spot_img
Homeਮਾਝਾਗੁਰਦਾਸਪੁਰਵਿਧਾਇਕ ਸ਼ੈਰੀ ਕਲਸੀ ਨੇ ਨਗਰ ਨਿਗਮ ਬਟਾਲਾ ਵਿੱਚ ਤਰਸ ਦੇ ਅਧਾਰ ਤੇ...

ਵਿਧਾਇਕ ਸ਼ੈਰੀ ਕਲਸੀ ਨੇ ਨਗਰ ਨਿਗਮ ਬਟਾਲਾ ਵਿੱਚ ਤਰਸ ਦੇ ਅਧਾਰ ਤੇ ਸਫਾਈ ਸੇਵਕਾਂ ਨੂੰ ਨਿਯੁਕਤੀ ਪੱਤਰ ਵੰਡੇ

ਬਟਾਲਾ12 ਨਵੰਬਰ ( ਮੁਨੀਰਾ ਸਲਾਮ ਤਾਰੀ)  ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀਹਲਕਾ ਵਿਧਾਇਕ ਬਟਾਲਾ ਨੇ ਅੱਜ ਨਗਰ ਨਿਗਮ ਬਟਾਲਾ ਵਿੱਚ ਤਰਸ ਦੇ ਅਧਾਰ ਤੇ  4 ਸਫਾਈ ਸੇਵਕਾ ਨੂੰ ਨਿਯੁਕਤੀ ਪੱਤਰ ਵੰਡੇ ਗਏ।

    ਇਸ ਮੌਕੇ ਗੱਲ ਕਰਦਿਆਂ ਸ. ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਹਲਕਾ ਵਿਧਾਇਕ ਬਟਾਲਾ ਨੇ ਦੱਸਿਆਂ ਹੈ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੁਜਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਹਰ ਖੇਤਰ ਵਿੱਚ ਰੋਜਗਾਰ ਦੇ ਮੋਕੇ ਪ੍ਰਦਾਨ ਕੀਤੇ ਜਾ ਰਹੇ ਹਨ।

      ਵਿਧਾਇਕ ਸ਼ੈਰੀ ਕਲਸੀ ਨੇ  ਅੱਗੇ ਕਿਹਾ ਕਿ ਨਗਰ ਨਿਗਮ ਬਟਾਲਾ ਵਿਖੇ ਤਰਸ ਦੇ ਅਧਾਰ ਤੇ ਨਿਯੁਕਤੀਆਂ ਦਾ ਕੇਸ ਕਾਫੀ ਲੰਮੇ ਸਮੇ ਤੋਂ ਪੈਡਿੰਗ ਸੀ ਪਰ ਹੁਣ ਕੇਸ ਨੂੰ ਹੱਲ ਕਰਦਿਆਂ ਨੋਕਰੀ ਲਈ ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਗਿਆ ਬਿਨ੍ਹਾਂ ਕਿਸੇ ਪੈਸੇ ਜਾਂ ਸਿਫਾਰਿਸ਼ ਤੇ ਇਨ੍ਹਾਂ ਕੇਸਾ ਦਾ ਹੱਲ ਕੀਤਾ ਗਿਆ।

        ਇਸ ਮੌਕੇ ਜ਼ਿਨ੍ਹਾਂ ਸਫਾਈ ਸੇਵਕਾ ਨੂੰ ਨਿਯੁਕਤੀ ਪੱਤਰ ਦਿੱਤੇ ਗਏਉਨ੍ਹਾਂ  ਵਿੱਚ ਪਾਰਸ ਪੁੱਤਰ ਲੇਟ ਸ਼੍ਰੀ ਅਸ਼ੋਕ ਕੁਮਾਰਦਵਿੰਦਰ ਕੁਮਾਰ ਪੁੱਤਰ ਲੇਟ ਸ਼੍ਰੀਮਤੀ ਪ੍ਰਭਾਚੰਦਨ ਪੁੱਤਰ ਲੇਟ ਸ਼੍ਰੀਮਤੀ ਰਾਧਾ ਰਾਣੀਪਾਰਸ ਪੁੱਤਰ ਲੇਟ ਸ਼੍ਰੀਮਤੀ ਵੀਨਾ।   

            ਇਨ੍ਹਾਂ  ਨਵ-ਨਿਯੁਕਤ ਕਰਮਚਾਰੀਆਂ ਨੇ ਹਲਕਾ ਵਿਧਾਇਕ ਸ.ਅਮਨ ਸ਼ੇਰ ਸੈਰੀ ਕਲਸੀ ਅਤੇ ਆਮ ਪਾਰਟੀ ਦਾ ਧੰਨਵਾਦ ਕੀਤਾ ਕੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਵਲੋ ਉਨ੍ਹਾਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ ਹੈ ਤੇ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਕਰਨਗੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments