Home ਗੁਰਦਾਸਪੁਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਬਲਾਕ ਕਾਹਨੂੰਵਾਨ ਦੇ ਬੱਚਿਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ...

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਬਲਾਕ ਕਾਹਨੂੰਵਾਨ ਦੇ ਬੱਚਿਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ*

110
0

*ਬਟਾਲਾ/ ਕਾਹਨੂੰਵਾਨ 17 ਨਵੰਬਰ (ਸਲਾਮ ਤਾਰੀ)*

*ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਜਿਲਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਭਾਟੀਆ ਅਤੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਬਲਬੀਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ ਦੀਆਂ ਜਿਲ੍ਹਾ ਪੱਧਰੀ ਖੇਡਾਂ ਘੁੰਮਣ ਖੁਰਦ ਦੇ ਖੇਡ ਮੈਦਾਨ ਵਿੱਚ ਪੂਰੀ ਸ਼ਾਨੋ – ਸ਼ੌਕਤ ਨਾਲ ਸਮਾਪਤ ਹੋ ਗਈਆ।ਇਸ ਮੌਕੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਅਤੇ ਹੌਂਸਲਾ ਅਫਜ਼ਾਈ ਲਈ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਬਲਾਕ ਕਾਹਨੂੰਵਾਨ 2 ਦੇ ਨੰਨ੍ਹੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਜੀ ਗਿੱਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਹਨੂੰਵਾਨ 2 ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਨੇ ਕਬੱਡੀ ਨੈਸ਼ਨਲ ਸਟਾਈਲ ( ਲੜਕੇ ਅਤੇ ਲੜਕੀਆਂ) ਦੋਹਾਂ ਵਿੱਚ ਪਹਿਲਾ ਸਥਾਨ, ਕਬੱਡੀ ਸਰਕਲ ਸਟਾਈਲ ( ਲੜਕੇ) ਵਿੱਚ ਦੂਸਰਾ ਸਥਾਨ, ਰੱਸੀ ਟੱਪਣਾ ( ਫ੍ਰੀ ਸਟਾਈਲ) ਦੂਸਰਾ ਸਥਾਨ,ਸਤਰੰਜ ਦੂਸਰਾ ਸਥਾਨ,600 ਮੀਟਰ (ਲੜਕੇ) ਪਹਿਲਾ ਸਥਾਨ, 400 ਮੀਟਰ (ਲੜਕੀਆਂ) ਪਹਿਲਾ ਸਥਾਨ,200 ਮੀਟਰ (ਲੜਕੀਆਂ) ਪਹਿਲਾ ਸਥਾਨ, 200 ਮੀਟਰ (ਲੜਕੇ) ਦੂਸਰਾ ਸਥਾਨ, ਰਿਲੇਅ (ਲੜਕੀਆਂ) ਦੂਸਰਾ ਸਥਾਨ, ਲੰਬੀ ਛਾਲ ( ਲੜਕੀਆਂ) ਦੂਸਰਾ ਸਥਾਨ ਹਾਸਲ ਕਰਕੇ ਸਮੂਹ ਬਲਾਕ ਦਾ ਮਾਣ ਵਧਾਇਆ ਹੈ। ਇਸ ਮੌਕੇ ਉਹਨਾਂ ਨੇ ਜੇਤੂ ਖਿਡਾਰੀਆਂ , ਬਲਾਕ ਸਪੋਰਟਸ ਅਫ਼ਸਰ ਸ. ਹਰਦੀਪ ਸਿੰਘ, ਬਲਾਕ ਖੇਡ ਕਮੇਟੀ ਮੈਂਬਰ – ਰਾਜਿੰਦਰਜੀਤ ਸਿੰਘ, ਕੁਲਵੰਤ ਸਿੰਘ, ਰਸ਼ਪਾਲ ਸਿੰਘ, ਸਿਮਰਨਦੀਪ ਸਿੰਘ, ਮੈਡਮ ਰਣਜੀਤ ਕੌਰ, ਮੈਡਮ ਰੁਪਿੰਦਰ ਕੌਰ , ਅਮਰਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ BMT , ਕਲਰਕ ਮਨਜਿੰਦਰ ਸਿੰਘ ਅਤੇ ਜੇਤੂ ਖਿਡਾਰੀਆਂ ਦੇ ਕੋਚ ਜਿਵੇਂ ਕਿ ਦੋਹਾਂ ਕਬੱਡੀਆਂ ਦੇ ਕੋਚ – ਰਸ਼ਪਾਲ ਸਿੰਘ, ਸਿਮਰਨਦੀਪ ਸਿੰਘ,ਜਸਵਿੰਦਰ ਸਿੰਘ, ਰੌਸ਼ਨ ਸਿੰਘ,ਰੱਸੀ ਕੋਚ – ਜਗਰੂਪ ਸਿੰਘ ਤੇ ਇੰਦਰਜੀਤ ਸਿੰਘ, ਸਤਰੰਜ ਦੇ ਕੋਚ – ਸੁਨੀਲ ਕੁਮਾਰ , ਐਥਲੀਟ ਕੋਚ – ਮੈਡਮ ਰੁਪਿੰਦਰ ਕੌਰ, ਸ਼ਸ਼ੀਪਾਲ, ਰਣਜੀਤ ਸਿੰਘ, ਰਣਬੀਰ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਵਧੀਆ ਕੰਮ ਕਰਨ ਲਈ ਪ੍ਰੇਰਿਤ ਕੀਤਾ।*

Previous articleਜੇਕਰ ਕੋਈ ਵਿਅਕਤੀ ਬੁਲਟ ਮੋਟਰਸਾਈਕਲ ਨਾਲ ਪਟਾਕੇ ਵਜਾਉਦਾਂ ਹੈ, ਤਾਂ ਉਸਦੀ ਜਾਣਕਾਰੀ ਮੋਬਾਇਲ ਨੰਬਰ 94652-32487 ਤੇ ਭੇਜੀ ਜਾਵੇ-ਐੱਸ ਐੱਸ ਪੀ ਬਟਾਲਾ
Next articleਪੰਜਾਬੀ ਦੇ ਲੈਕਚਰਾਰ ਗੁਰਬਿੰਦਰ ਸਿੰਘ ਨੂੰ ਵਿਦਾਈਗੀ ਪਾਰਟੀ ਦਿੱਤੀ
Editor-in-chief at Salam News Punjab

LEAVE A REPLY

Please enter your comment!
Please enter your name here