Home ਗੁਰਦਾਸਪੁਰ ਵਿਸ਼ਵ ਸ਼ੂਗਰ ਦਿਵਸ ਮੌਕੇ ਜਾਂਚ ਕੈਂਪ ਦਾ ਆਯੋਜਨ “ਮਨੁੱਖ ਨੂੰ ਰੋਜ਼ਾਨਾ...

ਵਿਸ਼ਵ ਸ਼ੂਗਰ ਦਿਵਸ ਮੌਕੇ ਜਾਂਚ ਕੈਂਪ ਦਾ ਆਯੋਜਨ “ਮਨੁੱਖ ਨੂੰ ਰੋਜ਼ਾਨਾ ਘੱਟੋਘਟ 30 ਮਿੰਟ ਸੈਰ ,ਕਸਰਤ ਤੇ ਸੰਤੁਲਿਤ ਆਹਾਰ ਲੈਣਾ ਚਾਹੀਦਾ ਹੈ”। -ਡਾ.ਜਤਿੰਦਰ ਭਾਟੀਆ

133
0

ਹਰਚੋਵਾਲ, 14 ਨਵੰਬਰ ( ਮੁਨੀਰਾ ਸਲਾਮ ਤਾਰੀ) ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ ਐੱਚ ਸੀ ਭਾਮ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਜਤਿੰਦਰ ਭਾਟੀਆ ਦੀ ਯੋਗ ਅਗਵਾਈ ਹੇਠ ਵਿਸ਼ਵ ਸ਼ੂਗਰ ਦਿਵਸ ਦੇ ਮੌਕੇ ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਆਮ ਲੋਕਾਂ ਨੂੰ ਸ਼ੂਗਰ ਹੋਣ ਦੇ ਕਾਰਨ, ਇਲਾਜ ਤੇ ਸਾਵਧਾਨੀਆਂ ਰੱਖਣ ਬਾਰੇ ਦੱਸਿਆ ਗਿਆ, ਨਾਲ ਹੀ ਇਸ ਮੌਕੇ ਤੇ ਲੋਕਾਂ ਲਈ ਬੀਪੀ, ਸ਼ੂਗਰ ਦੇ ਲਈ ਜਾਂਚ ਕੈਂਪ ਦਾ ਆਯੋਜਨ ਵੀ ਕੀਤਾ ਗਿਆ । ਵਿਸ਼ਵ ਡਾਇਬਟੀਜ ਦਿਵਸ ਤੇ ਬੋਲਦੇ ਹੋਏ ਡਾ ਜਤਿੰਦਰ ਭਾਟੀਆ ਨੇ ਦੱਸਿਆ ਕਿ ਵਾਰ ਵਾਰ ਪਿਸ਼ਾਬ ਆਉਣਾ, ਥਕਾਵਟ, ਜ਼ਖ਼ਮ ਜਲਦੀ ਠੀਕ ਨਾ ਹੋਣਾ ,ਅੱਖਾਂ ਦਾ ਧੁੰਧਲਾਪਨ ਆਦਿ ਸ਼ਕਰ ਰੋਗ ਦੇ ਮੁੱਢਲੇ ਲੱਛਣ ਹਨ ਤੇ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਚਿੱਟਾ ਮੋਤੀਆ ,ਅਧਰੰਗ ,ਹਾਈ ਬੀਪੀ, ਦਿਲ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ ।
ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਗਰਭਵਤੀ ਮਾਵਾਂ ਨੂੰ ਸ਼ੂਗਰ ਸਬੰਧੀ ਆਪਣਾ ਚੈੱਕਅਪ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਚੈੱਕਅਪ ਨਾ ਹੋਣ ਤੇ ਬੱਚੇ ਦਾ ਵਿਕਾਸ ਰੁਕ ਜਾਂਦਾ ਹੈ । ਨਿਯਮਿਤ ਕਸਰਤ , ਸੰਤੁਲਿਤ ਖ਼ਾਨਪੀਨ ਅਤੇ ਸਹੀ ਜੀਵਨ ਜਾਂਚ ਤੋਂ ਹੀ ਸ਼ੂਗਰ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।ਇਸ ਲਈ ਜ਼ਰੂਰੀ ਹੈ ਕਿ ਸਮੇਂ ਸਮੇਂ ਤੇ ਨਿਯਮਿਤ ਰੂਪ ਵਿੱਚ ਸ਼ੂਗਰ ਦੀ ਜਾਂਚ ਕਰਵਾਈ ਜਾਵੇ। ਹਰ ਸਰਕਾਰੀ ਹਸਪਤਾਲ ਵਿੱਚ ਸ਼ੂਗਰ ਦੇ ਟੈਸਟ ਅਤੇ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ । ਇਸ ਮੌਕੇ ਤੇ ਐਸ ਐਮ ਓ ਡਾਕਟਰ ਜਤਿੰਦਰ ਭਾਟੀਆ ,ਡਾਕਟਰ ਸੰਦੀਪ ਕੁਮਾਰ ,ਡਾਕਟਰ ਸ਼ੈਲਜਾ ਜੁਲਕਾ,ਬੀਈਈ ਸੁਰਿੰਦਰ ਕੌਰ , ਗੁਰਜੀਤ ਸਿੰਘ ਫਾਰਮਾਸਿਸਟ ,ਰਾਜਵਿੰਦਰ ਕੌਰ ਸਟਾਫ ,ਸੀ ਐੱਚ ਓ ਕੋਮਲ ,ਕੁਲਜੀਤ ਸਿੰਘ ਹੈਲਥ ਇੰਸਪੈਕਟਰ, ਸਰਬਜੀਤ ਸਿੰਘ ਵਰਕਰ,ਜਤਿੰਦਰ ਸਿੰਘ ਤੇ ਆਮ ਜਨਤਾ ਮੌਜੂਦ ਰਹੀ ।

Previous articleਆਪ ਪਾਰਟੀ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਲੋਕਹਿੱਤ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਨਹਿਰੂ ਗੇਟ, ਵਾਲੀਮੀਕਿ ਮੁਹੱਲੇ ਤੋਂ ਆਪ ਪਾਰਟੀ ਨੂੰ ਮਿਲਿਆ ਵੱਡਾ ਹੁੰਗਾਰਾ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ-ਵਿਧਾਇਕ ਸ਼ੈਰੀ ਕਲਸੀ
Next articleਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਗਏ ਸਫਲ ਉਪਰਾਲੇ-ਵਿਧਾਇਕ ਸੈਰੀ ਕਲਸੀ
Editor-in-chief at Salam News Punjab

LEAVE A REPLY

Please enter your comment!
Please enter your name here