Home ਫਰੀਦਕੋਟ-ਮੁਕਤਸਰ ਆਜ਼ਾਦੀ ਦਿਵਸ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਬਲਾਕ ਪੱਧਰੀ ਭਾਸ਼ਣ ਮੁਕਾਬਲੇ ਸਫ਼ਲਤਾ...

ਆਜ਼ਾਦੀ ਦਿਵਸ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਬਲਾਕ ਪੱਧਰੀ ਭਾਸ਼ਣ ਮੁਕਾਬਲੇ ਸਫ਼ਲਤਾ ਨਾਲ ਸੰਪੰਨ

201
0

ਫ਼ਰੀਦਕੋਟ, 30 ਜੂਨ ( ਧਰਮ ਪ੍ਰਵਾਨਾ )-ਸਿੱਖਿਆ ਵਿਭਾਗ ਵੱਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਵਰਗਾਂ ਦਾ ਬਲਾਕ ਪੱਧਰੀ ਭਾਸ਼ਣ ਮੁਕਾਬਲਾ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਸੱਤਪਾਲ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਜਗਦੀਪ ਸਿੰਘ ਦਿਓਲ ਦੀ ਯੋਗ ਸਰਪ੍ਰਸਤੀ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀ ਪ੍ਰਦੀਪ ਦਿਓੜਾ,ਉਪ ਜ਼ਿਲਾ ਸਿੱਖਿਆ ਅਫ਼ਸਰ-ਕਮ-ਜ਼ਿਲਾ ਨੋਡਲ ਅਫ਼ਸਰ ਵਿੱਦਿਅਕ ਮੁਕਾਬਲੇ ਮਨਿੰਦਰ ਕੌਰ ਦੀ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਸਿੱਖਿਆ ਅਧਿਕਾਰੀਆਂ ਨੇ ਕਿਹਾ ਇਸ ਆਨਲਾਈਨ ਮੁਕਾਬਲੇ ਨੂੰ ਕਰਾਉਣ ਦਾ ਮੰਤਵ ਬੱਚਿਆਂ ਨੂੰ ਸਾਡੇ ਦੇਸ਼ ਦੀ ਆਜ਼ਾਦੀ ‘ਚ ਹਿੱਸਾ ਪਾਉਣ ਵਾਲੇ ਦੇਸ਼ ਭਗਤਾਂ, ਯੋਧਿਆਂ, ਸੂਰਬੀਰਾਂ ਬਾਰੇ ਜਾਣਕਾਰੀ ਦਿੰਦਿਆਂ ਦੇਸ਼ ਨੂੰ ਮਿਲੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਚੰਗੇ ਨਾਗਰਿਕ ਵਜੋਂ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ | ਸਮੂਹ ਜੇਤੂ ਬੱਚਿਆਂ ਨੂੰ ਪ੍ਰਭਜੋਤ ਕੌਰ ਸਹਾਇਕ ਡਾਇਰੈੱਕਟਰ ਐੱਸ.ਸੀ.ਈ.ਆਰ.ਟੀ.