ਕਾਦੀਆ 11 ਨਵੰਬਰ (ਸਲਾਮ ਤਾਰੀ)
ਅੱਜ ਡਾਕਟਰ ਜਤਿੰਦਰ ਭਾਟੀਆ ਵੱਲੋਂ ਐਸ ਐਮ ਉ ਭਾਮ ਦਾ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਸੀ ਐੱਚ ਸੀ ਭਾਮ ਦੇ ਸਮੂਹ ਸਟਾਫ ਵੱਲੋਂ ਡਾਕਟਰ ਜਤਿੰਦਰ ਭਾਟੀਆ ਅਤੇ ਓਹਨਾ ਦੇ ਪਰਿਵਾਰਕ ਮੈਬਰਾਂ ਦਾ ਫ਼ੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਅੱਜ ਐਸ ਐਮ ਓ ਭਾਮ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਿਹਤ ਵਿਭਾਗ ਦੇ ਸਮੂਹ ਪ੍ਰੋਗਰਾਮਾਂ ਨੂੰ ਇੰਨ ਬਿੰਨ ਲਾਗੂ ਕਰਨਾ ਅਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਮੇਰਾ ਮੁੱਖ ਉਦੇਸ਼ ਹੈ। ਜੱਚਾ ਬੱਚਾ ਸਿਹਤ ਸਹੂਲਤਾਂ ਵਿਚ ਹੋਰ ਸੁਧਾਰ ਕੀਤਾ ਜਾਵੇਗਾ। ਬੁਜ਼ੁਰਗਾਂ ਨੂੰ ਪਹਿਲਕਦਮੀ ਦੇ ਆਧਾਰ ਤੇ ਸਿਹਤ ਸੁਵਿਧਾ ਦਿੱਤੀ ਜਵੇਗੀ। ਬਲਾਕ ਭਾਮ ਅਧੀਨ ਆਉਂਦੇ ਪਿੰਡਾਂ ਵਿਚ ਸਿਹਤ ਸਹੂਲਤ ਦਾ ਪੱਧਰ ਹੋਰ ਵਧੀਆ ਕੀਤਾ ਜਾਵੇਗਾ। ਇਸ ਮੌਕੇ ਤੇ ਉਹਨਾਂ ਹਸਪਤਾਲ ਦਾ ਦੌਰਾ ਵੀ ਕੀਤਾ ਅਤੇ ਜਰੂਰੀ ਨਿਰਦੇਸ਼ ਵੀ ਜਾਰੀ ਕੀਤੇ। ਇਸ ਮੌਕੇ ਤੇ ਡਾਕਟਰ ਅਮਨਦੀਪ ਸਿੰਘ(ਸਰਜਨ),ਡਾਕਟਰ ਰਮਨੀਤ ਕੌਰ, ਡਾਕਟਰ ਅਨੁਮਾਨ ਪੱਡਾ,ਡਾਕਟਰ ਸੁਮੀਤ ਸੈਣੀ, ਬੀ ਈ ਈ ਸੁਰਿੰਦਰ ਕੌਰ, ਗੁਰਜੀਤ ਸਿੰਘ ਫਾਰਮੇਸੀ ਅਫਸਰ, ਜਸਬੀਰ ਸਿੰਘ ਐੱਲ ਟੀ, ਸਵਿੰਦਰ ਕੌਰ, ਹਰਭਜਨ ਕੌਰ ਐੱਲ ਐਚ ਵੀ, ਰਾਜਵਿੰਦਰ ਕੌਰ ,ਵਨੀਤ ਸਿੰਘ ਰਡੀਓਗ੍ਰਾਫਰ, ਮਨਪ੍ਰੀਤ ਸਿੰਘ ਰਡੀਓਗ੍ਰਾਫਰ, ਅਨਿਲ ਕੁਮਾਰ ਕਾਉਂਸਲਰ,ਕੁਲਜੀਤ ਸਿੰਘ ਹੈਲਥ ਇੰਸਪੈਕਟਰ, ਸਰਬਜੀਤ ਸਿੰਘ,ਪਰਜੀਤ ਸਿੰਘ ,ਜਤਿੰਦਰ ਸਿੰਘ,ਅੰਜਲੀ,ਬਰਿੰਦਰ ਕੌਰ, ਗਗਨਦੀਪ ,ਆਦਿ ਮੌਕੇ ਹਾਜਿਰ ਰਹੇ।