Home ਗੁਰਦਾਸਪੁਰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਰਾ ਦੇ ਗ੍ਰਹਿ ਵਿਖੇ ਬਾਪੂ ਪਿਆਰਾ ਸਿੰਘ ਭਾਟੀਆ...

ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੋਰਾ ਦੇ ਗ੍ਰਹਿ ਵਿਖੇ ਬਾਪੂ ਪਿਆਰਾ ਸਿੰਘ ਭਾਟੀਆ ਦੇ ਪਰਿਵਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553 ਵਾਂ ਪ੍ਰਕਾਸ਼ ਪੁਰਬ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ

88
0

ਕਾਦੀਆਂ 21ਨਵੰਬਰ (ਮੁਨੀਰਾ ਸਲਾਮ ਤਾਰੀ)

ਜਗਤ ਗੁਰੂ ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਮੋਢੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553 ਵਾਂ ਪ੍ਰਕਾਸ਼ ਪੁਰਬ ਬਾਪੂ ਪਿਆਰਾ ਸਿੰਘ ਭਾਟੀਆ ਦੇ ਸਮੂਹ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗ੍ਰਹਿ ਰੇਲਵੇ ਰੋਡ ਕਾਦੀਆਂ ਵਿਖੇ ਬਹੁਤ ਹੀ ਸ਼ਰਧਾ ਸਤਿਕਾਰ ਤੇ ਖ਼ਾਲਸਾਈ ਰਵਾਇਤ ਅਨੁਸਾਰ ਮਨਾਇਆ ਗਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗ੍ਰਹਿ ਵਿਖੇ ਬੀਤੇ ਦੋ ਰੋਜ਼ਾ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕੀਤਾ ਗਿਆ।ਇਸ ਮੌਕੇ ਤੇ ਭਾਈ ਸੁਖਜੀਤ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਹਰ ਜਸ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਅਤੇ ਕੋਮ ਦੇ ਮਹਾਨ ਕਥਾਵਾਚਕ ਗਿਆਨੀ ਕਿਸ਼ਨ ਸਿੰਘ ਸੰਤ ਕੁਟੀਆ ਵਾਲਿਆਂ ਨੇ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਸ਼ਬਦ ਵੀਚਾਰਾਂ ਕਰਕੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ।
ਇਸੇ ਦੌਰਾਨ ਭਾਟੀਆ ਪਰਿਵਾਰ ਦੇ ਛੋਟੇ ਛੋਟੇ ਬੱਚਿਆਂ ਨੇ ਮਧੂਰ ਅਵਾਜ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਸਤਤਿ ਭਰੀਆਂ ਕਵਿਤਾਵਾਂ ਗਾਇਨ ਕਰਕੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ।
ਸਟੇਜ ਸਕੱਤਰ ਦੀ ਭੂਮਿਕਾ ਸ੍ਰ ਦਵਿੰਦਰ ਪਾਲ ਸਿੰਘ ਭਾਟੀਆ ਐਕਸੀਅਨ ਮੰਡੀ ਬੋਰਡ ਨੇ ਬਾਖੂਬੀ ਨਿਭਾਈ।

ਇਸ ਮੌਕੇ ਤੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਆਗੂ ਸ਼੍ਰੋਮਣੀ ਕਮੇਟੀ ਹਲਕਾ ਬਟਾਲਾ ਤੋਂ ਧਾਰਮਿਕ ਨੁਮਾਇੰਦਗੀ ਕਰ ਰਹੇ ਧਾਰਮਿਕ ਆਗੂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਸਿਧਾਂਤ ਦੇ ਮਾਰਗ ਦਰਸ਼ਕ ਤੇ ਚੱਲਣਾ ਚਾਹੀਦਾ ਹੈ। ਜਥੇਦਾਰ ਗੋਰਾ ਨੇ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰਸਿੱਖੀ ਵਾਲਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਜਥੇਦਾਰ ਗੋਰਾ ਨੇ ਸੰਤ ਮਹਾਂਪੁਰਸ਼ਾਂ ਤੇ ਸਮੂਹ ਸੰਗਤਾਂ ਅਤੇ ਬਾਪੂ ਪਿਆਰਾ ਸਿੰਘ ਭਾਟੀਆ ਦੇ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਧਾਰਮਿਕ, ਰਾਜਨੀਤਕ, ਸਮਾਜਿਕ ਆਗੂਆਂ ਅਤੇ ਸੇਵਾ ਸਭਾ ਸੁਸਾਇਟੀਆ ਦਾ ਸਮਾਗਮ ਵਿੱਚ ਸ਼ਾਮਲ ਹੋਣ ਤੇ ਤਹਿ ਦਿਲੋਂ ਧੰਨਵਾਦ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ-ਲੱਖ ਵਧਾਈ ਦਿੱਤੀ।
ਇਸ ਦੋਰਾਨ ਜਥੇਦਾਰ ਗੋਰਾ ਨੇ ਹਜ਼ੂਰੀ ਰਾਗੀ ਜਥੇ, ਕਥਾਵਾਚਕ, ਗ੍ਰੰਥੀ ਸਿੰਘਾਂ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਅੰਤ ਵਿੱਚ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।

