spot_img
Homeਮਾਝਾਗੁਰਦਾਸਪੁਰਦਿੱਲੀ ਤੋਂ ਸ਼ੁਰੂ ਹੋਈ ਬਦਲਾਵ ਦੀ ਲਹਿਰ ਪੰਜਾਬ ਤੋਂ ਹੁੰਦੀ ਹੋਈ ਹੁਣ...

ਦਿੱਲੀ ਤੋਂ ਸ਼ੁਰੂ ਹੋਈ ਬਦਲਾਵ ਦੀ ਲਹਿਰ ਪੰਜਾਬ ਤੋਂ ਹੁੰਦੀ ਹੋਈ ਹੁਣ ਗੁਜਰਾਤ ਵਿੱਚ ਵੀ ਦਸਤਕ ਦੇ ਰਹੀ ਹੈ

ਕਾਦੀਆ 16 ਨਵੰਬਰ (ਸਲਾਮ ਤਾਰੀ) ਦਿੱਲੀ ਤੋਂ ਸ਼ੁਰੂ ਹੋਈ ਬਦਲਾਵ ਦੀ ਲਹਿਰ ਪੰਜਾਬ ਤੋਂ ਹੁੰਦੀ ਹੋਈ ਹੁਣ ਗੁਜਰਾਤ ਵਿੱਚ ਵੀ ਦਸਤਕ ਦੇ ਰਹੀ ਹੈ । ਭਰਿਸ਼ਟਾਚਾਰ ਤੋਂ ਸਤਾਏ ਲੋਕ ਹੁਣ ਗੁਜਰਾਤ ਵਿੱਚ ਵੀ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਲੈਕੇ ਆ ਰਹੇ ਹਨ । ਇਹਨਾਂ ਗੱਲਾਂ ਦਾ ਖੁਲਾਸਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਇੰਚਾਰਜ ਗੁਰਦਾਸਪੁਰ, ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ ਨੇ ਕੀਤਾ। ਬੀਤੇ ਪਿੱਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਦਾ ਚੋਣ ਪ੍ਰਚਾਰ ਕਰਨ ਗੁਜਰਾਤ ਪਹੁੰਚੇ ਜਿਲ੍ਹਾ ਗੁਰਦਾਸਪੁਰ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਜੀ, ਜਿਲ੍ਹਾ ਰਾਜਕੋਟ ਦੇ ਵਿਧਾਨ ਸਭਾ ਹਲਕਾ ਜਸਦਨ ਵਿੱਚ ਪਾਰਟੀ ਦਾ ਚੋਣ ਪ੍ਰਚਾਰ ਕਰ ਰਹੇ ਹਨ । ਜਗਰੂਪ ਸਿੰਘ ਸੇਖਵਾਂ ਜੀ ਜਸਦਨ ਹਲਕੇ ਦੇ ਵੱਖ ਵੱਖ ਪਿੰਡਾਂ ਨਗਰਾਂ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ । ਗੁਜਰਾਤ ਦੇ ਲੋਕਾਂ ਵਿੱਚ ਹੁਣ ਇਕ ਇਮਾਨਦਾਰ ਸਰਕਾਰ ਦੀ ਉਮੀਦ ਜਾਗੀ ਹੈ । ਰਵਾਇਤੀ ਪਾਰਟੀਆਂ ਦੇ ਭਰਿਸ਼ਟਾਚਾਰ ਤੋਂ ਸਤਾਏ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਹਨ । ਜਗਰੂਪ ਸਿੰਘ ਸੇਖਵਾਂ ਜੀ ਨੇ ਕਈ ਪਿੰਡਾਂ ਦੇ ਸਰਪੰਚਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ । ਇਸ ਮੌਕੇ ਸੇਖਵਾਂ ਸਾਹਿਬ ਦੀਆਂ ਟੀਮਾਂ ਦੇ ਨਾਲ ਸਥਾਨਕ ਵਰਕਰ ਵਿਪੁੱਲ ਭਾਈ, ਰਵਿੰਦਰਾ ਭਾਈ, ਪਰੇਸ਼ ਭਾਈ, ਸੁਰੇਸ਼ ਭਾਈ, ਧਵਲ ਭਾਈ, ਹੀਤੇਸ਼ ਭਾਈ, ਭਰਤ ਭਾਈ, ਸੰਦੀਪ ਭਾਈ, ਜਿੱਗਨੇਸ਼ ਭਾਈ, ਮਾਈਊਰ ਭਾਈ, ਰਮੇਸ਼ ਭਾਈ, ਵਿਪਿਨ ਭਾਈ, ਪਾਇਲ ਬਹਿਣ, ਰਿੰਕਲ ਬਹਿਣ, ਮਿੱਤਲ ਬਹਿਣ, ਸੁਰੋਜ ਬਹਿਣ ਆਦਿ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments