੀ ਅਤੇ ਪਰੂਫ ਆਫ਼ ਐਡਰੈੱਸ ਦੀ ਅਪਡੇਸ਼ਨ ਕਰਵਾ ਸਕਦੇ ਹਨ ਅਤੇ ਇਸ ਸੇਵਾ ਲਈ ਉਨ੍ਹਾਂ ਨੂੰ ਸੇਵਾ ਕੇਂਦਰਾਂ ਕੇਵਲ 50 ਰੁਪਏ ਫੀਸ ਅਦਾ ਕਰਨੀ ਪਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 40 ਸੇਵਾ ਕੇਂਦਰ ਕੰਮ ਕਰ ਰਹੇ ਹਨ ਜਿਨ੍ਹਾਂ ਵਿਚੋਂ 26 ਸੇਵਾ ਕੇਂਦਰਾਂ ਵਿੱਚ ਅਧਾਰ ਕਾਰਡ ਬਣਾਉਣ ਅਤੇ ਅਪਡੇਟ ਕਰਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ 26 ਸੇਵਾ ਕੇਂਦਰਾਂ ਵਿੱਚ ਅਵਾਂਖਾ, ਭਾਗੋਵਾਲ, ਭੈਣੀ ਮੀਆਂ ਖਾਨ, ਬਿਧੀਪੁਰ, ਡੀ.ਸੀ. ਦਫ਼ਤਰ ਗੁਰਦਾਸਪੁਰ, ਡੱਲਾ, ਧਿਆਨਪੁਰ, ਦੋਰਾਂਗਲਾ, ਦੋਸਤਪੁਰ, ਗੋਹਤ ਪੋਖਰ, ਹਰਚੋਵਾਲ, ਕਾਲਾ ਅਫ਼ਗਾਨਾ, ਮਾਰਕਿਟ ਕਮੇਟੀ ਸ੍ਰੀ ਹਰਗੋਬਿੰਦਪੁਰ ਸਾਹਿਬ, ਨਗਰ ਕੌਂਸਲ ਫ਼ਤਹਿਗੜ੍ਹ ਚੂੜੀਆਂ, ਨਗਰ ਕੌਂਸਲ ਕਾਦੀਆਂ, ਡਰੇਨਜ਼ ਦਫ਼ਤਰ ਬਟਾਲਾ, ਮਾਰਕਿਟ ਕਮੇਟੀ ਦਫ਼ਤਰ ਬਟਾਲਾ, ਪੀਰ ਦੀ ਸੈਨ, ਰੰਗੜ ਨੰਗਲ, ਰਣਜੀਤ ਬਾਗ, ਸ਼ਾਹਪੁਰ ਗੋਰਾਇਆ, ਤਲਵੰਡੀ ਰਾਮਾ, ਤਹਿਸੀਲ ਕੰਪਲੈਕਸ ਡੇਰਾ ਬਾਬਾ ਨਾਨਕ, ਤਿੱਬੜ ਅਤੇ ਵਡਾਲਾ ਗ੍ਰੰਥੀਆਂ ਦੇ ਸੇਵਾ ਕੇਂਦਰ ਸ਼ਾਮਲ ਹਨ।