spot_img
Homeਮਾਝਾਗੁਰਦਾਸਪੁਰਐਨ ਐਸ ਵੀ ਪੰਦਰਵਾੜੇ ਤਹਿਤ ਹੈਲਥ ਵਰਕਰਾਂ ਦੀ ਕੀਤੀ ਮੀਟਿੰਗ

ਐਨ ਐਸ ਵੀ ਪੰਦਰਵਾੜੇ ਤਹਿਤ ਹੈਲਥ ਵਰਕਰਾਂ ਦੀ ਕੀਤੀ ਮੀਟਿੰਗ

ਕਾਦੀਆਂ23 ਨਵੰਬਰ,(ਮੁਨੀਰਾ ਸਲਾਮ ਤਾਰੀ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਸੀ ਐੱਚ ਸੀ ਭਾਮ ਵਿਖੇ ਸਮੂਹ ਹੈਲਥ ਵਰਕਰ ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਉਹਨਾਂ ਨੂੰ ਮਿਤੀ 21 ਨਵੰਬਰ ਤੋਂ 4 ਦਸੰਬਰ ਤੱਕ ਵਸੈਕਟਮੀ ਪੰਦਰਵਾੜੇ ਬਾਰੇ ਦੱਸਿਆ ਗਿਆ। ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਨੇ ਕਿਹਾ ਕਿ ਇਸ ਪੰਦਰਵਾੜੇ ਵਿਚ ਵੱਧ ਤੋਂ ਵੱਧ ਨਲਬੰਦੀ ਦੇ ਕੇਸ ਕਰਵਾਏ ਜਾਣ। ਇਸ ਵਾਰ ਇਹ ਪੰਦਰਵਾੜਾ ” ਹੁਣ ਪੁਰਖ ਨਿਭਾਉਣਗੇ ਜਿੰਮੇਵਾਰੀ,ਪਰਿਵਾਰ ਨਿਯੋਜਨ ਅਪਣਾਕੇ ਵਿਖਾਉਣਗੇ ਆਪਣੀ ਭਾਗੀਦਾਰੀ” ਸਲੋਗਨ ਹੇਠ ਮਨਾਇਆ ਜਾ ਰਿਹਾ ਹੈ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਨਿਯੋਜਨ ਵਿਚ ਔਰਤਾਂ ਦੇ ਨਾਲ ਨਾਲ ਪੁਰਖ ਦੀ ਜਿੰਮੇਵਾਰੀ ਦੀ ਵੀ ਸਮਾਨਤਾ ਹੁੰਦੀ ਹੈ। ਇਸ ਪ੍ਰਤੀ ਸਮੂਹ ਹੈਲਥ ਵਰਕਰ ਫੀਲਡ ਵਿਚ ਪੁਰਖਾਂ ਨੂੰ ਐਨ ਐਸ ਵੀ ਕਰਵਾਉਣ ਲਈ ਜਾਗਰੂਕ ਕਰਨਗੇ ਅਤੇ ਨਿਸ਼ਚਿਤ ਕੈੰਪ ਦਿਨ ਵਿਚ ਇਹ ਕੇਸ ਕੀਤੇ ਜਾਣਗੇ। ਇਸ ਵਿਚ ਬੇਨਿਫਿਸ਼ਰੀ ਨੂੰ ਮੌਕੇ ਤੇ ਹੀ ਉਸਦੇ ਖਾਤੇ ਵਿਚ 1100 ਰੁਪਏ ਦਾ ਭੁਗਤਾਨ ਹੋ ਜਾਵੇਗਾ ਅਤੇ ਮੋਟਿਵੇਟਰ ਨੂੰ 200 ਰੁਪਏ ਖਾਤੇ ਵਿਚ ਟਰਾਂਸਫਰ ਕਰ ਦਿੱਤੇ ਜਾਣ। ਇਸ ਪੰਦਰਵਾੜੇ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਆ ਗਿਆ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਬੀ ਈ ਈ ਸੁਰਿੰਦਰ ਕੌਰ, ਹੈਲਥ ਇੰਸਪੈਕਟਰ ਕੁਲਜੀਤ ਸਿੰਘ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ , ਮਨਿੰਦਰ ਸਿੰਘ, ਬਲਦੇਵ ਸਿੰਘ , ਸਰਬਜੀਤ ਸਿੰਘ, ਕੁਲਦੀਪ ਸਿੰਘ, ਜਤਿੰਦਰ ਸਿੰਘ ਐਸ ਟੀ ਐਸ,ਪਰਜੀਤ ਸਿੰਘ,ਤਜਿੰਦਰ ਸਿੰਘ, ਸਰਵਣ ਸਿੰਘ, ਗੁਰਦੀਪ ਸਿੰਘ,ਹਰਜਿੰਦਰ ਸਿੰਘਆਦਿ ਮੌਜੂਦ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments