Home ਗੁਰਦਾਸਪੁਰ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਵਲੋਂ ਡੀਏਵੀ, ਟੀ ਆਈ ਹਾਈ ਅਤੇ ਨੁਸਰਤ...

ਕਾਨੂੰਨੀ ਸੇਵਾਵਾਂ ਅਥਾਰਟੀ ਦੀ ਵਲੋਂ ਡੀਏਵੀ, ਟੀ ਆਈ ਹਾਈ ਅਤੇ ਨੁਸਰਤ ਗਰਲਜ਼ ਸਕੂਲ ਵਿੱਚ ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ

157
0
 ਕਾਦੀਆਂ 10 ਨਵੰਬਰ (ਮੁਨੀਰਾ ਸਲਾਮ ਤਾਰੀ)
  ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀ ਮੁਹਿੰਮ ਤਹਿਤ ਚੇਅਰਮੈਨ ਰਜਿੰਦਰ ਅਗਰਵਾਲ ਅਤੇ ਸਕੱਤਰ ਸੀ.ਜੇ.ਐਮ ਨਵਦੀਪ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਨੋਡਲ ਅਫ਼ਸਰ ਪਰਮਿੰਦਰ ਸਿੰਘ ਸੈਣੀ ਦੀ ਦੇਖ-ਰੇਖ ਹੇਠ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ, ਤਲੀਮ ਉਲ ਇਸਲਾਮ ਸੀਨੀਅਰ ਸੈਕੰਡਰੀ ਸਕੂਲ ਅਤੇ ਨੁਸਰਤ ਗਰਲਜ਼ ਸੀਨੀਅਰ. ਸੈਕੰਡਰੀ ਸਕੂਲਾਂ  ਦੇ ਪਿ੍ੰਸੀਪਲ ਸਤੀਸ਼ ਗੁਪਤਾ ਅਤੇ ਪਿ੍ੰਸੀਪਲ ਅਮਤੁਲ ਨਸੀਰ ਦੀ ਅਗਵਾਈ ‘ਚ ਜ਼ਿਲ੍ਹਾ ਕੋਆਰਡੀਨੇਟਰ ਕਾਨੂੰਨੀ ਸੇਵਾਵਾਂ ਅਥਾਰਟੀ ਮੁਕੇਸ਼ ਵਰਮਾ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ |  ਇਸ ਮੌਕੇ ਉਨ੍ਹਾਂ ਕਿਹਾ ਕਿ ਸਾਲ 1987 ਵਿੱਚ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਐਕਟ ਦੀ ਸਥਾਪਨਾ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ 9 ਨਵੰਬਰ 1995 ਨੂੰ ਲਾਗੂ ਕੀਤਾ ਗਿਆ ਸੀ ਅਤੇ 5 ਦਸੰਬਰ 1995 ਨੂੰ ਨੈਸ਼ਨਲ ਲੀਗਲ ਸਰਵਿਸਿਜ਼ ਦਾ ਗਠਨ ਕੀਤਾ ਗਿਆ ਸੀ।  ਮੁਕੇਸ਼ ਵਰਮਾ ਨੇ ਕਿਹਾ ਕਿ ਰਾਜ ਕਾਨੂੰਨੀ ਸੇਵਾਵਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਮੁਫ਼ਤ ਅਤੇ ਨਿਰਪੱਖ ਨਿਆਂ ਪ੍ਰਦਾਨ ਕਰਨਾ, ਲੋਕ ਅਦਾਲਤਾਂ ਰਾਹੀਂ ਚੰਗੇ ਮਾਹੌਲ ਵਿੱਚ ਝਗੜਿਆਂ ਦਾ ਨਿਪਟਾਰਾ ਕਰਨਾ ਅਤੇ ਲੋਕਾਂ ਵਿੱਚ ਕਾਨੂੰਨੀ ਜਾਗਰੂਕਤਾ ਲਿਆਉਣ ਲਈ ਪੇਂਡੂ ਖੇਤਰਾਂ ਵਿੱਚ ਕੈਂਪ ਲਗਾਉਣਾ ਹੈ।  ਇਸ ਤਹਿਤ ਜ਼ਿਲ੍ਹੇ ਦੇ 970 ਸਕੂਲਾਂ ਵਿੱਚ ਵਿਦਿਆਰਥੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
