Home ਗੁਰਦਾਸਪੁਰ ਫੂਡ ਸੇਫਟੀ ਐਕਟ ਅਧੀਨ ਲਾਇਸੰਸ ਜਾਂ ਰਜ਼ਿਸਟਰੇਸ਼ਨ ਲੈਣਾ ਜਰੂਰੀ ਸਹਾਇਕ ਕਮਿਸ਼ਨਰ ਡਾ....

ਫੂਡ ਸੇਫਟੀ ਐਕਟ ਅਧੀਨ ਲਾਇਸੰਸ ਜਾਂ ਰਜ਼ਿਸਟਰੇਸ਼ਨ ਲੈਣਾ ਜਰੂਰੀ ਸਹਾਇਕ ਕਮਿਸ਼ਨਰ ਡਾ. ਪੰਨੂ

156
0

ਬਟਾਲਾ, 11 ਨਵੰਬਰ (ਮੁਨੀਰਾ ਸਲਾਮ ਤਾਰੀ) ਮਾਨਯੋਗ ਕਮਿਸ਼ਨਰ ਫੂਡ ਡਾ. ਅਭਿਨਵ ਤ੍ਰਿਖਾ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮਹੁੰਮਦ ਇਸ਼ਫਾਕ  ਦੀਆਂ ਹਦਾਇਤਾਂ ਅਨੁਸਾਰ ਅੱਜ ਡਾ. ਜੀ.ਐੱਸ.ਪੰਨੂ ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਦੀ ਅਗਵਾਈ  ਹੇਠ ਫੂਡ ਸੇਫਟੀ ਐਕਟ ਅਧੀਨ ਖਾਣ-ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰ ਅਤੇ ਰੇਹੜੀ ਫੜੀ ਵਾਲਿਆਂ ਦੇ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਬਣਵਾਉਣ ਸਬੰਧੀ  ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਕਰਿਆਨਾਹਲਵਾਈ ਡੇਅਰੀ ਆਦਿ ਵਾਲੇ ਦੁਕਾਨਦਾਰ ਹਾਜਰ ਹੋਏ।

 ਇਸ  ਮੀਟਿੰਗ ਦੌਰਾਨ ਡਾ.ਪੰਨੂ ਨੇ ਕਾਰੋਬਾਰੀਆਂ ਨੂੰ ਆਪਣੇ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਫੂਡ ਸੇਫਟੀ ਐਕਟ ਅਧੀਨ ਬਣਾਉਣ ਸਬੰਧੀ ਦਸਤਾਵੇਜ ਸਬੰਧੀ ਦੱਸਿਆਂ ਅਤੇ ਕਿਹਾ ਕਿ ਮਿਤੀ 16 ਨਵੰਬਰ 2022  ਨੂੰ  ਬਟਾਲਾ ਪੁਰਾਣੀ  ਦਾਣਾ ਮੰਡੀਡੇਰਾ ਬਾਬਾ ਨਾਨਕ ਰੋਡਜੰਝ ਘਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਇਹ ਕੈਂਪ ਲਗਾਇਆ ਜਾ ਰਿਹਾ ਹੈ।

                 ਇਸ ਕੈਂਪ ਵਿੱਚ ਖਾਣ- ਪੀਣ ਦਾ ਸਮਾਨ ਵੇਚਣ ਵਾਲੇ ਕਾਰੋਬਾਰੀਆਂ ਦੇ ਲਾਇਸੈਂਸ ਜਿਨ੍ਹਾਂ ਦੀ ਸਲਾਨਾ ਸੇਲ 12 ਲੱਖ ਤੋਂ ਉੱਪਰ ਅਤੇ ਜ਼ਿਨ੍ਹਾਂ ਕਾਰੋਬਾਰੀਆਂ ਦੀ ਸਲਾਨਾ ਸੇਲ 12 ਲੱਖ ਤੋਂ ਘੱਟ ਹੈ, ਉਨ੍ਹਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ। ਸਾਰੇ ਕਾਰੋਬਾਰੀਆਂ ਨੇ ਫੁਡ ਸੇਫਟੀ ਟੀਮ ਨੂੰ ਵਿਸ਼ਵਾਸ ਦਵਾਇਆ ਕਿ ਉਹ ਵੱਧ ਤੋਂ ਵੱਧ  ਇਸ ਕੈਂਪ ਵਿੱਚ ਹਾਜਿਰ ਹੋ ਕੇ ਕੈਂਪ ਦਾ ਲਾਭ ਉਠਾਉਣਗੇ।

Previous articleਵਿਧਾਇਕ ਸ਼ੈਰੀ ਕਲਸੀ ਵਲੋਂ ਲੀਕ ਵਾਲਾ ਤਲਾਬ (ਲੱਕੜ ਮੰਡੀ ਮੰਡੀ) ਨੇੜੇ ਬੱਸ ਅੱਡਾ ਬਟਾਲਾ ਵਿਖੇ 60 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ
Next articleਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਕਾਲਜ ਵੱਲੋਂ ਮਨਾਇਆ ਗਿਆ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਨਾਲ ਵਿਦਿਆਰਥੀ ਵਰਗ ਜੁੜੇ — ਡਾ ਭਾਟੀਆ
Editor-in-chief at Salam News Punjab

LEAVE A REPLY

Please enter your comment!
Please enter your name here