Home ਗੁਰਦਾਸਪੁਰ ਸਰਕਾਰੀ ਗੋਰਮਿੰਟ ਮਿਡਲ ਸਕੂਲ ਹਸਨਪੁਰ ਖੁਰਦ ਵਿਖੇ ਬਾਲ ਦਿਵਸ ਮੌਕੇ ਬਾਲ ਮੈਗਜਿਨ...

ਸਰਕਾਰੀ ਗੋਰਮਿੰਟ ਮਿਡਲ ਸਕੂਲ ਹਸਨਪੁਰ ਖੁਰਦ ਵਿਖੇ ਬਾਲ ਦਿਵਸ ਮੌਕੇ ਬਾਲ ਮੈਗਜਿਨ ਸੁਖਨ ਸਨੇਹੇ ਜਾਰੀ ਕੀਤਾ ਗਿਆ

132
0

ਬਟਾਲਾ, 15 ਨਵੰਬਰ ( ਮੁਨੀਰਾ ਸਲਾਮ ਤਾਰੀ) ਬਾਲ ਦਿਵਸ ਮੌਕੇ ਸਰਕਾਰੀ ਗੋਰਮਿੰਟ ਮਿਡਲ ਸਕੂਲ ਹਸਨਪੁਰ ਖੁਰਦ ਵਿਖੇ ਬਾਲ ਦਿਵਸ ਮੌਕੇ ਬਾਲ ਮੈਗਜਿਨ ਸੁਖਨ ਸਨੇਹੇ ਜਾਰੀ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਐੱਸ.ਐੱਮ.ਸੀ ਚੇਅਰਮੈਨ ਮਨਜੀਤ ਕੌਰ ਵੱਲੋਂ ਮੈਗਜਿਨ ਜਾਰੀ ਕੀਤਾ ਗਿਆ।

ਇਸ ਮੌਕੇ  ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਮੈਡਮ ਸੱਤਿਆ ਦੇਵੀ ਨੇ ਦੱਸਿਆ ਕਿ ਇਸ ਮੈਗਜਿਨ ਵਿੱਚ ਨਸ਼ਿਆਂ  ਪ੍ਰਤੀ ਜਾਗਰੂਕ ਕਰਨ ਲਈ ਕਥਨ, ਕਵਿਤਾ, ਲੇਖ, ਆਦਿ ਬੱਚਿਆਂ  ਪੜਾਈ ਪ੍ਰਤੀ ਰੂਚੀ ਵਧਾਉਣ ਅਤੇ ਹੋਰ ਖੇਡਾਂ ਸਬੰਧੀ ਉਤਸਾਹਿਤ ਕਰਨ ਦੇ ਉਪਰਾਲੇ ਹਨ।  ਇਸ ਪ੍ਰੋਗਰਾਮ ਵਿੱਚ ਬੱਚਿਆਂ ਦੀਆਂ ਖੇਡ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ।  ਇਸ ਮੌਕੇ ਬੱਚਿਆਂ ਵਾਲੋਂ ਸੱਭਿਆਚਾਰ ਪ੍ਰੌਗਰਾਮ ਵੀ ਕਰਵਾਇਆਂ ਗਿਆ।ਉਨ੍ਹਾਂ ਕਿਹਾ ਕਿ ਬੱਚਿਆਂ ਦੇ ਉੱਚਵਲ ਭੱਵਿਖ ਲ਼ਈ ਅਧਿਆਪਕਾਂ ਅਹਿਮ ਰੋਲ ਮੰਨਿਆ ਜਾਂਦਾ ਹੈ। ਉਨ੍ਹਾਂ ਬੱਚਿਆਂ ਨੂੰ ਅਨੁਸ਼ਾਸ਼ਨ ਵਿੱਚ ਰਹਿਣ ਲਈ ਕਿਹਾ ਅਤੇ ਬਾਲ ਦਿਵਸ ਮੌਕੇ ਮੁਬਾਰਕਬਾਦ ਦਿੱਤੀ।

ਇਸ ਮੌਕੇ ਵਿਸ਼ੇਸ਼ ਮਹਿਮਾਨ ਕੁਲਦੀਪ ਸਿੰਘ, ਵਿਪਨ ਕੁਮਾਰ, ਮਨਦੀਪ ਸਿੰਘ ,ਨਰਿੰਦਰ ਸਿੰਘ ਪੱਡਾ, ਸ਼੍ਰੀਮਤੀ ਸਰਨਜੀਤ ਕੌਰ, ਸਰਬਜੀਤ ਕੌਰ, ਰਾਜਨ ਦੀਪ  ਕੌਰ, ਦਵਿੰਦਰ ਕੌਰ, ਰੇਖੀ ਸਰੀਨ , ਵਿਪਨ ਕੁਮਾਰ, ਰਾਜ ਕੌਰ, ਆਦਿ ਹਾਜ਼ਰ ਹੋਏ।

Previous articleਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਗਏ ਸਫਲ ਉਪਰਾਲੇ-ਵਿਧਾਇਕ ਸੈਰੀ ਕਲਸੀ
Next articleਡਿਪਟੀ ਡੀ.ਈ.ਓ. ਬਲਬੀਰ ਸਿੰਘ ਵੱਲੋਂ ਸਕੂਲਾਂ ਦਾ ਦੌਰਾ ਕਰਕੇ ਬਾਲ ਦਿਵਸ ਦੀ ਵਧਾਈ ਦਿੱਤੀ
Editor-in-chief at Salam News Punjab

LEAVE A REPLY

Please enter your comment!
Please enter your name here