Home ਗੁਰਦਾਸਪੁਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਕਾਲਜ ਵੱਲੋਂ ਮਨਾਇਆ ਗਿਆ...

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਕਾਲਜ ਵੱਲੋਂ ਮਨਾਇਆ ਗਿਆ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨਾਲ ਵਿਦਿਆਰਥੀ ਵਰਗ ਜੁੜੇ — ਡਾ ਭਾਟੀਆ

145
0

ਕਾਦੀਆਂ 11 ਨਵੰਬਰ (ਮੁਨੀਰਾ ਸਲਾਮ ਤਾਰੀ)

ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗਡ਼੍ਹ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਅਤੇ ਸਿੱਖ ਨੈਸ਼ਨਲ ਕਾਲਜੀਏਟ? ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਸਮੂਹ ਸਟਾਫ ਵਿਦਿਆਰਥੀਆਂ ਤੇ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ 553 ਵਾਂ ਪ੍ਰਕਾਸ਼ ਦਿਹਾੜਾ ਕੈਂਪਸ ਅੰਦਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਪਾਵਨ ਦਿਹਾੜੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਪ੍ਰਸਿੱਧ ਰਾਗੀ ਭਾਈ ਸਤਿੰਦਰ ਸਿੰਘ ਤੇ ਜਥਾ ਬਟਾਲੇ ਵਾਲੇ ਵੱਲੋਂ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਰਾਹੀਂ ਨਿਹਾਲ ਕੀਤਾ । ਇਸ ਮੌਕੇ ਵਿਸ਼ੇਸ਼ ਤੌਰ ਤੇ ਸਮਾਗਮ ਚ ਸਥਾਨਕ ਪ੍ਰਬੰਧਕ ਕਮੇਟੀ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਸਾਬਕਾ ਨਗਰ ਕੌਂਸਲ ਪ੍ਰਧਾਨ ਸਰਦਾਰ ਜਰਨੈਲ ਸਿੰਘ ਮਾਹਲ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਰਦਾਰ ਅਮਰਜੀਤ ਸਿੰਘ ਭਾਟੀਆ ਸਮੇਤ ਇਲਾਕੇ ਦੀਆਂ ਵੱਖ ਵੱਖ ਵਿੱਦਿਅਕ ਸੰਸਥਾਵਾਂ ਤੋਂ ਅਧਿਆਪਕ ਪੁੱਜੇ ਹੋਏ ਸਨ । ਮੰਚ ਦਾ ਸੰਚਾਲਨ ਕਰਦਿਆਂ ਪ੍ਰੋ ਕੁਲਵਿੰਦਰ ਸਿੰਘ ਫਿਜ਼ੀਕਸ ਵਿਭਾਗ ਅਤੇ ਪ੍ਰੋ ਹਰਜਿੰਦਰ ਸਿੰਘ ਵੱਲੋਂ ਸਾਰੀ ਸੰਗਤ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾਡ਼ੇ ਦੀ ਵਧਾਈ ਭੇਂਟ ਕੀਤੀ । ਪ੍ਰਿੰਸੀਪਲ ਕਾਲਜ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਆਈਆਂ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ । ਵਿਦਿਆਰਥਣਾਂ ਜਸਮੀਤ ਕੌਰ ਤੇ ਚਾਂਦ ਪ੍ਰੀਤ ਕੌਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਿਧਾਂਤ ਨੂੰ ਆਪਣੇ ਵਿਚਾਰਾਂ ਰਾਹੀਂ ਸੰਗਤਾਂ ਸਨਮੁਖ ਕੀਤਾ । ਮੰਚ ਤੋਂ ਕਾਲਜ ਵਿਦਿਆਰਥੀਆਂ ਜੈਸਮੀਨ ਕੌਰ , ਜੋਤਸਰੂਪ ਕੌਰ ਤੇ ਮਿਹਰਦੀਪ ਕੌਰ ਵੱਲੋਂ ਧਾਰਮਿਕ ਕਵਿਤਾਵਾਂ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਤੇ ਸਾਰੀ ਮਾਨਵਤਾ ਨੂੰ ਸਰਬ ਸਾਂਝੀ ਵਾਲਤਾ ਦੇ ਦਿੱਤੇ ਸੰਦੇਸ਼ ਦਾ ਜ਼ਿਕਰ ਕੀਤਾ । ਪੰਜਾਬੀ ਵਿਭਾਗ ਦੇ ਪ੍ਰੋ ਡਾ ਸਤਿੰਦਰ ਕੌਰ ਨੇ ਗੁਰੂ ਨਾਨਕ ਬਾਣੀ ਚ ਸਦੀਵੀਂ ਸੱਚ ਵਿਸ਼ੇ ਤੇ ਵਿਚਾਰ ਰੱਖੇ । ਪ੍ਰੋ ਕੁਲਵਿੰਦਰ ਸਿੰਘ ਵੱਲੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉੱਪਰ ਵਿਚਾਰ ਰੱਖੇ । ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਨੇ ਵਿਦਿਆਰਥੀ ਵਰਗ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਨਸ਼ਿਆਂ ਤੋਂ ਬਚਾਓ ਕਰਨ ਸਮਾਜਿਕ ਕੁਰੀਤੀਆਂ ਖ਼ਿਲਾਫ਼ ਯੋਗਦਾਨ ਪਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ । ਰਾਗੀ ਜਥੇ ਨੂੰ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ । ਸਾਬਕਾ ਪ੍ਰਧਾਨ ਸਰਦਾਰ ਜਰਨੈਲ ਸਿੰਘ ਮਾਹਲ ਨੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਪਾਵਨ ਦਿਹਾਡ਼ੇ ਦੀ ਵਧਾਈ ਭੇਂਟ ਕੀਤੀ । ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ । ਗੁਰੂ ਦਾ ਅਤੁੱਟ ਲੰਗਰ ਵਰਤਿਆ । ਜਿਸ ਵਿਚ ਕਾਲਜ ਸਕੂਲ ਦੇ ਟੀਚਿੰਗ ਨਾਨ ਟੀਚਿੰਗ ਸਟਾਫ ਤੇ ਵਿਦਿਆਰਥੀਅਾ ਵਲੋਂ ਵਧ ਚੜ੍ਹ ਕੇ ਸੇਵਾ ਕੀਤੀ ਗਈ । ਇਸ ਮੌਕੇ ਸਮਾਗਮ ਕੋਆਰਡੀਨੇਟਰ ਪ੍ਰੋ ਕੁਲਵਿੰਦਰ ਸਿੰਘ , ਪ੍ਰੋਫੈਸਰ ਹਰਜਿੰਦਰ ਸਿੰਘ ,ਪ੍ਰੋ ਸੁਖਪਾਲ ਕੌਰ , ਪ੍ਰੋ ਗੁਰਿੰਦਰ ਸਿੰਘ , ਪ੍ਰੋ ਡਾ ਗੁਰਦੀਪ ਸਿੰਘ ,ਪ੍ਰੋ ਮਨਪ੍ਰੀਤ ਕੌਰ , ਡਾ ਸਤਿੰਦਰ ਕੌਰ ,ਪ੍ਰੋ ਹਰਕੰਵਲ ਸਿੰਘ ਬਲ, ਸੁਪਰੀਡੈਂਟ ਸ ਕਮਲਜੀਤ ਸਿੰਘ ,ਪ੍ਰੋ ਸਤਵਿੰਦਰ ਸਿੰਘ , ਪ੍ਰੋ ਕੌਸ਼ਲ ਕੁਮਾਰ, ਪ੍ਰੋ ਰਾਕੇਸ਼ ਕੁਮਾਰ ਹਾਜ਼ਰ ਸਨ । ਭਗਤ ਪੂਰਨ ਸਿੰਘ ਸਕੂਲ ਦਾ ਸਟਾਫ ਅਤੇ ਮੈਂਬਰ ਵੀ ਇਸ ਮੌਕੇ ਮੌਜੂਦ ਸੀ ।
ਫੋਟੋ :—ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਦੌਰਾਨ ਰਾਗੀ ਜਥੇ ਦਾ ਸਨਮਾਨ ਕਰਦੇ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ,ਪ੍ਰਿੰਸੀਪਲ ਹੁੰਦਲ ਅਤੇ ਹੋਰ ।

Previous articleਫੂਡ ਸੇਫਟੀ ਐਕਟ ਅਧੀਨ ਲਾਇਸੰਸ ਜਾਂ ਰਜ਼ਿਸਟਰੇਸ਼ਨ ਲੈਣਾ ਜਰੂਰੀ ਸਹਾਇਕ ਕਮਿਸ਼ਨਰ ਡਾ. ਪੰਨੂ
Next articleਜ਼ਿਲ੍ਹਾ ਪੱਧਰੀ ਬਾਲ ਦਿਵਸ ਮੁਕਾਬਲੇ ਕਰਵਾਏ ਗਏ ਬਠਿੰਡਾ ਜ਼ਿਲ੍ਹੇ ਦੇ ਸਕੂਲਾਂ ਦੇ ਬੱਚਿਆਂ ਦੀ ਰਹੀ ਭਰਵੀਂ ਸ਼ਮੂਲੀਅਤ- ਭੁਪਿੰਦਰ ਕੌਰ ਡਿਪਟੀ ਡੀਈਓ
Editor-in-chief at Salam News Punjab

LEAVE A REPLY

Please enter your comment!
Please enter your name here