 ਉਨ੍ਹਾਂ ਦੱਸਿਆ ਕਿ ਔਰਤਾਂ, ਬੱਚਿਆਂ, ਐਸ.ਸੀ/ਐਸ.ਟੀ ਵਰਗ ਦੇ ਮੈਂਬਰਾਂ, ਐਮਰਜੈਂਸੀ ਸਥਿਤੀਆਂ ਤੋਂ ਪੀੜਤ ਲੋਕਾਂ, ਹਿੰਸਾ, ਹੜ੍ਹਾਂ, ਸੋਕਾ ਭੁਚਾਲ ਆਦਿ ਦੇ ਪੀੜਤ ਪਰਿਵਾਰਾਂ ਆਦਿ ਤੋਂ ਇਲਾਵਾ ਅਪਾਹਜ ਵਿਅਕਤੀਆਂ ਅਤੇ ਪੁਲਿਸ ਹਿਰਾਸਤ ਵਿੱਚ ਰਹਿ ਰਹੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਹਾਦਸੇ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਨਾ ਹੋ ਸਕੇ ਤਾਂ ਸੜਕ ਹਾਦਸੇ ਦੇ 60 ਫੀਸਦੀ ਤੋਂ ਵੱਧ  ਜ਼ਖ਼ਮੀ  ਪੀੜਤਾਂ ਨੂੰ 50,000 ਰੁਪਏ ਤੱਕ ਦਾ ਮੁਆਵਜ਼ਾ ਅਤੇ ਮੌਤ ਹੋਣ   ਦੀ ਸੂਰਤ ਵਿੱਚ 2 ਲੱਖ ਰੁਪਏ ਤੱਕ ਦਾ ਮੁਆਵਜ਼ਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ  ਦਿੱਤਾ ਜਾਵੇਗਾ।    ਇਸੇ ਤਰ੍ਹਾਂ ਬਲਾਤਕਾਰ ਅਤੇ ਤੇਜ਼ਾਬ ਪੀੜਤ ਔਰਤਾਂ ਨੂੰ 4 ਲੱਖ ਤੱਕ ਦਾ ਮੁਆਵਜ਼ਾ ਮਿਲ ਸਕਦਾ ਹੈ।  ਇਸ ਦੇ ਨਾਲ ਹੀ ਕਾਨੂੰਨ ਦੀ ਲੜਾਈ ਲੜਨ ਲਈ ਵਕੀਲਾਂ ਦੀ ਫੀਸ ਤੋਂ ਲੈ ਕੇ ਕੋਰਟ ਫੀਸ ਤੱਕ ਸਾਰੀਆਂ ਸਹੂਲਤਾਂ ਮੁਫਤ ਦਿੱਤੀਆਂ ਜਾਂਦੀਆਂ ਹਨ।
 ,  ਇਸ ਮੌਕੇ ਹੋਰ ਜਾਣਕਾਰੀ ਲਈ ਵਿਦਿਆਰਥੀਆਂ ਨੂੰ ਕਾਨੂੰਨੀ ਸੇਵਾਵਾਂ ਲਈ ਡਾਇਲ ਕੀਤੇ ਜਾਣ ਵਾਲੇ ਨੰਬਰ 1968, 1098 ਬਾਰੇ ਦੱਸਿਆ ਗਿਆ।  ਇਸ ਮੌਕੇ ਉਨ੍ਹਾਂ ਨਾਲ ਸੰਜੀਵ ਵਿੱਗ, ਸੰਜੀਵ ਬਲੱਗਣ, ਦੀਪਕ ਸੈਣੀ, ਬਲਾਕ ਮੈਂਟਰ ਸਾਇੰਸ ਸਤਿੰਦਰਪਾਲ ਸਿੰਘ, ਬਲਾਕ ਮੈਂਟਰ ਗਣਿਤ ਬਲਜੀਤ ਸਿੰਘ  ਅਤੇ ਤਸਨੀਮ ਅਹਿਮਦ  ਹਾਜ਼ਰ ਸਨ।
 ਫੋਟੋ ਵਿੱਚ ਲੀਗਲ ਸਰਵਿਸ ਕੋਆਰਡੀਨੇਟਰ ਮੁਕੇਸ਼ ਵਰਮਾ ਤਲੀਮ-ਉਲ-ਇਸਲਾਮ ਹਾਈ ਸਕੂਲ ਵਿੱਚ ਸੰਬੋਧਨ ਕਰਦੇ ਹੋਏ।
 ਫੋਟੋ ਨੰਬਰ 2 ਵਿੱਚ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਤੀਸ਼ ਗੁਪਤਾ ਮੁਕੇਸ਼ ਵਰਮਾ ਦਾ ਸਨਮਾਨ ਕਰਦੇ ਹੋਏ।
 ਫੋਟੋ ਨੰਬਰ 3 ਵਿੱਚ ਸਕੂਲ ਦੇ ਵਿਹੜੇ ਵਿੱਚ ਹਾਜ਼ਰ ਵਿਦਿਆਰਥੀ
Previous articleਸੀਵਰੇਜ ਦੀ ਸਹੂਲਤ ਮਿਲਣ ਨਾਲ ਬਟਾਲਾ ਕਸਬੇ ਨੂੰ ਮਿਲੇਗੀ ਵੱਡੀ ਰਾਹਤ, ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ: ਡਾ.ਇੰਦਰਬੀਰ ਨਿੱਜਰ
Next articleਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਾਦੀਆਂ ਅੰਦਰ ਕੱਢੀ ਜਾਵੇਗੀ ਰੈਲੀ : ਸੰਦੀਪ ਧਾਰੀਵਾਲ ਭੋਜਾ
Editor-in-chief at Salam News Punjab

LEAVE A REPLY

Please enter your comment!
Please enter your name here