Home ਗੁਰਦਾਸਪੁਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਹੋਇਆ ਆਗਾਜ਼

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਹੋਇਆ ਆਗਾਜ਼

167
0

ਨਿੱਕੇ ਘੁੰਮਣ (ਬਟਾਲਾ), 9 ਨਵੰਬਰ  (ਮੁਨੀਰਾ ਸਲਾਮ ਤਾਰੀ) ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਦੇ ਸਹਿਯੋਗ ਨਾਲ ਸਿੱਖਿਆ ਵਿਭਾਗ ਐਲੀ: ਗੁਰਦਾਸਪੁਰ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਨਿੱਕੇ ਘੁੰਮਣਾਂ ਦੇ ਖੇਡ ਮੈਦਾਨ ਵਿਖੇ ਸ਼ੁਰੂ ਹੋ ਗਈਆਂ। ਇਹਨਾਂ ਖੇਡਾਂ ਦਾ ਆਗਾਜ਼ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾ ਵਾਲੇ , ਬਾਬਾ ਤਰਨਜੀਤ ਸਿੰਘ ਨਿੱਕੇ ਘੁੰਮਣਾ ਵਾਲੇ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਫ਼ਸਰ ਐਲੀ: ਬਲਬੀਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਈ.ਓ. ਐਲੀ: ਭਾਟੀਆ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ 9, 10 ਅਤੇ 11 ਨਵੰਬਰ ਨੂੰ ਘੁੰਮਣ ਖੁਰਦ ( ਨਿੱਕੇ ਘੁੰਮਣ ) ਦੇ ਖੇਡ ਮੈਦਾਨ ਵਿਖੇ ਹੋ ਰਹੀਆਂ ਹਨ , ਜਿਸ ਦਾ ਸ਼ੁੱਭ ਆਰੰਭ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣਾਂ ਵਾਲਿਆਂ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਪੰਜਾਬ ਤਹਿਤ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਬਾਬਾ ਅਮਰੀਕ ਸਿੰਘ ਵੱਲੋਂ ਨਿੱਕੇ ਘੁੰਮਣਾ ਅਤੇ ਬਾਬਾ ਤਰਨਜੀਤ ਸਿੰਘ ਵੱਲੋਂ ਬੱਚਿਆਂ ਅਤੇ ਗਾਇਡ ਅਧਿਆਪਕਾਂ ਨਾਲ ਗੱਲ-ਬਾਤ ਕਰਕੇ ਸ਼ੁਭਇੱਛਾਵਾਂ ਦਿੱਤੀਆਂ।
ਇਸ ਮੌਕੇ ਜ਼ਿਲ੍ਹਾ ਖੇਡ ਕਮੇਟੀ ਇੰਚਾਰਜ ਲਖਵਿੰਦਰ ਸਿੰਘ ਸ਼ੇਖੋ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ  ਦੇ ਪਹਿਲੇ ਦਿਨ ਕਬੱਡੀ ਨੈਸ਼ਨਲ ਲੜਕੇ/ਲੜਕੀਆਂ ਤੇ ਸ਼ਰਕਲ ਸਟਾਇਲ ਲੜਕੇ ਅਤੇ ਖੋ-ਖੋ ( ਲੜਕੇ/ਲੜਕੀਆਂ) , ਦੂਸਰੇ ਦਿਨ ਕੁਸ਼ਤੀਆ , ਕਰਾਟੇ , ਫੁੱਟਬਾਲ ਅਤੇ ਤੀਸਰੇ ਦਿਨ ਅਥਲੈਟਿਕਸ , ਰੱਸਾ ਕੱਸੀ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫੀਕੇਟ ਦਿੱਤੇ ਜਾਣਗੇ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਰਾਜ ਪੱਧਰੀ ਹੋਣ ਵਾਲੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣਗੇ।
ਇਸ ਮੌਕੇ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਬੀ.ਪੀ.ਈ.ਓ. ਬਲਵਿੰਦਰ ਸਿੰਘ ਗਿੱਲ, ਬੀ.ਪੀ.ਈ.ਓ.ਪੋਹਲਾ ਸਿੰਘ , ਬੀ.ਪੀ.ਈ.ਓ. ਜਸਵਿੰਦਰ ਸਿੰਘ , ਬੀ.ਐਸ.ਓ. ਨਵਜੋਤ ਕੌਰ , ਵਰਿੰਦਰ ਕੌਰ , ਹਰਪ੍ਰੀਤ ਸਿੰਘ , ਬੀ.ਪੀ.ਈ.ਓ. ਪਰਲੋਕ ਸਿੰਘ , ਬੀ.ਪੀ.ਈ.ਓ. ਤਰਸੇਮ ਸਿੰਘ , ਬੀ.ਪੀ.ਈ.ਓ. ਗੁਰਇੱਕਬਾਲ ਸਿੰਘ , ਬੀ.ਪੀ.ਈ.ਓ. ਨੀਰਜ ਕੁਮਾਰ, ਬੀ.ਪੀ.ਈ.ਓ. ਕੁਲਬੀਰ ਕੌਰ , ਬੀ.ਪੀ.ਈ.ਓ. ਸ਼ੁਦੇਸ਼ ਖੰਨਾ , ਕਮੇਟੀ ਮੈਂਬਰ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਜਸਪਿੰਦਰ ਸਿੰਘ , ਉਂਕਾਰ ਸਿੰਘ , ਨਵਰੂਪ ਸਿੰਘ ਘੁੰਮਣ , ਬੀ.ਐਸ.ਓ. ਰਾਜਵਿੰਦਰ ਸਿੰਘ ਬਾਜਵਾ , ਰੁਪਿੰਦਰਜੀਤ ਕੌਰ , ਰਛਪਾਲ ਸਿੰਘ ਉਦੋਕੇ, ਬਲਜਿੰਦਰ ਸਿੰਘ ਬੱਲ, ਸੱਤਪਾਲ , ਰਵਿੰਦਰ ਸਿੰਘ ਜੈਤੋਸਰਜਾ , ਪੂਨਮਜੋਤ ਕੌਰ , ਅਮਰੀਕ ਸਿੰਘ , ਰਾਜਵਿੰਦਰ ਸਿੰਘ , ਰਾਜਦੀਪ ਸਿੰਘ , ਮਨਦੀਪ ਸਿੰਘ ਸਮੇਤ ਵੱਖ-ਵੱਖ ਬਲਾਕਾਂ ਦੇ ਅਧਿਆਪਕ ਹਾਜ਼ਰ ਸਨ।

Previous articleਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵਲੋਂ ਪਿੰਡਾਂ ਅੰਦਰ ਪੈਰਾ ਲੀਗਲ ਵਲੰਟੀਅਰਜ਼, ਵਕੀਲਾਂ ਤੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਵਲੋਂ ਮੁਫਤ ਕਾਨੂੰਨੀ ਸਹਾਇਤਾ ਬਾਰੇ ਕੀਤਾ ਜਾ ਰਿਹਾ ਹੈ ਜਾਗਰੂਕ
Next articleਭ੍ਰਿਸ਼ਟਾਚਾਰ ਮੁਕਤ ਭਾਰਤ ਵਿਕਸਿਤ ਭਾਰਤ ਮੁਹਿੰਮ ਤਹਿਤ ਜਾਗਰੂਕਤਾ ਹਫ਼ਤਾ ਮਨਾਇਆ ਗਿਆ
Editor-in-chief at Salam News Punjab

LEAVE A REPLY

Please enter your comment!
Please enter your name here