Home ਗੁਰਦਾਸਪੁਰ 14 ਨਵੰਬਰ ਤੋਂ 20 ਨਵੰਬਰ ਤੱਕ ਉਡਾਰੀਆਂ ਬਾਲ ਵਿਕਾਸ ਮੇਲਾ ਮਨਾਇਆ...

14 ਨਵੰਬਰ ਤੋਂ 20 ਨਵੰਬਰ ਤੱਕ ਉਡਾਰੀਆਂ ਬਾਲ ਵਿਕਾਸ ਮੇਲਾ ਮਨਾਇਆ ਜਾ ਰਿਹਾ

120
0

ਬਟਾਲਾ17 ਨਵੰਬਰ (ਮੁਨੀਰਾ ਸਲਾਮ ਤਾਰੀ) ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਗੁਰਦਾਸਪੁਰ ਦੇ ਜਿਲ੍ਹਾ ਪ੍ਰੋਗਰਾਮ ਅਫਸਰ,ਮੈਡਮ ਸੁਮਨਦੀਪ ਕੌਰ ਦੀ ਅਗਵਾਈ ਹੇਠ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ 14 ਨਵੰਬਰ ਤੋਂ 20 ਨਵੰਬਰ ਤੱਕ ਉਡਾਰੀਆਂ ਬਾਲ ਵਿਕਾਸ ਮੇਲਾ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਆਂਗਣਵਾੜੀ ਸੈਂਟਰਾਂ ਵਿੱਚ ਸੁਪਰਵਾਈਜਰਾਂ ਅਤੇ ਆਂਗਣਵਾੜੀ ਵਰਕਰਾਂ ਵਲੋਂ ਪੂਰਾ ਉਤਸਾਹ ਨਾਲ ਸਮਾਗਮ ਕਰਵਾਏ ਜਾ ਰਹੇ ਹਨ।

 ਇਸ ਮੌਕੇ ਬਾਲ ਵਿਕਾਸ ਪ੍ਰੋਜੈਕਟ ਅਫਸਰ,ਬਟਾਲਾ ਵਰਿੰਦਰ ਸਿੰਘ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਬੱਚਿਆ ਨੂੰ ਪ੍ਰੀ ਸਕੂਲ ਸਿੱਖਿਆ ਦੇ ਨਾਲ ਬੱਚਿਆ ਦਾ ਬਹੁ ਪੱਖੀ ਵਿਕਾਸ ਕਰਨ ਲਈ ਬੱਚਿਆਂ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣ। ਬਾਲ ਵਿਕਾਸ ਮੇਲਾ ਉਡਾਰੀਆਂ ਤਹਿਤ ਬਲਾਕ ਬਟਾਲਾ ਵਿੱਚ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਈਆ ਜਾ ਰਹੀਆਂ ਹਨ ਜਿਵੇਂਕਿ ਫੈਂਸੀ ਡਰੈਸ ਸ਼ੋਅ,ਪੇਂਟਿੰਗ ਮੁਕਾਬਲਾ ਫਲਾਂ ਦੇ ਨਾਵਾਂ ਦਾ ਮੁਕਾਬਲਾ,ਰੰਗਾਂ ਦੀ ਪਹਿਚਾਣ ਦਾ ਮੁਕਾਬਲਾ ਅਤੇ ਕਲਚਰ ਆਈਟਮਾਂ ਆਦਿ। ਇਸ ਕਰਵਾਏ ਜਾ ਰਹੇ ਮੇਲੇ ਕਾਰਨ ਬੱਚਿਆ ਅਤੇ ਉਹਨਾਂ ਦੇ ਮਾਤਾ ਪਿਤਾ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਮੇਲੇ ਕਾਰਨ ਸੁਪਰਵਾਈਜਰ ਅਤੇ ਆਂਗਣਵਾੜੀ ਵਰਕਰਾਂ ਵਲੋਂ ਵੀ ਵੱਧ ਚੜਕੇ ਹਿੱਸਾ ਲੈ ਰਹੀਆਂ ਹਨ। ਇਸ ਨਾਲ ਆਮ ਜਨਤਾ ਵਿੱਚ ਵੀ ਇੱਕ ਅੱਛਾ ਸੁਨੇਹਾ ਜਾ ਰਿਹਾ ਹੈ ਕਿ ਹੁਣ ਆਂਗਣਵਾੜੀ ਸੈਂਟਰ ਮਾਡਲ ਹੋ ਰਹੇ ਹਨ ਅਤੇ ਮਾਡਲ ਤਰੀਕੇ ਨਾਲ ਬੱਚਿਆ ਨੂੰ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤੇ ਨਾਲ ਸੈਂਟਰ ਵਿੱਚ ਚੰਗੀ ਪ੍ਰੀ ਸਕੂਲ ਸਿੱਖਿਆਂ ਦਿੱਤੀ ਜਾਂਦੀ ਹੈ।ਆਂਗਣਵਾੜੀ ਸੈਂਟਰਾਂ ਵਿੱਚ ਦਾਖਲ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਬੱਚਿਆ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ, ਜਿਸ ਨਾਲ ਬੱਚਿਆਂ ਦੇ ਬਹੁ ਪੱਖੀ ਵਿਕਾਸ ਵਿੱਚ ਵਾਧਾ ਹੋ ਸਕੇ।

Previous articleਦਿੱਲੀ ਤੋਂ ਸ਼ੁਰੂ ਹੋਈ ਬਦਲਾਵ ਦੀ ਲਹਿਰ ਪੰਜਾਬ ਤੋਂ ਹੁੰਦੀ ਹੋਈ ਹੁਣ ਗੁਜਰਾਤ ਵਿੱਚ ਵੀ ਦਸਤਕ ਦੇ ਰਹੀ ਹੈ
Next articleਜੇਕਰ ਕੋਈ ਵਿਅਕਤੀ ਬੁਲਟ ਮੋਟਰਸਾਈਕਲ ਨਾਲ ਪਟਾਕੇ ਵਜਾਉਦਾਂ ਹੈ, ਤਾਂ ਉਸਦੀ ਜਾਣਕਾਰੀ ਮੋਬਾਇਲ ਨੰਬਰ 94652-32487 ਤੇ ਭੇਜੀ ਜਾਵੇ-ਐੱਸ ਐੱਸ ਪੀ ਬਟਾਲਾ
Editor-in-chief at Salam News Punjab

LEAVE A REPLY

Please enter your comment!
Please enter your name here