ਇਸ ਮੌਕੇ ਤੇ ਬਾਬਾ ਸੁਖਵਿੰਦਰ ਸਿੰਘ ਮਲਕਪੁਰ ਵਾਲੇ, ਬਾਬਾ ਸਰਵਨ ਸਿੰਘ ਮਲਕਪੁਰ ਵਾਲੇ,ਸ੍ਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ,ਸ੍ਰ ਤਰਲੋਕ ਸਿੰਘ ਬਾਠ ਚੈਅਰਮੈਨ ਜ਼ਿਲਾ ਪ੍ਰੀਸ਼ਦ, ਸ੍ਰ ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਬੀਬੀ ਸ਼ਰਨਜੀਤ ਕੌਰ ਜਿੰਦੜ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਸ੍ਰ ਪਰਮਵੀਰ ਸਿੰਘ ਲਾਡੀ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ,ਸ੍ਰ ਕੰਵਲਪ੍ਰੀਤ ਸਿੰਘ ਕਾਕੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ,ਸ੍ਰ ਜਸਪ੍ਰੀਤ ਸਿੰਘ ਰਾਣਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਪਠਾਨਕੋਟ,ਸ੍ਰ ਗੁਰਇਕਬਾਲ ਸਿੰਘ ਮਾਹਲ ਹਲਕਾ ਇੰਚਾਰਜ, ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੀਤ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਬਾਬਾ ਜਤਿੰਦਰ ਸਿੰਘ ਗੋਬਿੰਦ ਬਾਗ ਵਾਲੇ, ਬਾਬਾ ਗੁਰਮੇਜ ਸਿੰਘ ਭੋਰਾ ਸਾਹਿਬ ਵਾਲੇ, ਬਾਬਾ ਹਰੀ ਸਿੰਘ ਫਲਾਹੀ ਸਾਹਿਬ ਵਾਲੇ, ਬਾਬਾ ਸਾਹਿਬ ਸਿੰਘ ਉਮਰਪੁਰੇ ਵਾਲੇ, ਬਾਬਾ ਕੁਲਵੰਤ ਸਿੰਘ ਲੱਖੋਰਾਹ, ਬਾਬਾ ਦਾਨ ਸਿੰਘ, ਬਾਬਾ ਨਾਨਕ ਸਿੰਘ ਹੈਡ ਗ੍ਰੰਥੀ, ਬਾਬਾ ਚਰਨਜੀਤ ਸਿੰਘ ਹੈਡ ਗ੍ਰੰਥੀ, ਡਾਕਟਰ ਸੁਮੰਦ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਚੂਹੜ ਸਿੰਘ, ਬਾਬਾ ਅਮੋਲਕ ਸਿੰਘ ਕਾਰ ਸੇਵਾ ਵਾਲੇ,ਸ੍ਰ ਪਲਵਿੰਦਰ ਸਿੰਘ ਲੰਬੜਦਾਰ ਜ਼ਿਲ੍ਹਾ ਪ੍ਰਧਾਨ ਐਸ ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ,ਸ੍ਰ ਮੰਗਲ ਸਿੰਘ ਸ੍ਰੀ ਹਰਗੋਬਿੰਦਪੁਰ, ਜਥੇਦਾਰ ਹਰਬੰਸ ਸਿੰਘ ਸਿੱਧਵਾਂ,ਸ੍ਰ ਕੁਲਬੀਰ ਸਿੰਘ ਸੰਧੂ, ਜਥੇਦਾਰ ਅਮਰਜੀਤ ਸਿੰਘ ਸੇਖਵਾਂ, ਮਾਸਟਰ ਸੁਖਦੇਵ ਸਿੰਘ ਦਕੋਹਾ,ਸ੍ ਕੁਲਬੀਰ ਸਿੰਘ ਰਿਆੜ,ਸ੍ਰੀ ਅਬਦੁੱਲ ਵਾਸੇ ਐਮ ਸੀ, ਐਡਵੋਕੇਟ ਰਜਿੰਦਰ ਸਿੰਘ ਪਦਮ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿ, ਸ੍ਰ ਸ਼ਮਸ਼ੇਰ ਸਿੰਘ ਚੀਮਾ,ਸ੍ਰ ਸਤਿੰਦਰ ਪਾਲ ਸਿੰਘ ਸੰਧ,ਸ੍ਰ ਅਵਤਾਰ ਸਿੰਘ ਚੀਮਾ,ਸ੍ਰ ਸਤਨਾਮ ਸਿੰਘ ਰਿਆੜ ਮੈਨੇਜਰ ਸ੍ਰੀ ਦਰਬਾਰ ਸਾਹਿਬ,ਸ੍ਰ ਜਗਦੀਸ਼ ਸਿੰਘ ਬੁੱਟਰ ਚੀਫ ਗੁਰਦੁਆਰਾ ਇੰਸਪੈਕਟਰ,ਸ੍ਰ ਮੇਜਰ ਸਿੰਘ ਅਰਜਨਮਾਗਾਂ ਇੰਚਾਰਜ ਧਰਮ ਪ੍ਰਚਾਰ ਕਮੇਟੀ,ਸ੍ਰ ਨਿਰਮਲ ਸਿੰਘ ਐਸ ਡੀ ਓ ਪੀ ਡਬਲਿਊ ਡੀ,ਸ੍ਰ ਪ੍ਰਭਜੀਤ ਸਿੰਘ ਗਿਫਟੀ,ਸ੍ਰ ਭੁਪਿੰਦਰ ਪਾਲ ਸਿੰਘ ਵਿੱਟੀ ਮੈਂਬਰ ਐਸ ਐਸ ਬੋਰਡ,ਸ੍ਰ ਦਲਜੀਤ ਸਿੰਘ ਬਮਰਾਹ,ਸ੍ਰ ਹਰਭਜਨ ਸਿੰਘ ਭਾਟੀਆ,ਸ੍ ਮਨਿੰਦਰ ਸਿੰਘ ਰਾਜੂ,ਸ੍ਰ ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਓਠੀਆਂ ਸਾਹਿਬ,ਸ੍ਰ ਬਲਜੀਤ ਸਿੰਘ ਤਲਵੰਡੀ ਰਾਮਾਂ ਮੈਨੇਜਰ, ਸ੍ਰ ਦਮਨਪ੍ਰੀਤ ਸਿੰਘ ਰਾਜਾ,ਸ੍ਰ ਗੁਰਨਾਮ ਸਿੰਘ ਕੋਸਲਰ,ਸ੍ਰ ਦਲਵਿੰਦਰਜੀਤ ਸਿੰਘ ਖਹਿਰਾ ਸਾਬਕਾ ਪ੍ਰਧਾਨ ਨਗਰ ਕੌਂਸਲ,ਸ੍ਰੀ ਵਿਜੇ ਕੁਮਾਰ ਐਮ ਸੀ, ਸ੍ਰ ਗਗਨਦੀਪ ਸਿੰਘ ਗਿੰਨੀ ਐਮ ਸੀ,ਸ੍ਰੀ ਪਰਸ਼ੋਤਮ ਹੰਸ ਐਮ ਸੀ,ਸ੍ਰੀ ਨਰਿੰਦਰ ਭਾਟੀਆ ਸਾਬਕਾ ਪ੍ਰਧਾਨ ਨਗਰ ਕੌਂਸਲ, ਹੈਡਮਾਸਟਰ ਗੁਰਬਚਨ ਸਿੰਘ ਐਮ ਸੀ, ਬੀਬੀ ਹਰਪਾਲ ਕੌਰ ਭਾਟੀਆ ਐਮ ਸੀ,ਸ੍ ਸੁਖਪ੍ਰੀਤ ਸਿੰਘ ਸੈ਼ਬੀ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਕਾਦੀਆਂ,ਸ੍ਰੀ ਅਬਦੁੱਲ ਵਾਸਤੇ ਐਮ ਸੀ, ਸ੍ਰ ਕਲਵੰਤ ਸਿੰਘ ਐਮ ਸੀ, ਸ੍ਰ ਜੇ ਪੀ ਸਿੰਘ ਐਮ ਸੀ,ਸਮਾਜ ਸੇਵੀ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ,ਸ੍ਰ ਭਗਤ ਪਾਲ ਸਿੰਘ, ਬਾਬਾ ਲੱਖਾ ਸਿੰਘ,ਸ੍ਰ ਅਮਰਜੀਤ ਸਿੰਘ ਲਾਲੀ,ਸ੍ਰ ਆਸ਼ੀਸ਼ ਪਾਲ ਸਿੰਘ ਲੱਕੀ ਸੰਧੂ,ਮਾਸਟਰ ਪ੍ਰਵੀਨ ਸਿੰਘ, ਸ੍ਰ ਮਨਮੋਹਨ ਸਿੰਘ ਓਬਰਾਏ,ਸ੍ਰ ਸਤਨਾਮ ਸਿੰਘ ਸੰਧੂ,ਸ੍ਰ ਸਤਨਾਮ ਸਿੰਘ ਮਠਾਰੂ,ਸ੍ਰ ਅਜੀਤ ਸਿੰਘ ਨੱਤ,ਸ੍ਰ ਦਿਲਬਾਗ ਸਿੰਘ ਨੱਤ, ਡਾਕਟਰ ਜਸਬੀਰ ਸਿੰਘ ਬਾਸਰਪੁਰ, ਸ੍ਰ ਮਨਪ੍ਰੀਤ ਸਿੰਘ ਸੰਗਤਪੁਰ, ਸ੍ਰ ਸਰਵਨ ਸਿੰਘ ਤੱਤਲਾ,ਸ੍ਰ ਮੰਗਲ ਸਿੰਘ ਨਾਥਪੂਰ,ਸ ਵੱਸਨ ਸਿੰਘ ਰਾਮਪੁਰ ਮੈਂਬਰ ਮਾਰਕੀਟ ਕਮੇਟੀ, ਹੈਡਮਾਸਟਰ ਗੁਰਬਚਨ ਸਿੰਘ ਐਮ ਸੀ,ਬਾਬਾ ਦਲੇਰ ਸਿੰਘ ਫਲਾਹੀ ਸਾਹਿਬ ਵਾਲੇ,ਸ੍ਰ ਬਲਬੀਰ ਸਿੰਘ ਢੱਪਈ, ਬੀਬੀ ਗੁਰਜੀਤ ਕੌਰ ਰੀਟਾ, ਸ੍ਰ ਸਤਨਾਮ ਸਿੰਘ ਗੋਸਲ ਮੈਨੇਜਰ, ਸ੍ਰ ਬਿਕਰਮ ਸਿੰਘ,ਸ੍ਰ ਕੁਲਵੰਤ ਸਿੰਘ ਐਮ ਸੀ, ਸ੍ਰ ਸੁਖਪ੍ਰੀਤ ਸਿੰਘ ਸੈ਼ਬੀ ਐਮ ਸੀ, ਸ੍ਰ ਸੁਰਿੰਦਰ ਪਾਲ ਸਿੰਘ ਮਨੀ,ਸ੍ਰ ਅਰਸ਼ਪ੍ਰੀਤ ਸਿੰਘ ਸਾਹਿਬ ਭਾਟੀਆ,ਸ੍ਰ ਸਿਮਰਤਪਾਲ ਸਿੰਘ ਭਾਟੀਆ,ਸ੍ਰ ਕੁੰਵਰ ਬਨਦੀਪ ਸਿੰਘ ਭਾਟੀਆ,ਸ੍ਰ ਨਵਪ੍ਰੀਤ ਸਿੰਘ ਪ੍ਰਿੰਸ,ਸ੍ਰ ਸੱਚਪ੍ਰੀਤ ਸਿੰਘ ਸੰਨੀ,ਸ੍ਰ ਗੁਰਕਰਨ ਸਿੰਘ ਯੂ ਕੇ,ਸ੍ਰ ਗਿਫਟੀ ਭਾਟੀਆ ਹੋਟਲ ਅਜਾਦ ਵਾਲੇ ਆਦਿ ਹਜ਼ਾਰਾਂ ਸੰਗਤਾਂ ਨਤਮਸਤਕ ਹੋਏ।

ਫੋਟੋ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਮੌਕੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ।

Previous articleਅੰਤਰ ਕਾਲਜ ਵਾਲੀਬਾਲ ਟੂਰਨਾਮੈਂਟ ਵਿਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ
Next articleasbir Singh Samra of Senior Secondary School, Kot Dhandhal and his team’s one act play got the first place in the state in the Teachers Fest competitions.
Editor-in-chief at Salam News Punjab

LEAVE A REPLY

Please enter your comment!
Please enter your name here