Home ਗੁਰਦਾਸਪੁਰ ਕਿਸ਼ੋਰ ਸਿਹਤ ਹਫਤੇ ਤਹਿਤ ਕੀਤਾ ਜਾਗਰੂਕ

ਕਿਸ਼ੋਰ ਸਿਹਤ ਹਫਤੇ ਤਹਿਤ ਕੀਤਾ ਜਾਗਰੂਕ

92
0

19 ਨਵੰਬਰ, ਹਰਚੋਵਾਲ(ਮੁਨੀਰਾ ਸਲਾਮ ਤਾਰੀ ) ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਸੀ ਐੱਚ ਸੀ ਭਾਮ ਵਿਖੇ ਚਾਈਲਡ ਅਤੇ ਕਿਸ਼ੋਰ ਸਿਹਤ ਦਿਵਸ ਮਨਾਇਆ ਗਿਆ। ਜਿਸ ਵਿਚ ਕਿਸ਼ੋਰ ਕਿਸ਼ੋਰੀਆਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਬੋਲਦੇ ਡਾਕਟਰ ਜਤਿੰਦਰ ਭਾਟੀਆ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 14 ਨਵੰਬਰ ਤੋਂ 20ਨਵੰਬਰ ਤੱਕ ਚਾਈਲਡ ਅਤੇ ਕਿਸ਼ੋਰ ਸਿਹਤ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਵਿਚ ਬਲਾਕ ਭਾਮ ਵਿਖੇ ਬੱਚਿਆਂ ਅਤੇ ਕਿਸ਼ੋਰਾਸਥਾ ਦੇ ਮੁੰਡੇ ਕੁੜੀਆਂ ਨੂੰ ਸਿਹਤ ਸਿਖਿਆ ਬਾਰੇ ਦੱਸਿਆ ਜਾਵੇਗਾ। ਨਾਲ ਹੀ ਆਰ ਬੀ ਐਸ ਕੇ ਦੀ ਟੀਮਾਂ ਵੱਲੋਂ ਸਕੂਲਾਂ ਵਿਖੇ ਕੈੰਪ ਲਗਾਕੇ ਬੱਚਿਆਂ ਨੂੰ ਸੰਤੁਲਿਤ ਆਹਾਰ,ਸਿਹਤ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਬੀ ਈ ਈ ਸੁਰਿੰਦਰ ਕੌਰ ਨੇ ਦਸਿਆ ਕਿ ਸੀ ਐੱਚ ਸੀ ਭਾਮ ਵਿਖੇ ਉਮੰਗ ਕਲੀਨਿਕ ਹੈ ਜਿਥੇ ਕਿਸ਼ੋਰਾਸਥਾ ਦੇ ਬੱਚੇ ਆਪਣੀ ਕੋਈ ਵੀ ਸਿਹਤ ਨਾਲ ਸਬੰਧਿਤ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹਨ। ਬਕਾਇਦਾ ਕਾਉਂਸਲਰ ਓਹਨਾ ਦੀ ਕਕਾਊਂਸਲਿੰਗ ਕਰਕੇ ਸਹੀ ਰਾਹ ਦਿਖਾਉਂਗੇ। ਮੈਡੀਕਲ ਅਫਸਰ ਕਿਸ਼ੋਰੀਆਂ ਨੂੰ ਉਹਨਾਂ ਦੇ ਸ਼ਰੀਰਕ ਬਦਲਾਅ ਬਾਰੇ ਜਾਣਕਾਰੀ ਦੇਂਗੇ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਡਾਕਟਰ ਆਸ਼ੀਅਨਾ ਸਿੰਘ, ਬੀ ਈ ਈ ਸੁਰਿੰਦਰ ਕੌਰ, ਅਨਿਲ ਕੁਮਾਰ ਕੌਂਸਲਰ ਆਦਿ ਹਾਜਿਰ ਰਹੇ

Previous articleਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਬਣੇ ਕਾਰਡਾਂ ਦੀ ਚੱਲ ਰਹੀ ਵੈਰੀਫਿਕੇਸ਼ਨ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਵੈਰੀਫਿਕੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਕੀਤੀ ਹਦਾਇਤ
Next articleਪੰਜਾਬ ਸਰਕਾਰ ਨੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ 16 ਸਰਕਾਰੀ ਕਾਲਜਾਂ ਦੇ ਵਿੱਚ ਪਿ੍ਰੰਸੀਪਲ ਰੱਖਣ ਦੀ ਮਨਜੂਰੀ ਦਿੱਤੀ- ਚੇਅਰਮੈਨ ਪਨੂੰ
Editor-in-chief at Salam News Punjab

LEAVE A REPLY

Please enter your comment!
Please enter your name here