ਰੋਟਰੀ ਕਲੱਬ ਦੀ ਨਵੀਂ ਟੀਮ ਅੱਜ ਤੋਂ ਆਪਣੀ ਟਰਮ ਸ਼ੁਰੂ ਕਰੇਗੀ ਸੰਜੀਵ ਗਰਗ ਪ੍ਰਧਾਨ, ਆਰਸ਼ ਸੱਚਰ ਸਕੱਤਰ, ਪਵਨ ਵਰਮਾ ਖਜ਼ਾਨਚੀ ਬਣੇ

0
274

ਫ਼ਰੀਦਕੋਟ, 30 ਜੂਨ (ਧਰਮ ਪ੍ਰਵਾਨਾ)-ਰੋਟਰੀ ਕਲੱਬ ਫ਼ਰੀਦਕੋਟ ਦੀ ਸਰਵ ਸੰਮਤੀ ਨਾਲ ਚੁਣੀ ਗਈ ਨਵੀਂ ਟੀਮ ‘ਚ ਚੁਣੇ ਗਏ ਪ੍ਰਧਾਨ ਸੰਜੀਵ ਗਰਗ ਵਿੱਕੀ, ਆਰਸ਼ ਸੱਚਰ ਸਕੱਤਰ, ਪਵਨ ਵਰਮਾ ਖਜ਼ਾਨਚੀ, ਨਵੀਸ਼ ਛਾਬਾੜਾ ਪ੍ਰੋਜੈੱਕਟ ਚੇਅਮੈੱਨ ਆਪਣੀ ਟਰਮ 1 ਜੁਲਾਈ ਨੂੰ ਸ਼ਾਹੀ ਹਵੇਲੀ ਫ਼ਰੀਦਕੋਟ ਦੇ ਪਿਛਲੇ ਪਾਸੇ ਮਿੰਨੀ ਜੰਗਲ ਤਿਆਰ ਕਰਨ ਦੀ ਸ਼ੁਰੂਆਤ ਸਵੇਰ 8:00 ਵਜੇ ਕਰਕੇ ਕਰਨਗੇ | ਇਸ ਮੌਕੇ ਕਲੱਬ ਦੇ ਸਾਰੇ ਡਾਕਟਰ ਮੈਂਬਰ ਦਾ ਡਾਕਟਰ ਡੇ ਦੇ ਸ਼ੁੱਭ ਅਵਸਰ ਤੇ ਸਨਮਾਨ ਕੀਤਾ ਜਾਵੇਗਾ | ਇਸੇ ਤਰਾਂ ਕਲੱਬ ਦੇ ਚਾਰਟਿਡ ਅਕਾਊਟੈਂਟ ਸਾਹਿਬਾਨ ਦਾ ਵੀ ਸਨਮਾਨ ਕੀਤਾ ਜਾਵੇਗਾ | ਕਲੱਬ ਦੇ ਨਵੇਂ ਪ੍ਰਧਾਨ ਸੰਜੀਵ ਗਰਗ ਅਤੇ ਸਕੱਤਰ ਆਰਸ਼ ਸੱਚਰ ਨੇ ਦੱਸਿਆ ਕਿ ਇਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਰੋਟੋਰੀਅਨ ਪ੍ਰਵੀਨ ਜਿੰਦਲ ਜ਼ਿਲਾ ਗਵਰਨਰ, ਰੋਟਰੀ ਇੰਟਰਨੈਸ਼ਨਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ | ਸਮਾਗਮ ਦੀ ਪ੍ਰਧਾਨਗੀ ਆਰ.ਸੀ.ਜੈੱਨ ਜ਼ਿਲਾ ਚੇਅਰਮੈੱਨ ਵਾਤਾਵਰਨ, ਨਰੇਸ਼ ਬਾਂਸਲ ਜ਼ਿਲਾ ਚੇਅਰਮੈੱਨ ਮਿੰਨੀ ਜੰਗਲ ਕਰਨਗੇ | ਕਲੱਬ ਪ੍ਰਧਾਨ ਅਤੇ ਸਕੱਤਰ ਨੇ ਰੋਟਰੀ ਦੇ ਸਮੂਹ ਮੈਂਬਰਾਂ ਨੂੰ ਸਮੇਂ ਸਿਰ ਸਮਾਗਮ ‘ਚ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਪਹੁੰਚਣ ਦੀ ਅਪੀਲ ਕੀਤੀ ਹੈ |
ਫ਼ੋਟੋ:ਰੋਟਰੀ ਕਲੱਬ ਦੇ ਨਵੇਂ ਪ੍ਰਧਾਨ ਸੰਜੀਵ ਗਰਗ ਵਿੱਕੀ, ਸਕੱਤਰ ਆਰਸ਼ ਸੱਚਰ |

Previous articleਆਜ਼ਾਦੀ ਦਿਵਸ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਬਲਾਕ ਪੱਧਰੀ ਭਾਸ਼ਣ ਮੁਕਾਬਲੇ ਸਫ਼ਲਤਾ ਨਾਲ ਸੰਪੰਨ
Next articleਲੀਡ ਬੈਂਕ ਵੱਲੋ ਵਿੱਤੀ ਵਰੇ ਲਈ ਜਿਲ੍ਹੇ ਦੇ ਬੈਂਕਾਂ ਨੂੰ 4719 ਕਰੋੜ ਰੁਪਏ ਦਾ ਕਰਜ਼ਾ ਦੇਣ ਦੇ ਟੀਚੇ ਜਾਰੀ ਕੀਤੇ-ਡਿਪਟੀ ਕਮਿਸ਼ਨਰ ਸਾਲ 2021-22 ਦਾ ਕਰੈਡਿਟ ਪਲਾਨ ਰਲੀਜ਼

LEAVE A REPLY

Please enter your comment!
Please enter your name here