Home ਗੁਰਦਾਸਪੁਰ ਗੁਰਦੁਆਰਾ ਸਿੰਘ ਸਭਾ ਕਾਦੀਆਂ ਵਿਖੇ ਪ੍ਰਕਾਸ਼ ਗੁਰਪੁਰਬ ਮਨਾਇਆ ਗਿਆ 

ਗੁਰਦੁਆਰਾ ਸਿੰਘ ਸਭਾ ਕਾਦੀਆਂ ਵਿਖੇ ਪ੍ਰਕਾਸ਼ ਗੁਰਪੁਰਬ ਮਨਾਇਆ ਗਿਆ 

161
0


ਕਾਦੀਆਂ  8 ਨਵੰਬਰ (ਮੁਨੀਰਾ ਸਲਾਮ ਤਾਰੀ)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553 ਵਾਂ ਪ੍ਰਕਾਸ਼ ਗੁਰਪੁਰਬ ਕਾਦੀਆਂ ਦੀਆਂ ਸੰਗਤਾਂ ਵੱਲੋਂ ਸ਼ਰਧਾ ਸਹਿਤ ਮਨਾਇਆ ਗਿਆ । ਗੁਰਦੁਆਰਾ ਸਿੰਘ ਸਭਾ ਧਰਮਪੁਰਾ ਕਾਦੀਆਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ  ਰਾਗੀ ਜਥਾ ਭਾਈ ਗਗਨਦੀਪ ਸਿੰਘ ਬਟਾਲਾ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਜੋੜਿਆਗਿਆ  ਗਿਆ  ।  ਗ੍ਰੰਥੀ ਭਾਈ ਲਖਵਿੰਦਰ ਸਿੰਘ ਵੱਲੋਂ ਕਥਾ ਵਿਚਾਰਾਂ ਰਾਹੀਂ  ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ਤੇ ਚਾਨਣਾ ਪਾਇਆ ਗਿਆ । ਅਰਦਾਸ ਉਪਰੰਤ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ । ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਰਾਗੀ ਜਥੇ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਭਾਈ ਤਰਲੋਕ ਸਿੰਘ  ਰਜ਼ਾਦਾ , ਸੁਰਜੀਤ ਸਿੰਘ ਨਾਗੀ, ਕਰਤਾਰ ਸਿੰਘ ਬਾਜਵਾ , ਜੋਗਿੰਦਰ ਸਿੰਘ ,ਸੁਖਦੀਪ  ਸਿੰਘ , ਚੈਨ ਸਿੰਘ, ਸੁਖਜਿੰਦਰ ਸਿੰਘ , ਡਾ ਅਮਰਜੀਤ ਸਿੰਘ, ਬਲਦੇਵ ਸਿੰਘ , ਹਰਭਜਨ ਸਿੰਘ ,ਜਸਵੰਤ ਸਿੰਘ , ਰਤਨ ਸਿੰਘ ਬਾਜਵਾ ,ਸੰਜੀਤਪਾਲ ਸਿੰਘ ਸੰਧੂ , ਬਲਦੇਵ ਸਿੰਘ , ਗੁਰਬਚਨ ਸਿੰਘ, ਬੀਬੀ ਸਤਵੰਤ ਕੌਰ ਸਮੇਤ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ  ।
ਇਲਾਕੇ ਦੇ ਅਤੇ ਸ਼ਹਿਰ ਦੇ ਬਾਕੀ ਗੁਰਦੁਆਰਿਆਂ ਸਾਹਿਬ ਵਿੱਚ ਵੀ ਸ਼ਰਧਾ ਸਹਿਤ  ਅਜ ਦਾ ਦਿਹਾੜਾ ਮਨਾਇਆ ਗਿਆ ।

Previous articleਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਬੀਡੀਪੀਓ ਦਫਤਰ ਦੇ ਅਧਿਕਾਰੀਆਂ ਲੋਕਾਂ ਨੂੰ ਕੀਤਾ ਜਾਗਰੂਕ
Next articleਪਿੰਡ ਸੁਨੱਈਆ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰੀ ਕਰਦਿਆਂ ਸੀਵਰੇਜ਼ ਪਾਉਣ ਦਾ ਕੰਮ ਸ਼ੁਰੂ
Editor-in-chief at Salam News Punjab

LEAVE A REPLY

Please enter your comment!
Please enter your name here