Home ਗੁਰਦਾਸਪੁਰ ਕੱਲ੍ਹ 15 ਨਵੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ:...

ਕੱਲ੍ਹ 15 ਨਵੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ: 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਕਿਓਰਟੀ ਗਾਰਡ ਅਤੇ ਟ੍ਰੇਨੀ ਕਮਿਊਨਿਟੀ ਸਰਵਿਸ ਅਫ਼ਸਰ ਦੀ ਭਰਤੀ ਲਈ ਪਲੇਸਮੈਂਟ ਕੈਂਪ ਲੱਗੇਗਾ

121
0

ਬਟਾਲਾ, 14 ਨਵੰਬਰ ( ਮੁਨੀਰਾ ਸਲਾਮ ਤਾਰੀ) ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ ਕੱਲ੍ਹ15 ਨਵੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ: 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਪਲੇਸਮੈਂਟ ਕੈਂਪ ਵਿੱਚ ਸਵੀਫਟ ਸਕਿਉਰੀਟਾਸ, ਮਿਡਲੈਂਡ ਫਾਇਨੈਂਸ ਅਤੇ ਸੈਟੀਨ ਕ੍ਰੈਡਿਟ ਕੇਅਰ ਨੈੱਟ ਲਿਮਟਿਡ ਕੰਪਨੀਆਂ ਵਲੋਂ ਵੱਖ-ਵੱਖ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਸਵੀਫਟ ਸਕਿਓਰਟੀ ਕੰਪਨੀ ਵਲੋਂ ਹੀਰੋ ਸਾਈਕਲ ਅਤੇ ਈ-ਸਾਈਕਲ ਵਿੱਚ ਸਕਿਉਰਟੀ ਗਾਰਡ ਦੀ ਭਰਤੀ ਕੀਤੀ ਜਾਵੇਗੀ। ਜਿਸਦੀ ਘੱਟ ਤੋਂ ਘੱਟ ਯੋਗਤਾ 10ਵੀਂ ਪਾਸ, ਕੱਦ 170 ਸੈ:ਮੀ: ਅਤੇ ਉਮਰ 22 ਤੋਂ 45 ਸਾਲ ਹੈ। ਕੰਪਨੀ ਵਲੋਂ 19000 ਪ੍ਰਤੀ ਮਹੀਨਾ ਸੈਲਰੀ ਆਫਰ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਸੈਟੀਨ ਕ੍ਰੈਡਿਟ ਕੇਅਰ ਨੈਟ ਲਿਮ: ਕੰਪਨੀ ਵਲੋਂ ਟ੍ਰੇਨੀ ਕਮਿਊਨਿਟੀ ਸਰਵਿਸ ਅਫ਼ਸਰ ਦੀ ਭਰਤੀ ਕੀਤੀ ਜਾਵੇਗੀ। ਜਿਸਦੀ ਘੱਟ ਤੋਂ ਘੱਟ ਯੋਗਤਾ 12ਵੀਂ ਪਾਸ ਅਤੇ ਉਮਰ 19 ਤੋਂ 30 ਸਾਲ ਹੈ। ਕੰਪਨੀ ਵਲੋਂ 14200 ਪ੍ਰਤੀ ਮਹੀਨਾ ਸੈਲਰੀ ਆਫਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੁਣੇ ਗਏ ਪ੍ਰਾਰਥੀ ਨੂੰ ਕੰਪਨੀ ਵਲੋਂ ਰਿਹਾਇਸ਼ ਮੁਫਤ ਹੋਵੇਗੀ ਅਤੇ ਇਸਤੋਂ ਇਲਾਵਾ ਤੇਲ-ਪਾਣੀ ਦੇ ਖਰਚੇ ਲਈ 3000 ਰੁਪਏ ਅਲੱਗ ਤੋਂ ਮਿਲਣਗੇ। ਮਿਡਲੈਂਡ ਫਾਇਨੈਂਸ ਕੰਪਨੀ ਟ੍ਰੇਨੀ ਕਮਿਊਨਿਟੀ ਸਰਵਿਸ ਅਫ਼ਸਰ ਵਲੋਂ ਭਰਤੀ ਕੀਤੀ ਜਾਵੇਗੀ। ਜਿਸਦੀ ਘੱਟ ਤੋਂ ਘੱਟ ਯੋਗਤਾ 12ਵੀਂ ਪਾਸ ਅਤੇ ਉਮਰ 20 ਤੋਂ 29 ਸਾਲ ਹੈ। ਕੰਪਨੀ ਵਲੋਂ 13500 ਰੁਪਏ ਪ੍ਰਤੀ ਮਹੀਨਾ ਸੈਲਰੀ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਕੱਲ੍ਹ 15 ਨਵੰਬਰ ਨੂੰ ਸਵੇਰੇ 10:00 ਵਜੇ ਆਪਣਾ ਰੀਜ਼ਿਊਮ ਅਤੇ ਪੜ੍ਹਾਈ ਦੇ ਸਰਟੀਫਿਕੇਟ ਨਾਲ ਲੈ ਕੇ ਇੰਟਰਵਿਊ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ: 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਹਾਜ਼ਰ ਹੋ ਸਕਦੇ ਹਨ।

Previous articleਸੀਡੀਪੀਓ ਦਫਤਰ ਬਟਾਲਾ ਦੇ ਕਰਮਚਾਰੀਆਂ ਨੇ ਲੋਕਾਂ ਨੂੰ ਮੁਫਤ ਕਨੂੰਨੀ ਸਹਾਇਤਾ ਬਾਰੇ ਜਾਗਰੂਕ ਕਰਨ ਲਈ ਪੈਂਫਲਿਟ ਵੰਡੇ
Next articleਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਜਨਤਕ ਇਕੱਠਾਂ ਵਿੱਚ ਹਥਿਆਰ ਲਿਜਾਣ ਅਤੇ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ’ਤੇ ਪਾਬੰਦੀ ਕਿਸੇ ਵੀ ਭਾਈਚਾਰੇ ਵਿਰੱਧ ਨਫ਼ਰਤ ਭਰਿਆ ਭਾਸ਼ਣ ਦੇਣ ਵਾਲੇ ਵਿਰੁੱਧ ਹੋਵੇਗੀ ਸਖਤ ਕਾਨੂੰਨੀ ਕਾਰਵਾਈ
Editor-in-chief at Salam News Punjab

LEAVE A REPLY

Please enter your comment!
Please enter your name here