ਪੰਜਾਬ, ਚਾਰੇ ਸਿੱਖਿਆ ਅਧਿਕਾਰੀਆਂ, ਜਗਤਾਰ ਸਿੰਘ ਮਾਨ, ਜਸਕਰਨ ਸਿੰਘ ਰੋਮਾਣਾ, ਸੁਰਜੀਤ ਸਿੰਘ, ਗੁਰਮੀਤ ਸਿੰਘ, ਦਲਬੀਰ ਸਿੰਘ ਰਤਨ ਪੰਜੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਜ਼ਿਲੇ ਦੇ ਸਮੂਹ ਪਿ੍ੰਸੀਪਲ, ਮੁੱਖ ਅਧਿਆਪਕ, ਇੰਚਾਰਜ਼ ਸਾਹਿਬਾਨ ਨੇ ਵਧਾਈ ਦਿੱਤੀ ਹੈ | ਜ਼ਿਲੇ ਦੇ ਪੰਜ ਬਲਾਕਾਂ ਅੰਦਰ ਕਰਵਾਏ ਮੁਕਾਬਲਿਆਂ ਦੇ ਅੰਤਿਮ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਤੇ ਜ਼ਿਲਾ ਨੋਡਲ ਅਫ਼ਸਰ ਸੈਕੰਡਰੀ ਸ਼੍ਰੀ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਪ੍ਰਾਇਮਰੀ ਵਰਗ ਦੇ ਭਾਸ਼ਣ ਮੁਕਾਬਲੇ ‘ਚ ਬਲਾਕ ਫ਼ਰੀਦਕੋਟ-1 ਦੇ ਮੁਕਾਬਲੇ ‘ਚ ਅਵਨੀਤ ਕੌਰ ਸ.ਪ੍ਰ.ਸ.ਕੰਮੇਆਣਾ ਨੇ ਪਹਿਲਾ, ਬਲਾਕ ਫ਼ਰੀਦਕੋਟ-2 ‘ਚੋਂ ਏਕਮਜੀਤ ਸਿੰਘ ਸ.ਪ੍ਰ.ਸ.ਢੀਮਾਂਵਾਲੀ ਨੇ ਪਹਿਲਾ, ਸ.ਪ੍ਰ.ਸ.ਹਰਦਿਆਲੇਆਣਾ ਦੀ ਗੁਰਪ੍ਰੀਤ ਕੌਰ ਨੇ ਦੂਜਾ, ਬਲਾਕ ਫ਼ਰੀਦਕੋਟ-2 ‘ਚੋਂ ਸੁਖਪ੍ਰੀਤ ਕੌਰ ਸ.ਪ੍ਰ.ਸ.ਢੁੱਡੀ ਨੇ ਪਹਿਲਾ, ਬਲਾਕ ਕੋਟਕਪੂਰਾ ‘ਚੋਂ ਅਰਸ਼ਜੋਤ ਸਿੰਘ ਸ.ਪ੍ਰ.ਸ. ਪੰਜਗਰਾਈ ਕਲਾਂ (ਮੇਨ) ਨੇ ਪਹਿਲਾ ਅਤੇ ਦਿਲਸ਼ਾਨ ਸਿੰਘ ਸੰਧੂ ਸ.ਪ੍ਰ.ਸ.ਗੁਰੂ ਤੇਗ ਬਹਾਦਰ ਨਰਗ ਕੋਟਕਪੂਰਾ ਨੇ ਦੂਜਾ ਸਥਾਨ ਹਾਸਲ ਕੀਤਾ | ਮਿਡਲ ਵਰਗ ਦੇ ਭਾਸ਼ਣ ਮੁਕਾਬਲੇ ‘ਚ ਬਲਾਕ ਫ਼ਰੀਦਕੋਟ-1 ‘ਚੋਂ ਸਿਮਰਨ ਕੌਰ ਸ.ਮ.ਸ.ਝੋਟੀਵਾਲਾ ਨੇ ਪਹਿਲਾ,ਮਨਪ੍ਰੀਤ ਕੌਰ ਸ.ਹ.ਸ. ਮੁਮਾਰਾ ਨੇ ਦੂਜਾ, ਬਲਾਕ ਫ਼ਰੀਦਕੋਟ-2 ‘ਚੋਂ ਕਮਲਪ੍ਰੀਤ ਕੌਰ ਸ.ਹ.ਸ.ਔਲਖ ਨੇ ਪਹਿਲਾ, ਨਵਜੋਤ ਕੌਰ ਸ.ਹ.ਸ.ਜਲਾਲੇਆਣਾ ਨੇ ਦੂਜਾ, ਬਲਾਕ ਫ਼ਰੀਦਕੋਟ-3 ‘ਚੋਂ ਅਨਮੋਲ ਕੌਰ ਸ.ਸ.ਸ.ਸ.