Home ਗੁਰਦਾਸਪੁਰ ਭ੍ਰਿਸ਼ਟਾਚਾਰ ਮੁਕਤ ਭਾਰਤ ਵਿਕਸਿਤ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਹਫ਼ਤਾ ਮਨਾਇਆ ਗਿਆ

ਭ੍ਰਿਸ਼ਟਾਚਾਰ ਮੁਕਤ ਭਾਰਤ ਵਿਕਸਿਤ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਹਫ਼ਤਾ ਮਨਾਇਆ ਗਿਆ

169
0

ਕਾਦੀਆਂ 9 ਨਵੰਬਰ (ਸਲਾਮ ਤਾਰੀ)

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ ਜਾਗਰੁਕਤਾ ਮੁਹਿੰਮ ਭ੍ਰਿਸ਼ਟਾਚਾਰ ਮੁਕਤ ਭਾਰਤ ਵਿਕਸਿਤ ਭਾਰਤ ਤਹਿਤ ਜਾਗਰੂਕਤਾ ਹਫ਼ਤਾ 2022 ਮਨਾਇਆ ਗਿਆ। ਇਸੇ ਮੁਹਿੰਮ ਤਹਿਤ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਜਾਗਰੂਕਤਾ ਹਫ਼ਤਾ 2022 ਮਨਾਇਆ ਗਿਆ। ਇਸੇ ਮੁਹਿੰਮ ਤਹਿਤ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਭ੍ਰਿਸ਼ਟਾਚਾਰ ਖ਼ਿਲਾਫ਼ ਜਾਗਰੂਕਤਾ ਹਫ਼ਤਾ ਕਾਲਜ ਕੈਂਪਸ ਅੰਦਰ ਮਨਾਇਆ ਗਿਆ । ਭ੍ਰਿਸ਼ਟਾਚਾਰ ਮੁਕਤ ਭਾਰਤ , ਵਿਕਸਿਤ ਭਾਰਤ ਤਹਿਤ ਕਾਲਜ ਵਿਦਿਆਰਥੀਆਂ ਦਾ ਪ੍ਰਸ਼ਨੋਤਰੀ ਮੁਕਾਬਲਾ, ਪੋਸਟਰ ਬਣਾਉਣ ਅਤੇ ਸਲੋਗਨ ਲਿਖਣ ਭਾਸ਼ਣ ਮੁਕਾਬਲਾ ਕਰਵਾਇਆ ਗਿਆ । ਇਹ ਜਾਗਰੂਕਤਾ ਸਮਾਗਮ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ ਕੁਲਵਿੰਦਰ ਸਿੰਘ ਤੇ ਗਣਿਤ ਵਿਭਾਗ ਦੇ ਪ੍ਰੋਫੈਸਰ ਰਾਕੇਸ਼ ਕੁਮਾਰ ਵੱਲੋਂ ਆਯੋਜਿਤ ਕੀਤਾ ਗਿਆ। ਇਸ ਦੌਰਾਨ ਕਾਲਜ ਦੇ ਟੀਚਿੰਗ , ਨਾਨ ਟੀਚਿੰਗ ਸਟਾਫ ਤੇ ਵਿਦਿਆਰਥੀਆਂ ਵੱਲੋਂ ਭ੍ਰਿਸ਼ਟਾਚਾਰ ਮੁਕਤ ਭਾਰਤ ਬਣਾਉਣ ਲਈ ਪ੍ਰਣ ਕੀਤਾ ਤੇ ਸਹੁੰ ਚੁੱਕੀ । ਪ੍ਰਸ਼ਨੋਤਰੀ ਮੁਕਾਬਲੇ ਵਿੱਚ ਹਿਨਾ ਬਲੱਗਣ ,ਸੁਖਪਾਲ ਤੇ ਗੁਰਲੀਨ ਕੌਰ ਨੇ ਪਹਿਲਾ ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ ਪੋਸਟਰ ਤੇ ਸਲੋਗਨ ਲਿਖਣ ਮੁਕਾਬਲੇ ਵਿੱਚੋਂ ਮੁਸਕਾਨ ,ਅੰਜਲੀ , ਨਵਜੋਤ ਕੌਰ , ਤੇ ਰਿਤੂ ਬੀ ਐਸ ਈ ਪੰਜਵਾਂ ਸਮੈਸਟਰ ਨੇ ਸਥਾਨ ਪ੍ਰਾਪਤ ਕੀਤੇ । ਪ੍ਰੋ ਕੁਲਵਿੰਦਰ ਸਿੰਘ ਵੱਲੋਂ ਭ੍ਰਿਸ਼ਟਾਚਾਰ ਦੇ ਕਾਰਨ ਪੈਦਾ ਹੁੰਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋ ਰਾਕੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਇਸ ਮੌਕੇ ਜਾਗਰੂਕ ਕੀਤਾ । ਮੰਚ ਦਾ ਸੰਚਾਲਨ ਪ੍ਰੋ ਹਰਜਿੰਦਰ ਸਿੰਘ ਵਲੋਂ ਬਾਖ਼ੂਬੀ ਕੀਤਾ ਗਿਆ । ਕਾਲਜ ਸਟਾਫ ਤੇ ਵਿਦਿਆਰਥੀਆਂ ਵੱਲੋਂ ਇਸ ਸਮਾਗਮ ਚ ਸ਼ਿਰਕਤ ਕੀਤੀ ਗਈ।
ਫੋਟੋ :— ਭ੍ਰਿਸ਼ਟਾਚਾਰ ਖ਼ਿਲਾਫ਼ ਜਾਗਰੂਕਤਾ ਹਫ਼ਤਾ ਮਨਾਉਣ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਬਣਾਏ ਪੋਸਟਰ ਸਲੋਗਨ ਨਾਲ ਸਟਾਫ਼ ਮੈਂਬਰ ਪ੍ਰੋ ਡਾ ਹੁੰਦਲ ਤੇ ਹੋਰ ।

Previous articleਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਹੋਇਆ ਆਗਾਜ਼
Next articleਅਰਥਵਿਵਸਥਾ ਦੀ ਦੁਨੀਆ ਵਿੱਚ ਸਿੱਕਾ ਬਾਜ਼ਾਰ ਦਾ ਝਟਕਾ
Editor-in-chief at Salam News Punjab

LEAVE A REPLY

Please enter your comment!
Please enter your name here