Home ਗੁਰਦਾਸਪੁਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਾਦੀਆਂ ਅੰਦਰ ਕੱਢੀ...

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਾਦੀਆਂ ਅੰਦਰ ਕੱਢੀ ਜਾਵੇਗੀ ਰੈਲੀ : ਸੰਦੀਪ ਧਾਰੀਵਾਲ ਭੋਜਾ

157
0

ਕਾਦੀਆਂ 10 ਨਵੰਬਰ (ਮੁਨੀਰਾ ਸਲਾਮ ਤਾਰੀ)ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਧਾਰੀਵਾਲ ਭੋਜਾਂ ਦੀ ਦੋ ਮਾਸਿਕ ਮੀਟਿੰਗ ਖਾਲਸਾ ਸਕੂਲ ਕਾਦੀਆਂ ਵਿਚ ਇ ਕਾਈ ਮੁਖੀ ਡਾ ਦੀਵਾਨ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿਚ ਇਕਾਈ ਮੈਂਬਰਾਂ ਨੇ ਆਪਣੀਆਂ ਪਿਛਲੇ ਦੋ ਮਹੀਨੇ ਦੇ ਕੰਮਾਂ ਦੀ ਸਵੈ ਪੜਚੋਲ ਕੀਤੀ ।
ਇਕਾਈ ਦੁਆਰਾ ਫ਼ੈਸਲਾ ਕੀਤਾ ਗਿਆ ਕਿ ਉਹ ਸੋਲ਼ਾਂ ਨਵੰਬਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀਆਂ ਦਾ ਸ਼ਹੀਦੀ ਦਿਹਾੜੇ ਨੂੰ ਕਾਦੀਆਂ ਦੇ ਬਾਜ਼ਾਰਾਂ ਵਿੱਚ ਸ਼ਾਮ ਨੂੰ ਰੈਲੀ ਕੱਢ ਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨਗੇ ।ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸਾਥੀਆਂ ਨੇ ਵਿਦੇਸ਼ਾਂ ਵਿੱਚੋਂ ਆ ਕੇ ਦੇਸ਼ ਦੀ ਆਜ਼ਾਦੀ ਲਈ ਇਕ ਵੱਡਾ ਕਾਰਜ ਕੀਤਾ ਸੀ ।ਗਦਰ ਲਹਿਰ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲਹਿਰ ਸੀ ਜਿਸ ਨੇ ਧਰਮ ਨੂੰ ਹਰ ਵਿਅਕਤੀ ਦਾ ਨਿੱਜੀ ਮਸਲਾ ਮੰਨਿਆ ਸੀ ।
ਸੋਲ਼ਾਂ ਨਵੰਬਰ ਉਨੀ ਸੌ ਪੰਦਰਾਂ ਨੂੰ ਕਰਤਾਰ ਸਿੰਘ ਸਰਾਭਾ ਨੂੰ ਉਸ ਦੇ ਛੇ ਸਾਥੀਆਂ ਸਮੇਤ ਸੈਂਟਰਲ ਜੇਲ੍ਹ ਲਾਹੌਰ ਵਿੱਚ ਫਾਂਸੀ ਦਿੱਤੀ ਗਈ ਸੀ ।ਉਨ੍ਹਾਂ ਭਰਾਤਰੀ ਜਥੇਬੰਦੀਆਂ ਅਤੇ ਆਮ ਲੋਕਾਈ ਨੂੰ ਸੋਲ਼ਾਂ ਨਵੰਬਰ ਦੀ ਸ਼ਾਮ ਨੂੰ ਹੋ ਰਹੀ ਰੈਲੀ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ।
ਇਸ ਮੌਕੇ ਇਕਾਈ ਮੈਂਬਰ ਲਖਬੀਰ ਬਸਰਾਵਾਂ ਕਸ਼ਮੀਰ ਸਿੰਘ ਕਾਦੀਆਂ, ਸ਼ਿੰਗਾਰਾ ਸਿੰਘ ਠੱਕਰ ਸੰਧੂ ਮਾਸਟਰ ਸਤਿੰਦਰ ਸਿੰਘ ,ਗਗਨਦੀਪ ਧਾਰੀਵਾਲ ਭੋਜਾ, ਭੁਪਿੰਦਰ ਕਾਲਾਬਾਲਾ ਅਤੇ ਸੰਦੀਪ ਧਾਰੀਵਾਲ ਭੋਜਾ ਹਾਜ਼ਰ ਸਨ

Previous articleਕਾਨੂੰਨੀ ਸੇਵਾਵਾਂ ਅਥਾਰਟੀ ਦੀ ਵਲੋਂ ਡੀਏਵੀ, ਟੀ ਆਈ ਹਾਈ ਅਤੇ ਨੁਸਰਤ ਗਰਲਜ਼ ਸਕੂਲ ਵਿੱਚ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ
Next articleਉਸਾਰੀ ਮਜ਼ਦੂਰਾਂ ਦੀਆਂ ਲਾਭਪਾਤਰੀ ਕਾਪੀਆਂ ਬਣਾਉਣ ਲਈ ਕਾਦੀਆਂ ਵਿਖੇ ਲਗਾਇਆ ਗਿਆ ਕੈਂਪ
Editor-in-chief at Salam News Punjab

LEAVE A REPLY

Please enter your comment!
Please enter your name here