16 ਨਵੰਬਰ,ਹਰਚੋਵਾਲ(ਮੁਨੀਰਾ ਸਲਾਮ ਤਾਰੀ ),ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਸੀ ਐੱਚ ਸੀ ਭਾਮ ਵਿਖੇ ਨਵਜਾਤ ਸ਼ਿਸ਼ੂ ਸੁਰੱਖਿਆ ਹਫਤਾ ਤਹਿਤ ਜਾਗਰੂਕਤਾ ਕੈੰਪ ਲਗਾਇਆ ਗਿਆ। ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ਨੇ ਦੱਸਿਆ ਕਿ ਮਿਤੀ 15 ਨਵੰਬਰ ਤੋਂ 21 ਨਵੰਬਰ ਤੱਕ ਬਲਾਕ ਭਾਮ ਦੇ ਹਰੇਕ ਹੈਲਥ ਅਤੇ ਵੇਲਨੇਸ ਸੈਂਟਰ ਵਿਖੇ ਨਵਜਾਤ ਬੱਚੇ ਦੇ ਸਿਹਤ ਦੀ ਦੇਖ ਰੇਖ ਲਈ ਜਾਗਰੂਕਤਾ ਕੈੰਪ ਲਾਏ ਜਾਣਗੇ। ਇਹ ਹਫਤਾ ਮਨਾਉਣ ਦਾ ਮੁੱਖ ਮਕਸਦ ਜੱਚਾ ਬੱਚਾ ਮੌਤ ਦਰ ਨੂੰ ਘਟਾਉਣ ਹੈ। ਪਹਿਲੇ 6 ਮਹੀਨੇ ਤੱਕ ਕੇਵਲ ਮਾਂ ਦਾ ਦੁੱਧ ਬਚੇ ਨੂੰ ਪਿਲਾਇਆ ਜਾਵੇ। ਬੱਚੇ ਨੂੰ ਨਿੱਘੇ ਅਤੇ ਸਾਫ ਰੱਖਿਆ ਜਾਵੇ। ਜੇਕਰ ਬਚੇ ਨੂੰ ਖਾਂਸੀ ਜ਼ੁਕਾਮ ਬੁਖਾਰ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਨਾਲ ਹੀ ਦਵਾਈ ਦਿੱਤੀ ਜਾਵੇ। ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਬੱਚਾ ਚਾਹੇ ਜਿੰਨਾ ਮਰਜੀ ਛੋਟਾ ਹੋਵੇ ਉਸਦਾ ਟੀਕਾਕਰਨ ਜਰੂਰ ਕਰਵਾਇਆ ਜਾਵੇ। ਜਨਮ ਸਮੇਂ ਨਵਜਾਤ ਨੂੰ ਓ ਪੀ ਵੀ, ਬੀ ਸੀ ਜੀ,ਅਤੇ ਹੈਪੇ ਦੀ ਜੇਰੋ ਡੋਜ ਲਗਵਾਉਣੀ ਯਕੀਨੀ ਬਣਾਈ ਜਾਵੇ। ਬੱਚੇ ਦੇ ਨਾਲ ਨਾਲ ਜੱਚਾ ਵੀ ਆਪਣੀ ਸਿਹਤ ਦਾ ਖਿਆਲ ਰੱਖੇ ਡਲਿਵਰੀ ਤੋਂ 6 ਮਹੀਨੇ ਪਹਲੇ ਅਤੇ 6 ਮਹੀਨੇ ਬਾਅਦ ਤੱਕ ਆਯਰਨ ਅਤੇ ਕੈਲਸ਼ੀਅਮ ਜਰੂਰ ਲਿਆ ਜਾਵੇ। ਸੀ ਐਚ ਓ ਕੋਮਲ ਨੇ ਦੱਸਿਆ ਕਿ ਸਾਡੀ ਆਸ਼ਾ ਵਰਕਰ ਘਰ ਘਰ ਜਾਕੇ ਨਵਜੰਮੇ ਬੱਚੇ ਨੂੰ ਬਣਦੀ ਵਿਸਿਟ ਦਿੰਦੀਆਂ ਹਨ ਅਤੇ ਨਾਲ ਹੀ ਸਿਹਤ ਸਬੰਧੀ ਜਾਗਰੂਕ ਵੀ ਕਰਦਿਆਂ ਹਨ। ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਡਾਕਟਰ ਰਮਨੀਤ ਕੌਰ,ਬੀ ਈ ਈ ਸੁਰਿੰਦਰ ਕੌਰ, ਸੀ ਐੱਚ ਓ ਕੋਮਲ,ਐਲ ਐੱਚ ਵੀ ਹਰਭਜਨ ਕੌਰ, ਸਮੂਹ ਆਸ਼ਾ ਵਰਕਰ ਅਤੇ ਆਮ ਲੋਕ ਮੌਜੂਦ ਰਹੇ।