ਪੱਖੀਕਲਾਂ ਨੇ ਪਹਿਲਾ, ਮਨੀ ਸਿੰਘ ਸ.ਸ.ਸ.ਸ.ਕੋਟਸੁਖੀਆ ਨੇ ਦੂਜਾ, ਬਲਾਕ ਜੈਤੋਂ ‘ਚੋਂ ਪਵਨਦੀਪ ਕੌਰ ਸ.ਹ.ਸ.ਕਰੀਰਵਾਲੀ ਨੇ ਪਹਿਲਾ, ਜਗਸੀਰ ਸਿੰਘ ਸ.ਹ.ਸ.ਡੋਡ ਨੇ ਦੂਜਾ, ਬਲਾਕ ਕੋਟਕਪੂਰਾ ‘ਚੋਂ ਪ੍ਰਭਜੋਤ ਸਿੰਘ ਸ.ਹ.ਸ.ਸਿਬੀਆਂ ਨੇ ਪਹਿਲਾ ਅਤੇ ਅੰਕਿਤਾ ਅਰੋੜਾ ਸ.ਹ.ਸ.ਸੁਰਗਾਪੁਰੀ ਨੇ ਦੂਜਾ ਸਥਾਨ ਹਾਸਲ ਕੀਤਾ | ਸੀਨੀਅਰ ਸੈਕੰਡਰੀ ਵਰਗ ਦੇ ਬਲਾਕ ਫ਼ਰੀਦਕੋਟ ਦੇ ਭਾਸ਼ਣ ਮੁਕਾਬਲੇ ‘ਚ ਕੁਲਵਿੰਦਰ ਕੌਰ ਸ.ਸ.ਸ.ਸ.ਰੱਤੀਰੋੜੀ-ਡੱਗੋਰੁਮਾਣਾ ਨੇ ਪਹਿਲਾ, ਪ੍ਰਵੀਨ ਕੌਰ ਸ.ਹ.ਸ.ਮੁਮਾਰਾ ਨੇ ਦੂਜਾ, ਬਲਾਕ ਫ਼ਰੀਦਕੋਟ-2 ਨਾਮਪ੍ਰੀਤ ਕੌਰ ਸ.ਕੰਨਿਆ ਸ.ਸ.ਸ.ਸਕੂਲ ਫ਼ਰੀਦਕੋਟ ਨੇ ਪਹਿਲਾ, ਇਸ ਸਕੂਲ ਦੀ ਸੁਨੇਹਾ ਨੇ ਦੂਜਾ, ਬਲਾਕ ਫ਼ਰੀਦਕੋਟ-3 ‘ਚੋਂ ਅਕਾਸ਼ਦੀਪ ਸ.ਸ.ਸ.ਸ.ਮੋਰਾਂਵਾਲੀ ਨੇ ਪਹਿਲਾ,ਅਰਮਾਨ ਸ.ਸ.ਸ.ਸ.ਪੱਖੀ ਕਲਾਂ ਨੇ ਦੂਜਾ, ਬਲਾਕ ਜੈਤੋ ‘ਚ ਕਮਲਪ੍ਰੀਤ ਕੌਰ ਸ.ਹ.ਸ.ਡੋਡ ਨੇ ਪਹਿਲਾ,ਖੁਸ਼ਦੀਪ ਕੌਰ ਸ.ਹ.ਸ.ਵਾੜਾ ਭਾਈਕਾ ਨੇ ਦੂਜਾ,ਬਲਾਕ ਕੋਟਕਪੂਰਾ ‘ਚੋਂ ਬਬੀਤਾ ਸ.ਕੰਨਿਆ.ਸ.ਸ.ਸ.ਕੋਟਕਪੂਰਾ ਨੇ ਪਹਿਲਾ ਅਤੇ ਕਿਰਨਪ੍ਰੀਤ ਕੌਰ ਸ.ਕੰਨਿਆ ਸ.ਸ.ਸ.ਪੰਜਗਰਾਈ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ |

Previous articleਸਿੱਖਿਆ ਵਿਭਾਗ ਵੱਲੋਂ ਮਾਪੇ-ਅਧਿਆਪਕ ਮਿਲਣੀ ਅੱਜ ਤੇ ਕੱਲ੍ਹ ਨੂੰ ਹੋਵੇਗੀ
Next articleਰੋਟਰੀ ਕਲੱਬ ਦੀ ਨਵੀਂ ਟੀਮ ਅੱਜ ਤੋਂ ਆਪਣੀ ਟਰਮ ਸ਼ੁਰੂ ਕਰੇਗੀ ਸੰਜੀਵ ਗਰਗ ਪ੍ਰਧਾਨ, ਆਰਸ਼ ਸੱਚਰ ਸਕੱਤਰ, ਪਵਨ ਵਰਮਾ ਖਜ਼ਾਨਚੀ ਬਣੇ

LEAVE A REPLY

Please enter your comment!
Please enter your name here