ਫਰੀਦਕੋਟ, 30 ਜੂਨ (ਧਰਮ ਪ੍ਰਵਾਨਾਂ)
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਅੱਜ ਲੀਡ ਬੈਂਕ ਫਰੀਦਕੋਟ ਵੱਲੋਂ ਜ਼ਿਲ੍ਹੇ ਦੀਆਂ ਬੈਂਕਾਂ ਦੀ ਪ੍ਰਗਤੀ ਦੇ ਆਧਾਰ ਤੇ ਸਲਾਨਾ ਕਰਜ਼ਾ ਯੋਜਨਾ ਵਿਤੀ ਵਰਾਂ 2021-22 ਤਿਆਰ ਕੀਤੀ ਸਮੀਖਿਆ ਲਈ ਬੈਂਕਾਂ ਅਤੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੀ ਸਹਾਇਤਾ ਕਰਨ ਤੇ ਜ਼ੋਰ ਦਿੱਤਾ, ਤਾਂ ਜ਼ੋ ਉਹ ਲੋਕ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਕੇ ਜੀਵਨ ਪੱਧਰ ਉੱਚਾ ਚੁੱਕ ਸਕਣ।
ਉਨਾਂ ਦੱਸਿਆ ਕਿ ਲੀਡ ਬੈਂਕ ਫਰੀਦਕੋਟ ਵੱਲੋ ਂਆਗਾਮੀ ਵਿੱਤੀ ਵਰੇ 2021-22 ਲਈ ਜਿਲ੍ਹੇ ਦੇ ਬੈਂਕਾਂ ਨੂੰ ਕਰਜ਼ਾ ਪ੍ਰਦਾਨ ਕਰਨ ਵਾਸਤੇ,ਵਿੱਤੀ ਵਰੇ 2020-21 ਦੇ ਟੀਚਿਆ ਨਾਲੋ 08 ਫੀਸਦੀ ਵੱਧ ਕਰਜ਼ਾ ਰਕਮ ਦੇਣ ਦਾ ਟੀਚਾ ਮਿੱਥਿਆ ਹੈ ਅਤੇ ਜਿਲੇ ਦੀਆਂ ਬੈਂਕਾਂ ਨੂੰ 4719 ਕਰੋੜ ਰੁਪਏ ਦੇ ਕਰਜ਼ ਦਿੱਤਾ ਜਾਵੇਗਾ। ਇਸ ਮੌਕੇ ਤੇ ਲੀਡ ਬੈਂਕ ਫਰੀਦਕੋਟ ਵੱਲੋਂ ਵਿੱਤੀ ਵਰੇ 2021-22 ਲਈ ਤਿਆਰ ਕੀਤਾ ਗਿਆ ਕਰੈਡਿਟ ਪਲਾਨ ਰਿਲੀਜ਼ ਕੀਤਾ ਗਿਆ।
ਲੀਡ ਬੈਂਕ ਫਰੀਦਕੋਟ ਦੇ ਮੁੱਖੀ ਐਲ.ਡੀ.ਐੱਮ.ਹਤੇਸ਼ ਅਰੋੜਾ ਨੇ ਦੱਸਿਆ ਕਿ ਰਿਜ਼ਰਵ ਬੈਂਕ ਆਫ ਇੰਡੀਆਂ ਦੀਆਂ ਹਦਾਇਤਾਂ ਅਨੁਸਾਰ ਲੀਡ ਬੈਂਕ ਫਰੀਦਕੋਟ ਵੱਲੋਂ ਹਰ ਸਾਲ ਜ਼ਿਲੇ ਦੀਆਂ ਬੈਂਕਾਂ ਨੂੰ ਕਰਜ਼ਾ ਦੇਣ ਲਈ ਨਾਬਾਰਡ, ਜਿਲ੍ਹਾ ਪ੍ਰਸ਼ਾਸਨ ਅਤੇ ਰਿਜ਼ਰਵ ਬੈਂਕ ਆਫ ਇੰਡੀਆਂ ਦੇ ਤਾਲ-ਮੇਲ ਨਾਲ ਇਹ ਸਲਾਨਾ ਕਰਜ਼ਾ ਯੋਜ਼ਨਾ ਤਿਆਰ ਕੀਤੀ ਜਾਂਦੀ ਹੈ।
ਇਸ ਮੌਕੇ ਤੇ ਸ੍ਰੀ ਅਮਿੰਤ ਗਰਗ (ਡੀ.ਡੀ.ਐਂਮ, ਨਾਬਾਰਡ), ਹਰਵਿੰਦਰ ਸਿੰਘ (ਅਫ਼ਸਰ, ਲੀਡ ਬੈਂਕ ਦਫ਼ਤਰ, ਫਰੀਦਕੋਟ), ਸ੍ਰੀ ਸ਼ੁਸ਼ੀਲ ਕੁਮਾਰ ਸਿੰਗਲਾ (ਚੀਫ਼ ਮਨੈਜਰ, ਭਾਰਤੀ ਸਟੇਟ ਬੈਂਕ ਆਫ ਇੰਡੀਆ), ਸਮੂਹ ਬੈਂਕਾ ਤੋਂ ਡਿਸਟ੍ਰਿਕ ਕੋਆਰਡੀਨੇਟਰਸ ਅਤੇ ਵੱਖ-ਵੱਖ ਸਰਕਾਰੀ ਵਿਭਾਗਾ ਤੋਂ ਨੋਡਲ ਅਫ਼ਸਰ ਹਾਜ਼ਰ ਸਨ।
Array