spot_img
Homeਮਾਝਾਗੁਰਦਾਸਪੁਰਮੰਡਲ ਕਾਦੀਆਂ ਵਿਖੇ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਹੋਈ

ਮੰਡਲ ਕਾਦੀਆਂ ਵਿਖੇ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ ਹੋਈ

ਕਾਦੀਆਂ 10 ਨਵੰਬਰ (ਮੁਨੀਰਾ ਸਲਾਮ ਤਾਰੀ)

ਅੱਜ ਮੰਡਲ ਕਾਦੀਆਂ ਵਿਖੇ ਪ੍ਰਧਾਨ ਸਰਦਾਰ ਬਾਵਾ ਸਿੰਘ ਦੀ ਪ੍ਰਧਾਨਗੀ ਹੇਠ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਕੀਤੀ ਗਈ । ਜਿਸ ਨੂੰ ਸਕੱਤਰ ਪਰਮਜੀਤ ਸਿੰਘ ਕੋਟ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ। ਜਿਸ ਵਿਚ ਦੱਸਿਆ ਗਿਆ ਕਿ ਦੇਸ਼ ਵਿੱਚ ਮਹਿੰਗਾਈ ਸਿਖਰਾਂ ਤੇ ਪਹੁੰਚ ਗਈ ਹੈ । ਅਤੇ ਮੁਲਾਜ਼ਮ ਮਜ਼ਦੂਰ ਕਿਸਾਨਾਂ ਦਾ ਜੀਣਾ ਬਹੁਤ ਔਖਾ ਹੋਇਆ ਹੈ । ਦੇਸ਼ ਦੀ ਅਰਥਵਿਵਸਥਾ ਹੇਠਾਂ ਨੂੰ ਜਾ ਰਹੀ ਹੈ । ਪੈਸੇ ਦੀ ਕੀਮਤ ਘਟਦੀ ਜਾ ਰਹੀ ਹੈ । ਬੇਰੁਜ਼ਗਾਰੀ ਵਧਦੀ ਜਾ ਰਹੀ ਹੈ । ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਹੈ ਕਿ ਪੈਨਸ਼ਨਰਸ ਨੂੰ ਬਿਨਾਂ ਸ਼ਰਤਾਂ ਬਹਾਲ ਕੀਤਾ ਜਾਵੇ । ਕੈਸ਼ਲੈੱਸ ਸਕੀਮ ਬਹਾਲ ਕੀਤੇ ਜਾਣ । ਸਾਡੇ ਪੈਨਸ਼ਨਰਾਂ ਨੂੰ ਵਧਦੀ ਮਹਿੰਗਾਈ ਮੁਤਾਬਕ ਮੈਡੀਕਲ ਭੱਤਾ ਤੇ ਮਹਿੰਗਾਈ ਭੱਤਾ ਦਿੱਤਾ ਜਾਵੇ । ਰਹਿੰਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਣਦਾ ਏਰੀਅਲ ਜਲਦੀ ਤੋਂ ਜਲਦੀ ਦਿੱਤਾ ਜਾਵੇ । ਪੈਨਸ਼ਨਰਜ਼ ਦੀ ਵਰਕ ਚਾਰਜ ਦੀ ਸਰਵਿਸ ਬਿਨਾਂ ਸ਼ਰਤ ਰੈਗੂਲਰ ਸਰਵਿਸ ਦੇ ਨਾਲ ਜੋੜੀ ਜਾਵੇ ,ਤਾਂ ਕਿ ਉਸ ਦਾ ਲਾਭ ਸਾਥੀ ਨੂੰ ਮਿਲ ਸਕੇ ਬੁਲਾਰਿਆਂ ਨੇ ਪਾਵਰਕਾਮ ਨੂੰ ਨਿੱਜੀ ਕੰਪਨੀਆਂ ਨੂੰ ਦੇਣ ਤੇ ਸਖਤ ਵਿਰੋਧਤਾ ਕੀਤੀ । ਬੁਲਾਰਿਆਂ ਨੇ ਚਿਪ ਮੀਟਰ ਮੀਟਰ ਲਾਉਣ ਦੀ ਵੀ ਸਰਕਾਰ ਦੀ ਨਿਖੇਧੀ ਕੀਤੀ । ਇਸ ਨਾਲ ਬੇਰੁਜ਼ਗਾਰੀ ਵਿੱਚ ਵਾਧਾ ਹੋਵੇਗਾ। ਠੇਕੇ ਤੇ ਰੱਖੇ ਮੀਟਰ ਰੀਡਰ ਦੀ ਸਰਵਿਸ ਪੱਕੇ ਤੌਰ ਤੇ ਬਹਾਲੀ ਕੀਤੀ ਜਾਵੇ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਨ ਵਿੱਚ ਸੁਰਜੀਤ ਸਿੰਘ ਬਾਬਾ ਲਾਲ ਰਵੇਲ ਸਿੰਘ ਸਾਥੀ ਰਣਜੀਤ ਸਿੰਘ ਮਨਜੀਤ ਸਿੰਘ ਜੋਗਾ ਸਿੰਘ ਅਨੂਪ ਸਿੰਘ ਲਖਵਿੰਦਰ ਸਿੰਘ ਸੰਧੂ ਨੇ ਵੀ ਸੰਬੋਧਨ ਕੀਤਾ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments