ਕਾਦੀਆਂ,12 ਨਵੰਬਰ( ਮੁਨੀਰਾ ਸਲਾਮ ਤਾਰੀ)ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਰਾਮ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਜਤਿੰਦਰ ਭਾਟੀਆ ਜੀ ਦੀ ਯੋਗ ਅਗਵਾਈ ਹੇਠ ਸੀ ਐੱਚ ਸੀ ਭਾਮ ਵਿਖੇ ਵਿਸ਼ਵ ਨਿਮੋਨੀਆ ਦਿਵਸ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐੱਸ ਐੱਮ ਓ ਡਾ. ਜਤਿੰਦਰ ਭਾਟੀਆ ਨੇ ਦੱਸਿਆ ਕਿ ਨਿਮੋਨੀਆ ਬੱਚਿਆਂ ਅਤੇ ਵੱਡਿਆਂ ਵਿਚ ਹੁੰਦਾ ਹੈ ਜੋ ਕਿ ਸਹੀ ਇਲਾਜ ਦੀ ਘਾਟ ਕਰਕੇ ਜਾਨਲੇਵਾ ਸਾਬਿਤ ਹੁੰਦਾ ਹੈ। ਸਿਹਤ ਵਿਭਾਗ ਵੱਲੋਂ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਲੋਕਾਂ ਨੂੰ ਨਿਮੋਨੀਆ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਜਦੋਂ ਵੀ ਕਿਸੇ ਨੂੰ ਖਾਂਸੀ ਅਤੇ ਜ਼ੁਕਾਮ ਜਿਆਦਾ ਦਿਨ ਰਹਿ ਜਾਵੇ ਤਾਂ ਇਸਨੂੰ ਗੰਭੀਰ ਲੈਣਾ ਚਾਹੀਦਾ ਹੈ ਇਹ ਨਿਮੋਨੀਆ ਹਆ ਸਕਦਾ ਹੈ।ਬੀ ਈ ਈ ਸੁਰਿੰਦਰ ਕੌਰ ਨੇ ਦੱਸਿਆ ਕਿ ਜਨਮ ਦੇ ਪਹਿਲੇ ਸਾਲ ਵਿਚ ਬੱਚੇ ਦੀਆਂ ਜ਼ਿਆਦਾਤਰ ਮੌਤਾਂ ਨਿਊਮੋਕੋਕਲ ਬਿਮਾਰੀ ਕਾਰਨ ਹੋ ਜਾਂਦੀ ਹੈ। ਪੀਸੀਵੀ ਟੀਕਾਕਰਨ ਨਾ ਸਿਰਫ ਟੀਕਾਕਰਨ ਕਰਵਾਉਣ ਵਾਲੇ ਬੱਚੇ ਨੂੰ ਬਚਾਇਆ ਜਾ ਸਕਦਾ ਹੈ ਬਲਕਿ ਨਿਊਮੋਕੋਕਲ ਬਿਮਾਰੀ ਦਾ ਸਮਾਜ ਵਿੱਚ ਹੋਰ ਬੱਚਿਆਂ ਵਿਚ ਫੈਲਣ ਦਾ ਖਤਰਾ ਵੀ ਇਸ ਕੀਟਾਣੂ ਦੇ ਸੰਚਾਰ ਨੂੰ ਘਟ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ਦਾ ਪਹਿਲਾ ਟੀਕਾ ਬੱਚੇ ਨੂੰ ਡੇਢ ਮਹੀਨੇ, ਦੂਜਾ ਟੀਕਾ ਸਾਢੇ ਤਿੰਨ ਮਹੀਨੇ ਅਤੇ ਬੂਸਟਰ ਖ਼ੁਰਾਕ ਨੌਂ ਮਹੀਨੇ ਦੀ ਉਮਰ ਵਿਚ ਲਗਾਈ ਜਾਂਦੀ ਹੈ। ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹ ਟੀਕਾਕਰਨ ਜਰੂਰ ਕਰਵਾਉਣ । ਇਸ ਮੌਕੇ ਤੇ ਐੱਸ ਐੱਮ ਓ ਡਾ ਜਤਿੰਦਰ ਭਾਟੀਆ, ਡਾਕਟਰ ਸ਼ੇਲਜਾ ਜੁਲਕ,ਡਾਕਟਰ ਰਮਨੀਤ ਕੌਰ, ਡਾਕਟਰ ਕੋਮਲ,ਡਾਕਟਰ ਅਨੁਮਾਨ ਪੱਡਾ, ਮੈਡੀਕਲ ਅਫਸਰ ਡਾ ਸੰਦੀਪ ਕੁਮਾਰ, ਬੀ ਈ ਈ ਸੁਰਿੰਦਰ ਕੌਰ , ਰਵਿੰਦਰ ਕੌਰ ਨਰਸਿੰਗ ਸਿਸਟਰ,ਐੱਲ ਐੱਚ ਵੀ ਹਰਭਜਨ ਕੌਰ, ਮੌਜੂਦ ਰਹੀਆਂ।